ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
Wednesday, Dec 23, 2020 - 11:16 AM (IST)
ਨਵੀਂ ਦਿੱਲੀ: ਸਰੀਰਿਕ ਵਿਕਾਸ ਹੀ ਨਹੀਂ ਮਜ਼ਬੂਤ ਮਾਸਪੇਸ਼ੀਆਂ ਅਤੇ ਮਸਲਜ਼ ਬਣਾਉਣ ਲਈ ਵੀ ਪ੍ਰੋਟੀਨ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪ੍ਰੋਟੀਨ ਮਾਸਪੇਸ਼ੀਆਂ, ਅੰਗਾਂ ਅਤੇ ਹੱਡੀਆਂ ਦਾ ਨਿਰਮਾਣ ਅਤੇ ਮੁਰੰਮਤ ਵੀ ਕਰਦਾ ਹੈ ਪਰ ਇਸ ਦੇ ਚੱਕਰ ’ਚ ਕਈ ਵਾਰ ਲੋਕ ਪ੍ਰੋਟੀਨ ਦੀ ਜ਼ਿਆਦਾ ਮਾਤਰਾ ’ਚ ਵਰਤੋਂ ਕਰਦੇ ਹਨ ਜੋ ਸਿਹਤ ਦੇ ਨਜ਼ਰੀਏ ਤੋਂ ਸਹੀ ਨਹੀਂ ਹੈ। ਜੀ ਹਾਂ, ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਦੀ ਵਰਤੋਂ ਨਾ ਸਿਰਫ ਪਾਚਨ ਕਿਰਿਆ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਇਸ ਨਾਲ ਭਾਰ ਵੀ ਵਧਣ ਲੱਗਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜ਼ਿਆਦਾ ਪ੍ਰੋਟੀਨ ਦੀ ਵਰਤੋਂ ਨਾਲ ਸਿਹਤ ਨੂੰ ਕੀ ਨੁਕਸਾਨ ਹੋ ਸਕਦਾ ਹੈ।
ਰੋਜ਼ਾਨਾ ਕਿੰਨਾ ਪ੍ਰੋਟੀਨ ਹੈ ਜ਼ਰੂਰੀ: ਪ੍ਰੋਟੀਨ ਦੀ ਵਰਤੋਂ ਭਾਰ, ਕੱਦ, ਸਰੀਰਿਕ ਗਤੀਵਿਧੀ, ਮਸਲਜ਼ ਮਾਸ ਅਤੇ ਸਿਹਤ ਮੁਤਾਬਕ ਕਰਨੀ ਚਾਹੀਦੀ ਹੈ। ਹਾਲਾਂਕਿ ਕਿਸੇ ਨੂੰ ਰੋਜ਼ਾਨਾ 45 ਤੋਂ 60 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਉੱਥੇ ਹੀ ਜਿੰਮ ਜਾਣ ਵਾਲੇ ਲੋਕਾਂ ਨੂੰ ਰੋਜ਼ਾਨਾ 1.5 ਤੋਂ 2 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਹੁਣ ਜਾਣਦੇ ਹਾਂ ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਲੈਣ ਦੇ ਨੁਕਸਾਨ
-ਜ਼ਿਆਦਾ ਪ੍ਰੋਟੀਨ ਲੈਣ ਨਾਲ ਉਹ ਸਰੀਰ ‘ਚ ਫੈਟ ਦੇ ਰੂਪ ‘ਚ ਇਕੱਠੀ ਹੋ ਸਕਦੀ ਹੈ ਜਿਸ ਨਾਲ ਭਾਰ ਵਧ ਸਕਦਾ ਹੈ। ਖ਼ਾਸ ਕਰਕੇ ਜਦੋਂ ਤੁਸੀਂ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣ ਲਈ ਬਹੁਤ ਜ਼ਿਆਦਾ ਕੈਲੋਰੀ ਲੈ ਲੈਂਦੇ ਹੋ।
-ਕਈ ਵਾਰ ਲੋਕ ਪ੍ਰੋਟੀਨ ਵਾਲੀ ਖੁਰਾਕ ਲੈਂਦੇ ਸਮੇਂ ਕਾਰਬੋਹਾਈਡਰੇਟ ਦੀ ਵਰਤੋਂ ਬੰਦ ਕਰ ਦਿੰਦੇ ਹਨ। ਇਸ ਨਾਲ ਬੋਡੀ ਕੀਟੋਸਿਸ ਨਾਮਕ ਮੈਟਾਬੋਲੀਜ਼ਮ ‘ਚ ਚਾਲੀ ਜਾਂਦੀ ਹੈ ਜਿਸ ਨਾਲ ਪੈਦਾ ਹੋਣ ਵਾਲੇ ਰਸਾਇਣ ਨਾਲ ਸਾਹ ‘ਚੋਂ ਬਦਬੂ ਆਉਂਦੀ ਰਹਿੰਦੀ ਹੈ। ਅਜਿਹੇ ‘ਚ ਤੁਹਾਨੂੰ ਜ਼ਿਆਦਾ ਪਾਣੀ ਪੀਣਾ, 2-3 ਵਾਰ ਬੁਰਸ਼ ਜਾਂ ਚਿਊਇੰਗਮ ਚਬਾਉਣੀ ਚਾਹੀਦੀ ਹੈ।
-ਉੱਚ ਪ੍ਰੋਟੀਨ ਲੈਣ ਦੇ ਚੱਕਰ ‘ਚ ਘੱਟ ਕਾਰਬ ਅਤੇ ਫਾਈਬਰ ਲੈ ਰਹੇ ਹੋ ਤਾਂ ਇਸ ਨਾਲ ਤੁਹਾਨੂੰ ਪਾਚਨ ਸਮੱਸਿਆਵਾਂ ਅਤੇ ਕਬਜ਼ ਹੋ ਸਕਦੀ ਹੈ।
-ਬਹੁਤ ਜ਼ਿਆਦਾ ਡੇਅਰੀ ਜਾਂ ਪ੍ਰੋਸੈਸਡ ਪ੍ਰੋਟੀਨ ਫੂਡ ਖਾਣ ਨਾਲ ਡਾਈਰੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਭਰਪੂਰ ਪਾਣੀ ਪੀਓ ਅਤੇ ਕੈਫੀਨ ਪਦਾਰਥਾਂ ਤੋਂ ਬਚੋ। ਖੁਰਾਕ ‘ਚ ਜ਼ਿਆਦਾ ਫਾਈਬਰ ਫ਼ੂਡ ਵੀ ਖਾਓ।
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
-ਬ੍ਰੇਨ ਫੋਗਿੰਗ ਜਾਂ ਚੱਕਰ ਆਉਣਾ ਵੀ ਜ਼ਿਆਦਾ ਪ੍ਰੋਟੀਨ ਲੈਣ ਦੇ ਲੱਛਣ ਹਨ। ਇਸ ਨਾਲ ਧੁੰਦਲਾਪਣ ਵੀ ਮਹਿਸੂਸ ਹੋ ਸਕਦਾ ਹੈ।
-ਖੋਜ ਮੁਤਾਬਕ ਬਹੁਤ ਜ਼ਿਆਦਾ ਨਾਨਵੈੱਜ ਪ੍ਰੋਟੀਨ ਜਿਵੇਂ ਕਿ ਰੈੱਡ ਮੀਟ ਜਾਂ ਪ੍ਰੋਸੈਸ ਫੂਡ ਦੀ ਵਰਤੋਂ ਕਰਨ ਨਾਲ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
-ਪ੍ਰੋਟੀਨ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਨ ਨਾਲ ਦਿਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਤੁਸੀਂ ਜ਼ਿਆਦਾ ਪ੍ਰੋਟੀਨ ਵਾਲੀ ਖੁਰਾਕ ਨਾ ਲਓ।
ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਜ਼ਰੂਰ ਦੱਸੋ।