ਖਾਲੀ ਪੇਟ ਲਸਣ ਖਾਣਾ ਸਿਹਤ ਲਈ ਹੈ ਬੇਹੱਦ ਲਾਭਕਾਰੀ

11/17/2018 10:33:54 AM

ਨਵੀਂ ਦਿੱਲੀ— ਆਮਤੌਰ 'ਤੇ ਅਸੀਂ ਲਸਣ ਦਾ ਇਸਤੇਮਾਲ ਖਾਣੇ 'ਚ ਤੜਕਾ ਲਗਾਉਣ ਜਾਂ ਗ੍ਰੇਵੀ ਬਣਾਉਣ ਲਈ ਹੀ ਕਰਦੇ ਹਾਂ। ਲਸਣ ਕਿਸੇ ਵੀ ਬੇਜਾਨ ਸਬਜ਼ੀ ਦੇ ਸੁਆਦ ਨੂੰ ਜਾਨਦਾਰ ਬਣਾ ਦਿੰਦਾ ਹੈ ਪਰ ਲਸਣ 'ਚ ਅਜਿਹੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ ਲਸਣ ਇਕ ਵੰਡਰ ਫੂਡ ਹੈ। ਆਯੁਰਵੇਦ 'ਚ ਤਾਂ ਲਸਣ ਨੂੰ ਇਕ ਔਸ਼ਧੀ ਮੰਨਿਆ ਗਿਆ ਹੈ। ਤੁਹਾਨੂੰ ਕਿਸੇ ਨਾ ਕਿਸੇ ਰੂਪ 'ਚ ਲਸਣ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
 

1. ਦਿਲ ਰਹੇਗਾ ਸਿਹਤਮੰਦ 
ਲਸਣ ਦਿਲ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਲਸਣ ਖਾਣ ਨਾਲ ਖੂਨ 'ਚ ਜਮਾਅ ਨਹੀਂ ਹੁੰਦਾ ਅਤੇ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਲਸਣ ਅਤੇ ਸ਼ਹਿਦ ਦੇ ਮਿਸ਼ਰਣ ਨੂੰ ਖਾਣ ਨਾਲ ਦਿਲ ਤਕ ਜਾਣ ਵਾਲੀਆਂ ਧਮਨੀਆਂ 'ਚ ਜਮਾ ਚਰਬੀ ਨਿਕਲ ਜਾਂਦੀ ਹੈ। ਜਿਸ ਨਾਲ ਬਲੱਡ ਸਰਕੁਲੇਸ਼ਨ ਠੀਕ ਤਰ੍ਹਾਂ ਨਾਲ ਦਿਲ ਤਕ ਪਹੁੰਚਦਾ ਹੈ। 
 

2. ਹਾਈ ਬੀਪੀ ਤੋਂ ਛੁਟਕਾਰਾ 
ਲਸਣ ਖਾਣ ਨਾਲ ਹਾਈ ਬੀਪੀ ਤੋਂ ਆਰਾਮ ਮਿਲਦਾ ਹੈ। ਲਸਣ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ 'ਚ ਕਾਫੀ ਮਦਦਗਾਰ ਹੈ। ਹਾਈ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
 

3. ਪੇਟ ਦੀਆਂ ਬੀਮਾਰੀਆਂ 
ਪੇਟ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਡਾਇਰੀਆ ਅਤੇ ਕਬਜ਼ ਦੀ ਰੋਕਥਾਮ 'ਚ ਲਸਣ ਬੇਹੱਦ ਉਪਯੋਗੀ ਹੈ। ਪਾਣੀ ਉਬਾਲ ਕੇ ਉਸ 'ਚ ਲਸਣ ਦੀਆਂ ਕਲੀਆਂ ਪਾ ਲਓ। ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ਼ ਤੋਂ ਆਰਾਮ ਮਿਲੇਗਾ। ਇੰਨਾਂ ਹੀ ਨਹੀਂ ਲਸਣ ਸਰੀਰ ਦੇ ਅੰਦਰ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਣ ਦਾ ਕੰਮ ਕਰਦਾ ਹੈ।
 

4. ਡਾਈਜੇਸ਼ਨ ਹੋਵੇਗਾ ਬਿਹਤਰ 
ਲਸਣ 'ਚ ਤੁਹਾਡੇ ਡਾਈਜੇਸ਼ਨ ਸਿਸਟਮ ਨੂੰ ਠੀਕ ਰੱਖਣ ਦੀ ਤਾਕਤ ਹੁੰਦੀ ਹੈ। ਖਾਲੀ ਪੇਟ ਲਸਣ ਦੀਆਂ ਕਲੀਆਂ ਚਬਾਉਣ ਨਾਲ ਤੁਹਾਡਾ ਡਾਈਜੇਸ਼ਨ ਚੰਗਾ ਰਹਿੰਦਾ ਹੈ ਅਤੇ ਭੁੱਖ ਵੀ ਲੱਗਦੀ ਹੈ।
 

5. ਸਰਦੀ-ਖਾਂਸੀ ਤੋਂ ਆਰਾਮ 
ਲਸਣ ਸਾਹ ਸਬੰਧੀ ਬੀਮਾਰੀਆਂ ਦੀ ਰੋਕਥਾਮ 'ਚ ਸਹਾਈ ਹੈ। ਸਰਦੀ-ਜ਼ੁਕਾਮ, ਖਾਂਸੀ, ਅਸਥਾਮ ਨਿਮੋਨੀਆ ਦੇ ਇਲਾਜ 'ਚ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।


Neha Meniya

Content Editor

Related News