ਅੱਖਾਂ ਲਈ ਬੇਹੱਦ ਗੁਣਕਾਰੀ ਹਨ ਹਰੇ ਮਟਰ, ਜਾਣੋ ਇਸ ਦੇ ਹੋਰ ਵੀ ਫ਼ਾਇਦੇ
Saturday, Oct 24, 2020 - 12:01 PM (IST)

ਜਲੰਧਰ: ਸਰਦੀਆਂ ਦੇ ਮੌਸਮ 'ਚ ਰੰਗ-ਬਿਰੰਗੀਆਂ ਸਬਜ਼ੀਆਂ ਦੇ ਨਾਲ ਹੀ ਹਰੇ ਮਟਰ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਸਿਹਤਮੰਦ ਰਹਿਣ ਲਈ ਵੀ ਇਸ ਦੀ ਵਰਤੋਂ ਕਾਫੀ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਪ੍ਰੋਟੀਨ, ਫਾਈਬਰ, ਵਿਟਾਮਿਨਸ, ਫਾਸਫੋਰਸ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ, ਕਾਪਰ ਅਤੇ ਜਿੰਕ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਦੇ ਨਾਲ-ਨਾਲ ਦਿਲ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਸ਼ਾਕਾਹਾਰੀ ਲੋਕਾਂ ਨੂੰ ਹਰੇ ਮਟਰ ਤੋਂ ਚੰਗਾ ਕੋਈ ਪ੍ਰੋਟੀਨ ਨਹੀਂ ਹੁੰਦਾ ਹੈ।
ਮਟਰ ਖਾਣ ਦੇ ਫ਼ਾਇਦੇ
1. ਅੱਖਾਂ ਲਈ ਫ਼ਾਇਦੇਮੰਦ
ਮਟਰ 'ਚ ਵਿਟਾਮਿਨ ਏ, ਅਲਫਾ-ਕੈਰੋਟੀਨ ਅਤੇ ਬੀਟਾ-ਕੈਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਰੋਜ਼ ਕੱਚੇ ਮਟਰ ਦੀ ਵਰਤੋਂ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ।
2. ਕੋਲੈਸਟ੍ਰਾਲ ਲੈਵਲ ਘੱਟ
ਰੋਜ਼ ਮਟਰ ਖਾਣ ਨਾਲ ਕੈਲੋਸਟ੍ਰਾਲ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ। ਇਹ ਸਰੀਰ 'ਚ ਟਾਈਗਿਲਸਰਾਈਡਸ ਦੇ ਪੱਧਰ ਨੂੰ ਘੱਟ ਕਰਕੇ ਬਲੱਡ 'ਚ ਕੈਲੋਸਟ੍ਰਾਲ ਸੰਤੁਲਿਤ ਬਣਾਏ ਰੱਖਦੇ ਹਨ।
3. ਤੇਜ਼ ਦਿਮਾਗ
ਹਰੇ ਮਟਰ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਦੇ ਇਲਾਵਾ ਇਸ ਨਾਲ ਦਿਮਾਗ ਸੰਬੰਧੀ ਕਈ ਛੋਟੀਆਂ-ਛੋਟੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਲਈ ਆਪਣੀ ਡਾਈਟ 'ਚ ਇਸ ਨੂੰ ਜ਼ਰੂਰ ਸ਼ਾਮਲ ਕਰੋ।
4. ਦਿਲ ਨੂੰ ਰੱਖੇ ਸਿਹਤਮੰਦ
ਐਂਟੀ-ਇੰਫਲੈਮੈਂਟਰੀ ਅਤੇ ਐਂਟੀ ਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਹੋਣ ਦੇ ਕਾਰਨ ਇਸ ਦੀ ਵਰਤੋਂ ਦਿਲ ਨੂੰ ਕਈ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।
5. ਮਜ਼ਬੂਤ ਹੱਡੀਆਂ
ਇਸ 'ਚ ਮੌਜੂਦ ਪ੍ਰੋਟੀਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਮਸਲ ਵੀ ਸਟਰਾਂਗ ਹੁੰਦੇ ਹਨ।
6. ਮੋਟਾਪਾ ਘਟਾਏ
ਮੋਟਾਪਾ ਘਟਾਉਣ ਲਈ ਸਭ ਤੋਂ ਬਿਹਤਰ ਆਪਸ਼ਨ ਹੈ ਕਿ ਰੋਜ਼ਾਨਾ ਮੁੱਠੀ ਭਰ ਹਰੇ ਮਟਰਾਂ ਦੀ ਵਰਤੋਂ ਕੀਤੀ ਜਾਵੇ। ਇਸ 'ਚ ਮੌਜੂਦ ਫਾਈਬਰ ਫੈਟ ਘਟਾਉਣ 'ਚ ਮਦਦ ਕਰਦਾ ਹੈ। ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
7. ਕੈਂਸਰ ਤੋਂ ਬਚਾਅ
ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਕੇ ਦੀ ਮਾਤਰਾ ਭਰਪੂਰ ਮਾਤਰਾ 'ਚ ਹੋਣ ਦੇ ਕਾਰਨ ਰੋਜ਼ਾਨਾ ਕੱਚੇ ਮਟਰ ਦੀ ਵਰਤੋਂ ਸਰੀਰ 'ਚ ਕੈਂਸਰ ਸੈਲਸ ਨੂੰ ਵਧਣ ਤੋਂ ਰੋਕਦਾ ਹੈ। ਕੈਂਸਰ ਤੋਂ ਬਚਣ ਲਈ ਹਰੇ ਮਟਰ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।
8. ਦਰੁੱਸਤ ਪਾਚਨ ਕਿਰਿਆ
ਮਟਰ 'ਚ ਫਾਈਬਰਸ ਹੁੰਦੇ ਹਨ ਜੋ ਖਾਣੇ ਨੂੰ ਪਚਾਉਣ ਵਾਲੇ ਜੀਵਾਣੂਆਂ ਨੂੰ ਐਕਟਿਵ ਰੱਖਦੇ ਹਨ ਅਤੇ ਡਾਈਜੇਸ਼ਨ ਨੂੰ ਦਰੁੱਸਤ ਬਣਾਏ ਰੱਖਦੇ ਹਨ।
9. ਸ਼ੂਗਰ 'ਚ ਫ਼ਾਇਦੇਮੰਦ
ਇਸ 'ਚ ਬਹੁਤ ਜ਼ਿਆਦਾ ਮਾਤਰਾ 'ਚ ਫਾਈਬਰ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਖੂਨ 'ਚ ਸ਼ਰਕਰਾ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਸ਼ੂਗਰ 'ਚ ਬਹੁਤ ਲਾਭਕਾਰੀ ਹੈ।
10. ਇਮਿਊਨਿਟੀ ਵਧਾਉਣ ਲਈ
ਵਿਟਾਮਿਨਸ, ਫਾਸਫੋਰਸ, ਲੋਹ, ਜਿੰਕ, ਮੈਗਜ਼ੀਨ, ਕਾਪਰ ਦੀ ਵੀ ਜ਼ਿਆਦਾ ਮਾਤਰਾ ਹੋਣ ਨਾਲ ਇਸ ਦੀ ਵਰਤੋਂ ਇਮਿਊਨਿਟੀ ਵਧਾਉਣ 'ਚ ਵੀ ਮਦਦ ਕਰਦਾ ਹੈ। ਇਸ ਨਾਲ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।