ਮੋਟਾਪੇ ਕਾਰਨ ਔਰਤਾਂ ਨੂੰ ਰਹਿੰਦਾ ਹੈ ਗਰਭਪਾਤ ਦਾ ਵੱਧ ਖਤਰਾ!

04/16/2019 2:10:51 PM

ਨਵੀਂ ਦਿੱਲੀ (ਏਜੰਸੀਆਂ) : ਮੋਟਾਪਾ ਨਾ ਸਿਰਫ ਤੁਹਾਡੀ ਲੁਕ ਨੂੰ ਖਰਾਬ ਕਰਦਾ ਹੈ ਸਗੋਂ ਕਈ ਬੀਮਾਰੀਆਂ ਦਾ ਸ਼ਿਕਾਰ ਬਣਾਉਂਦਾ ਹੈ। ਮੋਟਾਪਾ ਔਰਤ ਅਤੇ ਮਰਦ ਦੋਹਾਂ ਨੂੰ ਪ੍ਰਭਾਵਿਤ ਕਰਦਾ ਹੈ। ਔਰਤਾਂ ਲਈ ਮੋਟਾਪਾ ਉਨ੍ਹਾਂ ਦੇ ਮਾਂ ਬਣਨ ਦੇ ਸੁਪਨੇ ਨੂੰ ਵੀ ਗ੍ਰਹਿਣ ਲਾ ਸਕਦਾ ਹੈ। ਔਰਤਾਂ 'ਚ ਵੱਧ ਮੋਟਾਪੇ ਕਾਰਨ ਗਰਭਪਾਤ ਦੀ ਸਮੱਸਿਆ ਦੇਖੀ ਗਈ ਹੈ। ਦੱਸ ਦਈਏ ਕਿ ਜਿਨ੍ਹਾਂ ਔਰਤਾਂ ਦਾ ਬਾਡੀ ਮਾਸ ਇੰਡੈਕਸ ਵੱਧ ਹੁੰਦਾ ਹੈ, ਉਨ੍ਹਾਂ ਨੂੰ ਗਰਭਪਾਤ ਦਾ ਖਤਰਾ ਵੱਧ ਹੁੰਦਾ ਹੈ। ਇਕ ਖੋਜ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗਰਭ ਅਵਸਥਾ ਦੌਰਾਨ ਮੋਟਾਪਾ ਔਰਤਾਂ ਨੂੰ ਸ਼ੂਗਰ ਵਰਗੀ ਗੰਭੀਰ ਬੀਮਾਰੀ ਦੇ ਸਕਦਾ ਹੈ, ਜੋ ਅੱਗੇ ਚਲ ਕੇ ਉਸ ਦੇ ਹੋਣ ਵਾਲੇ ਬੱਚੇ 'ਚ ਡਾਇਬਟੀਜ਼ ਜਾਂ ਮੋਟਾਪੇ ਦੇ ਕਾਰਨ ਬਣ ਸਕਦਾ ਹੈ।

ਪ੍ਰਜਣਨ ਸਮਰੱਥਾ 'ਤੇ ਅਸਰ
ਔਰਤਾਂ 'ਚ ਲਗਾਤਾਰ ਵੱਧਦਾ ਮੋਟਾਪਾ ਉਨ੍ਹਾਂ ਦੇ ਮਾਂ ਬਣਨ 'ਚ ਸਮੱਸਿਆ ਬਣ ਜਾਂਦਾ ਹੈ। ਆਮ ਔਰਤ ਨਾਲੋਂ ਮੋਟੀ ਔਰਤ ਦੀ ਪ੍ਰਜਣਨ ਸਮਰੱਥਾ ਘੱਟ ਰਹਿੰਦੀ ਹੈ। ਦਰਅਸਲ ਮੋਟਾਪੇ ਕਾਰਨ ਹਾਰਮੋਨਸ ਅਸੰਤੁਲਿਤ ਹੋ ਜਾਂਦੇ ਹਨ, ਜਿਸ ਕਾਰਨ ਪੀਰੀਅਡਸ ਦੀ ਸਮੱਸਿਆ ਹੋ ਜਾਂਦੀ ਹੈ, ਓਵਯੁਲੇਸ਼ਨ 'ਚ ਪ੍ਰੇਸ਼ਾਨੀ ਆਉਂਦੀ ਹੈ ਅਤੇ ਗਰਭ ਨਹੀਂ ਠਹਿਰਦਾ।

ਗਰਭਪਾਤ ਦਾ ਖਤਰਾ
ਮੋਟਾਪੇ ਕਾਰਨ ਔਰਤਾਂ ਨੂੰ ਗਰਭਪਾਤ ਨੂੰ ਖਤਰਾ ਵੀ ਰਹਿੰਦਾ ਹੈ। ਕਈ ਮਾਮਲਿਆਂ 'ਚ ਦੇਖਿਆ ਗਿਆ ਹੈ ਕਿ ਜੇ ਮੋਟੀਆਂ ਔਰਤਾਂ 'ਚ ਗਰਭ ਠਹਿਰ ਵੀ ਜਾਵੇ ਤਾਂ ਕੁਝ ਹਫਤੇ ਬਾਅਦ ਉਨ੍ਹਾਂ ਦਾ ਗਰਭਪਾਤ ਹੋ ਜਾਂਦਾ ਹੈ। ਉਥੇ ਹੀ ਜਦੋਂ ਗਰਭ ਠਹਿਰਦਾ ਹੈ ਤਾਂ ਡਲਿਵਰੀ ਦੇ ਸਮੇਂ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਮੋਟੀਆਂ ਔਰਤਾਂ ਦੀ ਡਲਿਵਰੀ ਲਈ ਆਪ੍ਰੇਸ਼ਨ ਕਰਨਾ ਪੈਂਦਾ ਹੈ।

ਇੰਸੁਲਿਨ ਦੀ ਸਮੱਸਿਆ
ਔਰਤਾਂ 'ਚ ਮੋਟਾਪੇ ਕਾਰਨ ਸਰੀਰ 'ਚ ਇੰਸੁਲਿਨ ਬਹੁਤ ਹੌਲੀ-ਹੌਲੀ ਬਣਦਾ ਹੈ, ਜਿਸ ਨਾਲ ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਇੰਸੁਲਿਨ ਦੀ ਕਮੀ ਕਾਰਨ ਔਰਤਾਂ ਦੀ ਪ੍ਰਜਣਨ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ। ਇੰਸੁਲਿਨ ਕਾਰਨ ਹੀ ਪੀਰੀਅਡਸ ਅਨਿਯਮਿਤ ਹੋ ਜਾਂਦੇ ਹਨ ਅਤੇ ਗਰਭ ਧਾਰਨ ਨਹੀਂ ਹੁੰਦਾ।

ਮੋਟਾਪਾ ਘੱਟ ਕਰਨ ਦੇ ਉਪਾਅ
* ਮੋਟਾਪਾ ਘੱਟ ਕਰਨ ਲਈ ਡਾਈਟ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਆਪਣੀ ਡਾਈਟ 'ਚ ਹੈਲਦੀ ਫੂਡਸ ਨੂੰ ਸ਼ਾਮਲ ਕਰੋ ਅਤੇ ਫਾਈਬਰ ਭਰਪੂਰ ਖਾਣਾ ਖਾਓ। ਓਵਰਈਟਿੰਗ ਤੋਂ ਬਚਣ ਦੀ ਕੋਸ਼ਿਸ਼ ਕਰੋ।
*  ਸਵੇਰੇ ਅਤੇ ਸ਼ਾਮ ਨੂੰ ਜਿਮ ਜਾਂ ਘਰ 'ਚ ਹੀ ਕਸਰਤ ਕਰੋ। ਇਸ ਨਾਲ ਮੋਟਾਪਾ ਤਾਂ ਘੱਟ ਹੋਵੇਗਾ ਹੀ, ਨਾਲ ਹੀ ਤੁਸੀਂ ਤੰਦਰੁਸਤ ਵੀ ਰਹੋਗੇ। ਇਸ ਤੋਂ ਇਲਾਵਾ ਮੋਟਾਪਾ ਘੱਟ ਕਰਨ ਲਈ ਯੋਗ ਵੀ ਚੰਗਾ ਬਦਲ ਹੁੰਦਾ ਹੈ।
*  ਮੋਟਾਪਾ ਘੱਟ ਕਰਨ ਲਈ ਜ਼ਰੂਰੀ ਹੈ ਕਿ ਫਾਸਟ ਅਤੇ ਜੰਕ ਫੂਡਸ ਤੋਂ ਬਚਿਆ ਜਾਵੇ। ਇਸ ਤੋਂ ਇਲਾਵਾ ਤਲੀਆਂ-ਭੁੰਨੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਦੀ-ਕਦਾਈਂ ਸਟੀਮ ਸਬਜ਼ੀਆਂ ਖਾਣ ਨਾਲ ਮੋਟਾਪੇ 'ਚ ਫਾਇਦਾ ਹੁੰਦਾ ਹੈ।


Anuradha

Content Editor

Related News