ਯਾਦਦਾਸ਼ਤ ਨੂੰ ਪ੍ਰਭਾਵਿਤ ਕਰਦੈ ਮੋਟਾਪਾ

04/26/2019 3:46:22 PM

ਵਾਸ਼ਿੰਗਟਨ (ਏਜੰਸੀਆਂ) : ਮੋਟਾਪੇ ਕਾਰਨ ਸਾਡੇ ਖੂਨ ਅਤੇ ਦਿਮਾਗ ਦਾ ਸਬੰਧ ਟੁਟ ਸਕਦਾ ਹੈ, ਜਿਸ ਨਾਲ ਸਿੱਖਣ ਦੀ ਸਮਰੱਥਾ ਅਤੇ ਯਾਦਦਾਸ਼ਤ ਪ੍ਰਭਾਵਿਤ ਹੋ ਸਕਦੀ ਹੈ। ਇਕ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ। ਵਿਗਿਆਨੀਆਂ ਮੁਤਾਬਕ ਦਿਮਾਗ ਅਤੇ ਖੂਨ ਦਰਮਿਆਨ ਇੰਡੋਥੈਲੀਅਲ ਕੋਸ਼ਿਕਾਵਾਂ 'ਚ ਮੌਜੂਦ ਓਡੋਰਾ2 ਏ ਦੇ ਟੁੱਟਣ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਅਮਰੀਕਾ ਦੀ ਅਗਸਤਾ ਯੂਨੀਵਰਸਿਟੀ ਦੀ ਟੀਮ ਨੇ ਖੋਜ 'ਚ ਦਰਸਾਇਆ ਹੈ ਕਿ ਡਾਈਟ ਕਾਰਨ ਹੋਣ ਵਾਲੀ ਮੋਟਾਪੇ ਦੇ ਮਾਡਲ 'ਚ ਜਦੋਂ ਓਡੋਰਾ2 ਏ ਨੂੰ ਬਲਾਕ ਕੀਤਾ ਗਿਆ ਤਾਂ ਇਹ ਅਹਿਮ ਅਵਰੋਧਕ ਕਾਰਜ ਪ੍ਰਣਾਲੀ ਕੰਟਰੋਲ 'ਚ ਰਹੀ। ਨਿਊਰੋਸਾਇੰਟਿਸਟ ਇਲੈਕਸਿਸ ਐੱਮ ਸਟ੍ਰੈਨੇਹੇਨ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਮੋਟਾਪੇ ਅਤੇ ਇੰਸੁਲਿਨ ਪ੍ਰਤੀਰੋਧ ਕਾਰਨ ਦਿਮਾਗ ਅਤੇ ਖੂਨ ਦਾ ਸਬੰਧ ਟੁੱਟ ਜਾਂਦਾ ਹੈ ਪਰ ਇਹ ਕਿਉਂ ਹੁੰਦਾ ਹੈ, ਇਸ ਦਾ ਪਤਾ ਨਹੀਂ ਸੀ। ਇਹ ਖੋਜ ਰਸਾਲੇ ਜਨਰਲ ਆਫ ਨਿਊਰੋਸਾਇੰਸ 'ਚ ਪ੍ਰਕਾਸ਼ਿਤ ਹੋਈ ਹੈ।
ਦਿਮਾਗ 'ਚ ਮੌਜੂਦ ਐਡੋਨੋਸਿਨ ਸਾਨੂੰ ਸੌਣ ਅਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੀ ਹੈ। ਐਡੋਨੋਸਿਨ ਓਡੋਰਾ 1ਏ ਅਤੇ ਓਡੋਰਾ2 ਏ ਰਿਸੈਪਟਰ ਨੂੰ ਵੀ ਸਰਗਰਮ ਕਰਕੇ ਦਿਮਾਗੀ ਕਾਰਜ ਪ੍ਰਣਾਲੀ ਅਤੇ ਖੂਨ ਦੇ ਵਹਾਅ ਦਰਮਿਆਨ ਤੰਦਰੁਸਤ ਰਿਸ਼ਤਾ ਬਣਾਏ ਰੱਖਣ 'ਚ ਮਦਦ ਕਰਦੇ ਹਨ। ਮੋਟਾਪੇ ਕਾਰਨ ਐਡੋਨੋਸਿਨ ਦੀ ਮਾਤਰਾ ਵੱਧਦੀ ਹੈ, ਜਿਸ ਨਾਲ ਓਡੋਰਾ ਰਿਸੈਪਟਰ ਅਤਿ ਸਰਗਰਮ ਹੋ ਜਾਂਦੇ ਹਨ ਅਤੇ ਦਿਮਾਗੀ ਕਾਰਜ ਪ੍ਰਣਾਲੀ 'ਚ ਰੁਕਾਵਟ ਆਉਂਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਮੋਟਾਪਾ ਅਤੇ ਸ਼ੂਗਰ ਦੋਵੇਂ ਹਨ, ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ਅਤੇ ਯਾਦਦਾਸ਼ਤ ਦੋਵੇਂ ਹੀ ਹੋਰ ਲੋਕਾਂ ਦੀ ਤੁਲਨਾ 'ਚ ਘੱਟ ਹੁੰਦੀ ਜਾਂਦੀ ਹੈ।

ਕਿਵੇਂ ਕੀਤੀ ਖੋਜ
ਇਸ ਖੋਜ ਲਈ ਚੂਹੇ ਨੂੰ ਫੈਟ ਭਰਪੂਰ ਖਾਣਾ ਖੁਆਇਆ। 16 ਹਫਤੇ ਤੱਕ ਲਗਾਤਾਰ ਅਜਿਹਾ ਖਾਣਾ ਖਾਣ 'ਤੇ ਉਹ ਮੋਟਾਪੇ ਅਤੇ ਸ਼ੂਗਰ ਦਾ ਸ਼ਿਕਾਰ ਹੋ ਗਿਆ। ਖੋਜ ਦੌਰਾਨ ਦੇਖਿਆ ਗਿਆ ਕਿ ਮੋਟਾਪੇ ਕਾਰਨ ਚੂਹਿਆਂ ਦੇ ਦਿਮਾਗ ਦੇ ਹਿਪੋਕੈਂਪਸ 'ਚ ਬਲੱਡ ਬ੍ਰੇਨ ਰੁਕਾਵਟ ਵੱਧ ਗਈ। ਇਸ ਕਾਰਨ ਫਲੋਰੋਫੋਰ ਸੋਡੀਅਮ ਫਲੋਰੋਸਿਨ ਅਤੇ ਇਵੰਸ ਬਲੂ ਵਰਗੇ ਅਣੁ ਦਿਮਾਗ 'ਚ ਦਾਖਲ ਹੋਣ ਲੱਗੇ। ਇਸ ਨਾਲ ਸਿੱਖਣ ਦੀ ਸਮਰੱਥਾ ਅਤੇ ਯਾਦਦਾਸ਼ਤ ਪ੍ਰਭਾਵਿਤ ਹੁੰਦੀ ਹੈ।


Anuradha

Content Editor

Related News