ਪ੍ਰੈਗਨੈਂਸੀ ''ਚ ਅਦਰਕ ਵਾਲੀ ਚਾਹ ਹੋ ਸਕਦੀ ਹੈ ਹਾਨੀਕਾਰਕ, ਜਾਣੋ ਕਿਵੇਂ

02/15/2019 1:57:14 PM

ਪ੍ਰੈਗਨੈਂਸੀ 'ਚ ਮਹਿਲਾਵਾਂ ਨੂੰ ਬਹੁਤ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਹੈਲਦੀ ਫੂਡ, ਨਿੱਕੀਆਂ-ਮੋਟੀਆਂ ਕਸਰਤਾਂ ਨਾਲ ਹੀ ਤੁਸੀਂ ਪ੍ਰੈਗਨੈਂਸੀ 'ਚ ਖੁਦ ਦਾ ਤੇ ਬੱਚੇ ਦਾ ਚੰਗੇ ਤਰੀਕੇ ਨਾਲ ਖਿਆਲ ਰੱਖ ਸਕਦੇ ਹੋ। ਪ੍ਰੈਗਨੈਂਸੀ ਤੋਂ ਲੈ ਕੇ ਬੱਚੇ ਦੇ ਜਨਮ ਹੋਣ ਤੱਕ ਮਹਿਲਾਵਾਂ ਦੇ ਸਰੀਰ 'ਚ ਕਈ ਬਦਲਾਅ ਹੁੰਦੇ ਰਹਿੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਪ੍ਰੈਗਨੈਂਸੀ ਦੌਰਾਨ ਅਦਰਕ ਵਾਲੀ ਚਾਹ ਪੀਂਦੇ ਹੋ ਤਾਂ ਅੱਜ ਹੀ ਇਸ ਆਦਤ ਨੂੰ ਘੱਟ ਕਰ ਦਿਓ ਕਿਉਂਕਿ ਅਜਿਹੀ ਆਦਤ ਨਾਲ ਤੁਹਾਡੀ ਸਿਹਤ 'ਤੇ ਬੁਰੇ ਪ੍ਰਭਾਵ ਪੈ ਸਕਦੇ ਹਨ। 
PunjabKesari
ਅਦਰਕ ਵਾਲੀ ਚਾਹ ਪ੍ਰੈਗਨੈਂਸੀ 'ਚ ਕਿਵੇਂ ਪਾਉਂਦੀ ਹੈ ਅਸਰ?
ਹਾਲਾਂਕਿ ਅਦਰਕ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਸਰਦੀਆਂ 'ਚ ਅਦਰਕ ਵਾਲੀ ਚਾਹ ਫਾਇਦੇਮੰਦ ਹੁੰਦੀ ਹੈ ਕਿਉਂਕਿ ਅਦਰਕ ਗਰਮ ਹੁੰਦਾ ਹੈ ਪਰ ਪ੍ਰੈਗਨੈਂਟ ਮਹਿਲਾਵਾਂ ਦਾ ਸਰੀਰ ਕਾਫੀ ਕੋਮਲ ਹੁੰਦਾ ਹੈ। ਇਸ ਲਈ ਅਜਿਹੇ ਸਮੇਂ 'ਚ ਤੁਹਾਨੂੰ ਜ਼ਿਆਦਾ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜ਼ਿਆਦਾ ਅਦਰਕ ਵਾਲੀ ਚਾਹ ਪੀਣ ਨਾਲ ਗੈਸ ਦੀ ਪ੍ਰੋਬਲਮ, ਪੇਟ ਖਰਾਬ, ਡਾਇਰੀਆ, ਸੀਨੇ 'ਚ ਜਲਣ ਵਰਗੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ। 
PunjabKesari
ਪ੍ਰੈਗਨੈਂਸੀ ਦੌਰਾਨ ਕਿੰਨੀ ਮਾਤਰਾ 'ਚ ਅਦਰਕ ਦਾ ਸੇਵਨ ਕਰਨਾ ਹੁੰਦਾ?
ਪ੍ਰੈਗਨੈਂਟ ਮਹਿਲਾਵਾਂ ਨੂੰ ਕਿੰਨੀ ਮਾਤਰਾ 'ਚ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਬਾਰੇ ਉਨ੍ਹਾਂ ਨੂੰ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਉਹੀ ਵਧੀਆ ਤਰੀਕੇ ਨਾਲ ਦੱਸ ਸਕਦੇ ਹਨ ਕਿ ਪ੍ਰੈਗਨੈਂਟ ਮਹਿਲਾਵਾਂ ਲਈ ਅਦਰਕ ਦੀ ਕਿੰਨੀ ਮਾਤਰਾ ਫਾਇਦੇਮੰਦ ਹੈ ਅਤੇ ਕਿੰਨੀ ਨਹੀਂ। 
PunjabKesari
ਪ੍ਰੈਗਨੈਂਸੀ 'ਚ ਕਦੋ ਨਹੀਂ ਕਰਨਾ ਚਾਹੀਦਾ ਅਦਰਕ ਦਾ ਸੇਵਨ?
ਪ੍ਰੈਗਨੈਂਸੀ ਦੌਰਾਨ ਜੇਕਰ ਤੁਸੀਂ ਬਲੱਡ ਪ੍ਰੈੱਸ਼ਰ ਦੀ ਪ੍ਰੇਸ਼ਾਨੀ ਤੋਂ ਗੁਜਰ ਰਹੇ ਹੋ ਤਾਂ ਅਜਿਹੇ ਸਮੇਂ 'ਚ ਅਦਰਕ ਵਾਲੀ ਚਾਹ ਬਿਲਕੁਲ ਨਾ ਪੀਓ। ਅਦਰਕ ਵਾਲੀ ਚਾਹ ਦਵਾਈਆਂ ਦੇ ਅਸਰ ਨੂੰ ਘੱਟ ਕਰਦੀ ਹੈ, ਜਿਸ ਨਾਲ ਤੁਹਾਡੀ ਬਲੱਡ ਪ੍ਰੈੱਸ਼ਰ ਦੀ ਮੁਸ਼ਕਿਲ ਹੋਰ ਵੀ ਵਧ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਪਹਿਲਾ ਤੁਹਾਡਾ ਓਬਸ਼ਨ ਹੋ ਚੁੱਕਾ ਹੈ ਤਾਂ ਜ਼ਿਆਦਾ ਅਦਰਕ ਵਾਲੀ ਚਾਹ ਦਾ ਸੇਵਨ ਨਾ ਕਰੋ।

PunjabKesari


Related News