ਬਾਰਿਸ਼ ’ਚ ਪੀਰੀਅਡਸ ਦੌਰਾਨ ਅਪਣਾਓ ਇਹ ਟਿਪਸ, ਇੰਫੈਕਸ਼ਨ ਹੋਣ ਦਾ ਖ਼ਤਰਾ ਹੋਵੇਗਾ ਘੱਟ

Sunday, Aug 01, 2021 - 10:47 AM (IST)

ਨਵੀਂ ਦਿੱਲੀ: ਮਹਾਵਾਰੀ ਜਾਂ ਪੀਰੀਅਡਸ ਨਾਲ ਕੁੜੀਆਂ ਨੂੰ ਹਰ ਮਹੀਨੇ ਜੂਝਣਾ ਪੈਂਦਾ ਹੈ। ਉੱਧਰ ਸਿਹਤਮੰਦ ਰਹਿਣ ਲਈ ਕੁੜੀਆਂ ਨੂੰ ਸਾਫ਼-ਸਫਾਈ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਉੱਧਰ ਬਰਸਾਤ ’ਚ ਤਾਂ ਇੰਫੈਕਸ਼ਨ ਦਾ ਖ਼ਤਰਾ ਬਹੁਤ ਹੀ ਵੱਧ ਜਾਂਦਾ ਹੈ। ਅਜਿਹੇ ’ਚ ਇਸ ਦੌਰਾਨ ਸਾਫ਼-ਸਫਾਈ ’ਚ ਬਿਲਕੁੱਲ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਨਹੀਂ ਤਾਂ ਯੂਰਿਨਟੀ ਟ੍ਰੈਕਟ ਇੰਫੈਕਸ਼ਨ ਅਤੇ ਵੈਜਾਈਨਲ ਇਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ। 
ਚੱਲੋ ਅੱਜ ਅਸੀਂ ਤੁਹਾਨੂੰ ਮਾਨਸੂਨ ’ਚ ਪੀਰੀਅਡਸ ਦੌਰਾਨ ਵਰਤਣ ਵਾਲੀਆਂ ਸਾਵਧਾਨੀਆਂ ਦੇ ਬਾਰੇ ’ਚ ਦੱਸਦੇ ਹਾਂ।

Pain during sex | Essetalmeioambiente.com 
ਲੰਬੇ ਸਮੇਂ ਤੱਕ ਇਕ ਹੀ ਨੈਪਕਿਨ ਵਰਤੋਂ ਕਰਨ ਤੋਂ ਬਚੋ
ਕਈ ਕੁੜੀਆਂ ਜ਼ਿਆਦਾ ਦੇਰ ਤੱਕ ਹੀ ਨੈਪਕਿਨ ਦੀ ਵਰਤੋਂ ਕਰਦੀਆਂ ਹਨ। ਪਰ ਇਸ ਨੂੰ 5-6 ਘੰਟੇ ’ਚ ਬਦਲ ਲੈਣਾ ਚਾਹੀਦਾ। ਉੱਧਰ ਮਾਨਸੂਨ ਇੰਫੈਕਸ਼ਨ ਦੇ ਖ਼ਤਰੇ ਤੋਂ ਬਚਣ ਲਈ ਇਸ ਨੂੰ 3-4 ਘੰਟੇ ’ਚ ਬਦਲੋ।
ਸਫਾਈ ਦਾ ਰੱਖੋ ਧਿਆਨ
ਪੀਰੀਅਡਸ ਦੇ ਦਿਨਾਂ ’ਚ ਪ੍ਰਾਈਵੇਟ ਪਾਰਟ ’ਚ ਗਿੱਲਾਪਨ ਜ਼ਿਆਦਾ ਮਹਿਸੂਸ ਹੁੰਦਾ ਹੈ। ਮੀਂਹ ਦੇ ਕਾਰਨ ਮੌਸਮ ’ਚ ਵੀ ਨਮੀ ਰਹਿੰਦੀ ਹੈ। ਉੱਧਰ ਕਈ ਲੜਕੀਆਂ ਬਾਥਰੂਮ ਵਰਤੋਂ ਕਰਨ ਤੋਂ ਬਾਅਦ ਪ੍ਰਾਈਵੇਟ ਪਾਰਟ ਨੂੰ ਸੁਕਾਉਂਦੀਆਂ ਨਹੀਂ ਹਨ। ਇਸ ਦੇ ਕਾਰਨ ਗਿੱਲਾਪਨ ਰਹਿਣ ਦੇ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧਦਾ ਹੈ। ਇਸ ਤੋਂ ਬਚਣ ਲਈ ਬਾਥਰੂਮ ਵਰਤੋਂ ਕਰਨ ਤੋਂ ਬਾਅਦ ਉਸ ਏਰੀਆ ਨੂੰ ਟਿਸ਼ੂ ਪੇਪਰ ਨਾਲ ਸਾਫ਼ ਕਰੋ। 

What Are Signs Your Period Is Coming?
ਸਾਬਣ ਵਰਤੋਂ ਕਰਨ ਤੋਂ ਬਚੋ
ਕਈ ਕੁੜੀਆਂ ਪੀਰੀਅਡਸ ਦੇ ਦਿਨਾਂ ’ਚ ਵੀ ਪ੍ਰਾਈਵੇਟ ਪਾਰਟ ਨੂੰ ਸਾਬਣ ਨਾਲ ਸਾਫ਼ ਕਰਦੀਆਂ ਹਨ। ਪਰ ਇਸ ਨਾਲ ਨੈਚੂਰਲ ਪੀ.ਐੱਚ ਲੈਵਲ ਖਰਾਬ ਹੋਣ ਲੱਗਦਾ ਹੈ। ਇਸ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਇਨ੍ਹਾਂ ਦਿਨਾਂ ’ਚ ਖ਼ਾਸ ਤੌਰ ’ਤੇ ਇੰਟੀਮੈਂਟ ਵਾਸ਼ ਦੀ ਵਰਤੋਂ ਕਰੋ। ਇਸ ਤੁਹਾਨੂੰ ਬਾਜ਼ਾਰ ’ਚ ਆਸਾਨੀ ਨਾਲ ਮਿਲ ਜਾਵੇਗਾ। 

PunjabKesari
ਕੋਸੇ ਪਾਣੀ ਨਾਲ ਕਰੋ ਸਫਾਈ
ਪੀਰੀਅਡਸ ਦੇ ਦਿਨਾਂ ’ਚ ਸੌਣ ਤੋਂ ਪਹਿਲਾਂ ਪ੍ਰਾਈਵੇਟ ਪਾਰਟ ਨੂੰ ਕੋਸੇ ਪਾਣੀ ਨਾਲ ਸਾਫ਼ ਕਰੋ। ਫਿਰ ਪੇਪਰ ਨੈਪਕਿਨ ਨਾਲ ਇਸ ਨੂੰ ਸੁਕਾ ਕੇ ਹੀ ਪੈਡ ਰੱਖੋ।
ਪਬਲਿਕ ਟਾਇਲਟ ਵਰਤੋਂ ਕਰਨ ਤੋਂ ਬਚੋ
ਪੀਰੀਅਡਸ ਦੌਰਾਨ ਪਬਲਿਕ ਟਾਇਲਟ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਨੂੰ ਇਸ ਨੂੰ ਵਰਤੋਂ ਕਰਨ ਦੀ ਲੋੜ ਹੋਵੇ ਤਾਂ ਪਹਿਲਾਂ ਸੈਨੇਟਾਈਜ਼ਰ ਜਾਂ ਟਾਇਲਟ ਸਪ੍ਰੇਅ ਦੀ ਵਰਤੋਂ ਕਰੋ। ਇਸ ਦੇ ਨਾਲ ਹੀ ਟਾਇਲਟ ਵਰਤੋਂ ਕਰਨ ਤੋਂ ਪਹਿਲਾਂ ਫਲੱਸ਼ ਜ਼ਰੂਰ ਕਰੋ।
 


Aarti dhillon

Content Editor

Related News