ਜ਼ਿਆਦਾ ਕਸਰਤ ਨਾਲ ਭਾਰ ਤੇਜ਼ੀ ਨਾਲ ਘਟੇਗਾ ਨਹੀਂ, ਸਗੋਂ ਹੋਰ ਵਧ ਜਾਏਗਾ

07/21/2019 8:13:07 AM

ਨਵੀਂ ਦਿੱਲੀ- ਕਸਰਤ ਨੂੰ ਖੁਦ ਨੂੰ ਫਿੱਟ ਰੱਖਣ ਦੇ ਨਾਲ ਹੀ ਭਾਰ ਘੱਟ ਕਰਨ ਦਾ ਸਭ ਤੋਂ ਸਹੀ ਤਰੀਕਾ ਮੰਨਿਆ ਜਾਂਦਾ ਹੈ। ਇਹੋ ਕਾਰਣ ਹੈ ਕਿ ਅੱਜ-ਕਲ ਯੂਥ ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਜਿਮ ਦਾ ਸਹਾਰਾ ਲੈਣ ਲੱਗੇ ਹਨ ਪਰ ਜੇਕਰ ਤੁਸੀਂ ਵੇਟ ਲੌਸ ਲਈ ਜ਼ਿਆਦਾ ਐਕਸਰਸਾਈਜ਼ ਕਰਨ ’ਚ ਯਕੀਨ ਕਰਦੇ ਹੋ ਤਾਂ ਜਾਣ ਲਓ ਕਿ ਇਹ ਤੁਹਾਡੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇਣ ਦੇ ਨਾਲ ਹੀ ਹੋਰ ਭਾਰ ਵਧਣ ਦਾ ਕਾਰਣ ਬਣ ਜਾਏਗਾ। ਮਾਹਿਰਾਂ ਦੀ ਮੰਨੀਏ ਤਾਂ ਹਫਤੇ ’ਚ ਆਮ ਵਿਅਕਤੀ ਲਈ ਢਾਈ ਤੋਂ 5 ਘੰਟੇ ਦੀ ਹਲਕੀ ਕਸਰਤ ਅਤੇ ਡੇਢ ਤੋਂ ਢਾਈ ਘੰਟੇ ਦੀ ਕਸਰਤ ਲੋੜੀਂਦੀ ਹੁੰਦੀ ਹੈ। ਇਹ ਸਰੀਰਕ ਮੈਟਾਬਾਲਿਜ਼ਮ ਨੂੰ ਬੂਸਟ ਕਰਨ ਦੇ ਨਾਲ ਹੀ ਮਸਲਜ਼ ਤੇ ਹੱਡੀਆਂ ਨੂੰ ਸਟ੍ਰਾਂਗ ਬਣਾਉਂਦੀਆਂ ਹਨ।

ਸਰੀਰ ਅਤੇ ਹੈਲਥ ਕੰਡੀਸ਼ਨ ’ਤੇ ਨਿਰਭਰ ਹੈ ਕਸਰਤ

ਕਿਸ ਵਿਅਕਤੀ ਲਈ ਕਿੰਨੀ ਕਸਰਤ ਜ਼ਿਆਦਾ ਹੈ ਇਹ ਬਹੁਤ ਕੁਝ ਉਸਦੇ ਸਰੀਰ ਅਤੇ ਹੈਲਥ ਕੰਡੀਸ਼ਨ ’ਤੇ ਨਿਰਭਰ ਕਰਦਾ ਹੈ। ਉਦਾਹਰਣ ਲਈ ਜੇਕਰ ਵਿਅਕਤੀ ਰਨਰ ਹੈ ਤਾਂ ਹੋ ਸਕਦਾ ਹੈ ਕਿ ਉਹ ਰੋਜ਼ 5 ਘੰਟੇ ਪ੍ਰੈਕਟਿਸ ਕਰੇ ਅਤੇ ਉਸਨੂੰ ਇਸ ਨਾਲ ਕੋਈ ਸਾਈਟ ਇਫੈਕਟ ਨਾ ਹੋਵੇ, ਉਥੇ ਆਮ ਵਿਅਕਤੀ ਜੇਕਰ ਰੋਜ਼ ਅਜਿਹਾ ਕਰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਨੂੰ ਬੀ. ਪੀ. ਤੋਂ ਲੈ ਕੇ ਹੱਡੀਆਂ ਤੇ ਮਸਲਸ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗਣ।

ਜ਼ਿਆਦਾ ਕਸਰਤ ਨਾਲ ਵਧ ਸਕਦੀ ਦਿਲ ਦੀ ਧੜਕਣ

ਸਰੀਰ ਦੀ ਸਮਰੱਥਾ ਜਾਂ ਲੋੜ ਨਾਲੋਂ ਜ਼ਿਆਦਾ ਕਸਰਤ ਦੇ ਕਾਰਣ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਜਿਵੇਂ ਵਿਅਕਤੀ ਦੀ ਦਿਲ ਦੀ ਧੜਕਣ ਪ੍ਰਭਾਵਿਤ ਹੋਣਾ, ਭੁੱਖ ਘੱਟ ਲੱਗਣਾ, ਪੈਰਾਂ ’ਚ ਕਮਜ਼ੋਰੀ ਬਣੇ ਰਹਿਣਾ ਅਤੇ ਸਰੀਰ ’ਚ ਪਾਣੀ ਦੀ ਕਮੀ।

ਜ਼ਿਆਦਾ ਕਸਰਤ ਨਾਲ ਭੁੱਖ ਵਧ ਜਾਂਦੀ ਹੈ

ਐਕਸਰਜਾਈਜ਼ ਸਰੀਰ ਦੇ ਮੈਟਾਬਾਲਿਜ਼ਮ ਨੂੰ ਤੇਜ਼ ਕਰਦੀ ਹੈ। ਜੇਕਰ ਕਸਰਤ ਸਹੀ ਮਾਤਰਾ ’ਚ ਰਹੇ ਤਾਂ ਮੈਟਾਬਾਲਿਜ਼ਮ ’ਤੇ ਪਾਜ਼ੇਟਿਵ ਅਸਰ ਪੈਂਦਾ ਹੈ ਪਰ ਜੇਕਰ ਇਹ ਹੱਦ ਤੋਂ ਜ਼ਿਆਦਾ ਹੋ ਜਾਵੇ ਤਾਂ ਖਾਣਾ ਬਹੁਤ ਤੇਜ਼ੀ ਨਾਲ ਪਚਣ ਲਗਦਾ ਹੈ ਜਿਸ ਨਾਲ ਵਿਅਕਤੀ ਦੀ ਭੁੱਖ ਵਧ ਜਾਂਦੀ ਹੈ। ਡਾਈਟ ਵਧਣ ਨਾਲ ਉਸ ਦਾ ਭਾਰ ਵੀ ਘੱਟ ਹੋਣ ਦੀ ਥਾਂ ਵਧਣ ਲੱਗਦਾ ਹੈ।

ਹੋ ਸਕਦੀ ਹੈ ਨੀਂਦ ਨਾ ਆਉਣ ਦੀ ਸਮੱਸਿਆ

ਜ਼ਿਆਦਾ ਕਸਰਤ ਮੈਂਟਲ ਹੈਲਥ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਇਸ ਨਾਲ ਖਰਾਬ ਮੂਡ ਅਤੇ ਸਟ੍ਰੈੱਸ ਵਧਣ ਦੀ ਸਮੱਸਿਆ ਤਾਂ ਹੁੰਦੀ ਹੀ ਹੈ ਨਾਲ ਹੀ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਵੀ ਹੋਣ ਲੱਗਦੀ ਹੈ। ਜ਼ਿਆਦਾ ਕਸਰਤ ਹੱਡੀਆਂ ’ਤੇ ਬੁਰਾ ਅਸਰ ਪਾਉਂਦੀ ਹੈ, ਇਸ ਨਾਲ ਉਹ ਕਮਜ਼ੋਰ ਹੋਣ ਲੱਗਦੀਆਂ ਹਨ ਜੋ ਤੁਰਨ ਵਰਗੀ ਆਮ ਕਿਰਿਆ ’ਤੇ ਵੀ ਅਸਰ ਪਾਉਣ ਲਗਦੀ ਹੈ। ਜੇਕਰ ਤੁਸੀਂ ਲਗਾਤਾਰ ਜਾਂ ਸਮਰੱਥਾ ਤੋਂ ਜ਼ਿਆਦਾ ਕਸਰਤ ਕਰੋ ਤਾਂ ਮਸਲਸ ਖਿੱਚੇ ਜਾਣ ਦਾ ਡਰ ਰਹਿੰਦਾ ਹੈ ।


Related News