ਘਰਾੜਿਆਂ ਤੋਂ ਛੁਟਕਾਰਾ ਦਿਵਾਉਂਦੇ ਨੇ ਇਹ ਘਰੇਲੂ ਨੁਸਖੇ

10/07/2019 5:00:28 PM

ਜਲੰਧਰ— ਕਈ ਲੋਕਾਂ ਨੂੰ ਸੌਣ ਦੇ ਸਮੇਂ ਘਰਾੜੇ ਜਾਂ ਖਰਾਟੇ ਮਾਰਨ ਦੀ ਬਹੁਤ ਹੀ ਬੁਰੀ ਆਦਤ ਹੁੰਦੀ ਹੈ। ਕਈ ਵਾਰ ਤਾਂ ਉਨ੍ਹਾਂ ਲੋਕਾਂ ਨੂੰ ਪਤਾ ਤੱਕ ਵੀ ਨਹੀਂ ਲੱਗਦਾ ਕਿ ਘਰਾੜੇ ਉਹ ਹੀ ਮਾਰ ਰਹੇ ਸਨ ਜਾਂ ਫਿਰ ਕੋਈ ਹੋਰ ਪਰ ਘਰਾੜਿਆਂ ਦੀ ਆਵਾਜ਼ਾਂ ਨਾਲ ਬਾਕੀ ਲੋਕ ਬੇਹੱਦ ਪਰੇਸ਼ਾਨ ਹੋ ਜਾਂਦੇ ਹਨ। ਨੀਂਦ 'ਚ ਖਰਾਟੇ ਜਾਂ ਘਰਾੜੇ ਮਾਰਨਾ ਸਰੀਰ 'ਚ ਆਕਸੀਜਨ ਦੀ ਕਮੀ ਕਾਰਨ ਹੁੰਦਾ ਹੈ ਬਹੁਤ ਇਲਾਜ ਕਰਾਉਣ ਨਾਲ ਵੀ ਕਈ ਵਾਰ ਇਸ ਤਕਲੀਫ ਤੋਂ ਖਹਿੜਾ ਨਹੀਂ ਛੁਟਦਾ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਡੀ ਘਰਾੜੇ ਮਾਰਨ ਦੀ ਸਮੱਸਿਆ ਦੂਰ ਹੋ ਜਾਵੇਗੀ। 

ਇਹ ਅਪਣਾਓ ਦੇਸੀ ਨੁਸਖੇ 

PunjabKesari
ਨੱਕ 'ਚ ਪਾਓ ਦੇਸੀ ਘਿਓ ਦੀਆਂ ਬੂੰਦਾਂ 
ਰਾਤ ਨੂੰ ਸੌਣ ਦੇ ਸਮੇਂ ਥੋੜ੍ਹਾ ਜਿਹਾ ਦੇਸੀ ਘਿਓ ਗਰਮ ਕਰਕੇ ਉਸ ਦੀਆਂ 2-3 ਬੂੰਦਾਂ ਨੱਕ 'ਚ ਪਾਉਣ ਨਾਲ ਵੀ ਘਰਾੜੇ ਮਾਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹੋ ਇਸ ਨੂੰ ਪੀਣ ਨਾਲ ਵੀ ਬਹੁਤ ਰਾਹਤ ਮਿਲਦੀ ਹੈ।    

PunjabKesari
ਪਾਣੀ 'ਚ ਪੁਦੀਨੇ ਦੇ ਤੇਲ ਦੀਆਂ ਬੂੰਦਾਂ ਪਾ ਕੇ ਕਰੋ ਗਰਾਰੇ 
ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾ ਪਾਣੀ 'ਚ ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਗਰਾਰੇ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਵੇਗੀ। ਪੁਦੀਨੇ ਦੇ ਤੇਲ ਨੂੰ ਨੱਕ ਦੇ ਨੇੜੇ ਵੀ ਲਗਾ ਸਕਦੇ ਹੋ। ਅਜਿਹਾ ਕਰਨ ਨਾਲ ਵੀ ਘਰਾੜੇ ਮਾਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। 

PunjabKesari
ਸ਼ਹਿਦ 'ਚ ਕਰੋ ਜੈਤੂਨ ਦੇ ਤੇਲ ਦੀ ਵਰਤੋਂ
ਜੈਤੂਨ ਦਾ ਤੇਲ ਵੀ ਘਰਾੜੇ ਮਾਰਨ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਦਿਵਾਉਂਦਾ ਹੈ। ਜੈਤੂਨ ਦੇ ਤੇਲ 'ਚ ਸ਼ਹਿਦ ਮਿਲਾ ਕੇ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰਾੜੇ ਮਾਰਨ ਦੀ ਸਮੱਸਿਆ ਤੋਂ ਹਮੇਸ਼ਾ ਲਈ ਨਿਜਾਤ ਮਿਲੇਗਾ। ਇਸ ਤਰ੍ਹਾਂ ਕਰਨ ਨਾਲ ਸਾਹ ਲੈਣ 'ਚ ਆਸਾਨੀ ਹੁੰਦੀ ਹੈ।

PunjabKesari
ਗੁਨਗੁਨੇ ਪਾਣੀ 'ਚ ਕਰੋ ਸ਼ਹਿਦ ਦੀ ਵਰਤੋਂ 
ਗੁਨਗੁਨੇ ਪਾਣੀ 'ਚ ਸ਼ਹਿਦ ਦੀ ਵਰਤੋਂ ਕਰਨ ਨਾਲ ਵੀ ਘਰਾੜੇ ਮਾਰਨ ਦੀ ਸਮੱਸਿਆ ਤੋਂ ਨਿਜਾਤ ਮਿਲਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਗੁਨਗੁਨੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ।


shivani attri

Content Editor

Related News