ਕੈਂਸਰ ਤੋਂ ਲੈ ਕੇ ਕਬਜ਼ ਤਕ, ਹਰ ਸਮੱੱਸਿਆ ਨੂੰ ਦੂਰ ਕਰਦਾ ਹੈ ਕੱਚਾ ਪਿਆਜ਼

Saturday, Jun 16, 2018 - 12:29 PM (IST)

ਨਵੀਂ ਦਿੱਲੀ— ਕੱਚੇ ਪਿਆਜ਼ ਦੀ ਵਰਤੋਂ ਸਲਾਦ ਦੇ ਰੂਪ 'ਚ ਕੀਤੀ ਜਾਂਦੀ ਹੈ। ਕੱਚਾ ਪਿਆਜ਼ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਸਲਫਰ, ਅਮੀਨੋ ਐਸਿਡ ਅਤੇ ਵਿਟਾਮਿਨਸ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਜੋ ਕਿ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਉੱਥੇ ਹੀ ਗਰਮੀ ਦੇ ਮੌਸਮ 'ਚ ਇਨ੍ਹਾਂ ਦੀ ਵਰਤੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਇਕ ਕੱਚਾ ਪਿਆਜ਼ ਖਾਣ ਨਾਲ ਕਈ ਬੀਮਾਰੀਆਂ ਜੜ੍ਹ ਤੋਂ ਖਤਮ ਹੋ ਜਾਂਦੀਆਂ ਹਨ।
— ਕੈਂਸਰ ਤੋਂ ਬਚਾਅ
ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਕੱਚੇ ਪਿਆਜ਼ ਦੀ ਵਰਤੋਂ ਕਰੋ। ਇਸ 'ਚ ਮੌਜੂਦ ਸਲਫਰ ਸਰੀਰ 'ਚੋਂ ਕੈਂਸਰ ਸੈੱਲਸ ਨੂੰ ਖਤਮ ਕਰਦਾ ਹੈ।
— ਲੂ ਲੱਗਣ ਤੋਂ ਬਚਾਏ
ਗਰਮੀ ਦੇ ਮੌਸਮ 'ਚ ਰੋਜ਼ ਕੱਚਾ ਪਿਆਜ਼ ਖਾਣ ਨਾਲ ਲੂ ਲੱਗਣ ਦਾ ਖਤਰਾ ਘੱਟ ਹੁੰਦਾ ਹੈ। ਅਜਿਹੇ 'ਚ ਸਲਾਦ ਜਾਂ ਫਿਰ ਚਟਨੀ ਦੇ ਰੂਪ 'ਚ ਇਸ ਦੀ ਵਰਤੋਂ ਕਰੋ।
— ਪੇਟ ਸੰਬੰਧੀ ਸਮੱਸਿਆਵਾਂ
ਕੱਚਾ ਪਿਆਜ਼ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ। ਫਾਈਬਰ ਯੁਕਤ ਪਿਆਜ਼ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
— ਨਕਸੀਰ ਫੁੱਟਣਾ
ਗਰਮੀ ਦੇ ਮੌਸਮ 'ਚ ਅਕਸਰ ਇਹ ਸਮੱਸਿਆ ਹੋ ਜਾਂਦੀ ਹੈ। ਰੋਜ਼ ਇਕ ਕੱਚਾ ਪਿਆਜ਼ ਖਾਣ ਨਾਲ ਨਕਸੀਰ ਫੁੱਟਣ ਦੀ ਸਮੱਸਿਆ ਨਹੀਂ ਹੁੰਦੀ।
— ਕਿਡਨੀ ਸਟੋਨ
ਗਲਤ ਖਾਣ-ਪੀਣ ਅਤੇ ਅਨਹੈਲਦੀ ਲਾਈਫ ਸਟਾਈਲ ਦੀ ਵਜ੍ਹਾ ਨਾਲ ਜ਼ਿਆਦਾਤਰ ਲੋਕ ਕਿਡਨੀ ਸਟੋਨ ਦੀ ਸਮੱਸਿਆ ਨਾਲ ਪ੍ਰੇਸ਼ਾਨ ਰਹਿੰਦੇ ਹਨ। ਇਸ ਲਈ ਰੋਜ਼ 2 ਚੱਮਚ ਪਿਆਜ਼ ਦਾ ਰਸ ਪੀਓ। ਇਸ ਨਾਲ ਕਿਡਨੀ ਸਟੋਨ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ।


Related News