ਹੀਮੋਗਲੋਬਿਨ ਵਧਾਉਣ ਦੇ ਅਸਰਦਾਰ ਤਰੀਕੇ
Wednesday, Jun 07, 2017 - 06:26 PM (IST)

ਨਵੀਂ ਦਿੱਲੀ— ਸਰੀਰ 'ਚ ਦੋ ਤਰ੍ਹਾਂ ਦੇ ਬਲੱਡ ਸੈੱਲ ਹੁੰਦੇ ਹਨ ਜੋ ਸਫੇਦ ਅਤੇ ਲਾਲ ਰੰਗ ਦੇ ਹੁੰਦੇ ਹਨ। ਲਾਲ ਬਲੱਡ ਸੈੱਲ ਦੀ ਕਮੀ ਕੇ ਕਾਰਨ ਸਰੀਰ 'ਚ ਹੀਮੋਗਲੋਬਿਨ ਦੀ ਕਮੀ ਹੁੰਦੀ ਹੈ। ਸਰੀਰ 'ਚ ਇਸਦੀ ਕਮੀ ਦੇ ਕਾਰਨ, ਕਮਜ਼ੋਰੀ , ਚਮੜੀ ਦਾ ਰੰਗ ਪੀਲਾ ਪੈ ਜਾਣਾ ਅਤੇ ਹੱਥ ਪੈਰ ਸੋਣਾ ਆਦਿ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਜਿਨ੍ਹਾਂ ਨਾਲ ਲੋਕਾਂ 'ਚ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਉਹ ਅਨੀਮਿਆ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਲੋਕਾਂ ਨੂੰ ਆਪਣੇ ਖਾਣ-ਪਾਣ 'ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਅਜਿਹਾ ਖਾਣਾ ਖਾਓ ਜਿਸ 'ਚ ਆÎਇਰਨ ਦੀ ਮਾਤਰਾ ਜ਼ਿਆਦਾ ਹੋਵੇ। ਖਾਣੇ 'ਚ ਆਇਰਨ ਅਤੇ ਪ੍ਰੋਟੀਨ ਵਰਗੇ ਤੱਤਾਂ ਨੂੰ ਸ਼ਾਮਲ ਕਰਕੇ ਹੀਮੋਗਲੋਬਿਨ ਵਧਾਇਆ ਜਾ ਸਕਦਾ ਹੈ।
1. ਅਮਰੂਦ
ਅਮਰੂਦ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਪੱਕਿਆ ਹੋਇਆ ਅਮਰੂਦ ਖਾਣ ਨਾਲ ਸਰੀਰ 'ਚ ਹੀਮੋਗਲੋਬਿਨ ਦੀ ਕਮੀ ਨਹੀਂ ਰਹਿੰਦੀ।
2. ਅੰਬ ਅਤੇ ਸੇਬ
ਸੇਬ ਅਤੇ ਅੰਬ ਦੋਹੇ ਹੀ ਸਰੀਰ ਦੇ ਲਈ ਲਾਭਕਾਰੀ ਹੁੰਦੇ ਹਨ ਜੋ ਅਨੀਮੀਆ ਵਰਗੀਆਂ ਬੀਮਾਰੀਆਂ ਦੇ ਲਈ ਅਸਰਦਾਰ ਹੁੰਦੇ ਹਨ। ਇਹ ਸਰੀਰ 'ਚ ਖੂਮ ਵਧਾਉਂਦਾ ਹੈ।
3. ਚੁਕੰਦਰ
ਇਸ ਦੀ ਵਰਤੋ ਨਾਲ ਸਰੀਰ 'ਚ ਆÎਇਰਨ ਦੀ ਕਮੀ ਨਹੀਂ ਰਹਿੰਦੀ ਹੈ ਅਤੇ ਹੀਮੋਗਲੋਬਿਨ ਵਧਦਾ ਹੈ।
4. ਤੁਲਸੀ
ਤੁਲਸੀ ਦੀ ਰੋਜ਼ਾਨਾ ਵਰਤੋ ਕਰਨ ਨਾਲ ਸਰੀਰ 'ਚ ਇਸ ਦੀ ਮਾਤਰਾ ਵਧਦੀ ਹੈ।
5. ਅੰਗੂਰ
ਅੰਗੂਰ 'ਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਹੀਮੋਗਲੋਬਿਨ ਵਧਦਾ ਹੈ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ਵੀ ਨਹੀਂ ਹੁੰਦੀਆਂ।
6. ਹਰੀ ਸਬਜ਼ੀਆਂ
ਹਰੀ ਸਬਜ਼ੀਆਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋ ਕਰੋ। ਇਸ 'ਚ ਭਰਪੂਰ ਮਾਤਰਾ 'ਚ ਆਇਰਨ ਮੋਜੂਦ ਹੁੰਦਾ ਹੈ ਅਤੇ ਨਾਲ ਹੀ ਪਾਲਕ, ਅੰਡਾ, ਨਾਰੀਅਲ, ਗੁੜ, ਜਾਮਨ, ਨਾਸ਼ਪਤੀ, ਦਲਿਆ ਖਾਣ ਨਾਲ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ।
7. ਨਿੰਬੂ ਦਾ ਰਸ ਅਤੇ ਸ਼ਹਿਦ
1 ਗਿਲਾਸ ਪਾਣੀ 'ਚ 1 ਨਿੰਬੂ ਦਾ ਰਸ ਅਤੇ 1 ਚਮਚ ਸ਼ਹਿਦ ਮਿਲਾਕੇ ਹਰ ਰੋਜ਼ ਪੀਓ ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।