ਹਾਈ ਬਲੱਡ ਪ੍ਰੈਸ਼ਰ ਦੇ ਇਨ੍ਹਾਂ ਸੰਕੇਤਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

11/16/2018 5:26:39 PM

ਨਵੀਂ ਦਿੱਲੀ— ਸਰਦੀ ਦੇ ਮੌਸਮ 'ਚ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਹੈ। ਹਾਈ ਬੀਪੀ ਨੂੰ ਹਾਈਪਰਟੈਂਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਸ ਦੇ ਲੱਛਣ ਉਦੋਂ ਸਾਹਮਣੇ ਆਉਣ ਲੱਗਦੇ ਹਨ। ਜਦੋਂ ਸਥਿਤੀ ਗੰਭੀਰ ਹੋਣ ਲੱਗੇ। ਜਦੋਂ ਖੂਨ ਦਾ ਪ੍ਰਵਾਹ ਜ਼ਿਆਦਾ ਹੋਣ ਲੱਗੇ ਤਾਂ ਇਸ ਦੀ ਵਜ੍ਹਾ ਨਾਲ ਧਮਨੀਆ 'ਚ ਜ਼ਿਆਦਾ ਦਬਾਅ ਪੈਣ ਲੱਗਦਾ ਹੈ, ਜਿਸ ਨਾਲ ਸਟ੍ਰੋਕ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ। ਆਓ ਜਾਣੀਏ ਕੁਝ ਜ਼ਰੂਰੀ ਸੰਕੇਤ ਜੋ ਦੱਸਦੇ ਹਨ ਕਿ ਬਲੱਡ ਪ੍ਰੈਸ਼ਰ ਕੰਟਰੋਲ ਤੋਂ ਬਾਹਰ ਹੋ ਰਿਹਾ ਹੈ ਤਾਂ ਕਿ ਸਮੇਂ ਰਹਿੰਦੇ ਸਾਵਧਾਨੀਆਂ ਅਪਣਾ ਕੇ ਸੁਰੱਖਿਅਤ ਰਿਹਾ ਜਾਵੇ।
 

1. ਸਿਰਦਰਦ 
ਠੰਡ ਦੀ ਵਜ੍ਹਾ ਨਾਲ ਤਾਂ ਸਿਰ 'ਚ ਦਰਦ ਹੋਣਾ ਆਮ ਗੱਲ ਹੈ ਪਰ ਅਜਿਹਾ ਤਣਾਅ ਜਾਂ ਹਾਈਪਰ ਟੈਂਸ਼ਨ ਦੇ ਕਾਰਨ ਵੀ ਹੋ ਸਕਦਾ ਹੈ। ਜੇਕਰ ਵਾਰ-ਵਾਰ ਇਸ ਤਰ੍ਹਾਂ ਦੀ ਸਥਿਤੀ ਬਣੀ ਰਹਿੰਦੀ ਹੈ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੈ। ਪਾਣੀ ਦਾ ਭਰਪੂਰ ਸੇਵਨ ਕਰਨ ਅਤੇ ਆਰਾਮ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋਣ ਲੱਗਦਾ ਹੈ। 
 

2. ਪਸੀਨਾ ਆਉਣਾ
ਮਾਨਸਿਕ ਤਣਾਅ ਦੀ ਸਥਿਤੀ ਬਣੀ ਰਹਿਣ ਕਾਰਨ ਵੀ ਬਲੱਡ ਪ੍ਰੈਸ਼ਰ ਹਾਈ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ 'ਚ ਪੈਨਿਕ ਅਟੈਕ ਹੋ ਸਕਦਾ ਹੈ। ਜਦੋਂ ਨਸਾਂ 'ਚ ਝਨਝਨਾਹਟ ਮਹਿਸੂਸ ਹੋਵੇ, ਪਸੀਨਾ ਆਉਣ ਲੱਗੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਓ। ਨਜ਼ਰ ਅੰਦਾਜ਼ ਕਰਨ ਨਾਲ ਸਥਿਤੀ ਵਿਗੜ ਸਕਦੀ ਹੈ।
 

3. ਉਲਟੀ ਆਉਣਾ 
ਜਦੋਂ ਅਚਾਨਕ ਬਲੱਡ ਪ੍ਰੈਸ਼ਰ ਹਾਈ ਹੋਵੇ ਤਾਂ ਸਰੀਰ 'ਚ ਆਏ ਦਿਨ ਇਸ ਬਦਲਾਅ ਕਾਰਨ ਉਲਟੀ ਹੋਣ ਲੱਗਦੀ ਹੈ। ਇਸ ਦਾ ਅਸਰ ਪਾਚਨ ਤੰਤਰ 'ਤੇ ਵੀ ਪੈਂਦਾ ਹੈ। 
 

4. ਸਾਹ 'ਚ ਘੁੱਟਣ 
ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਕਾਰਡਿਓਵਾਸਕੁਲਰ ਸਿਸਟਮ 'ਚ ਉਤਾਰ-ਚੜਾਅ ਹੋਣ ਲੱਗਦਾ ਹੈ ਜਿਸ ਨਾਲ ਸਾਹ ਸਬੰਧੀ ਪ੍ਰੇਸ਼ਾਨੀ ਹੋਣ ਲੱਗਦੀ ਹੈ। ਸਰੀਰ 'ਚ ਇਸ ਤਰ੍ਹਾਂ ਦਾ ਸੰਕੇਤ ਦਿੱਸੇ ਤਾਂ ਤੁਰੰਤ ਸਥਿਤੀ 'ਤੇ ਧਿਆਨ ਦਿਓ।
 


Neha Meniya

Content Editor

Related News