ਦਹੀਂ ’ਚ ਸ਼ਹਿਦ ਸਣੇ ਇਹ ਵਸਤੂਆਂ ਮਿਲਾ ਕੇ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਹੈਰਾਨੀਜਨਕ ਫ਼ਾਇਦੇ

Wednesday, Mar 17, 2021 - 05:03 PM (IST)

ਨਵੀਂ ਦਿੱਲੀ— ਪੋਸ਼ਕ ਤੱਤਾਂ ਨਾਲ ਭਰਪੂਰ ਦਹੀਂ ਖਾਣਾ ਸਭ ਨੂੰ ਚੰਗਾ ਲੱਗਦਾ ਹੈ। ਇਸ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗ ਬਹੁਤ ਖ਼ੁਸ਼ ਹੋ ਕੇ ਖਾਂਦੇ ਹਨ। ਪੁਰਾਣੇ ਬਜ਼ੁਰਗਾਂ ਵੱਲੋਂ ਕਿਹਾ ਜਾਂਦਾ ਹੈ ਕਿ ਘਰੋਂ ਬਾਹਰ ਕੋਈ ਚੰਗਾ ਕੰਮ ਕਰਨ ਲਈ ਜਾਓ ਤਾਂ ਦਹੀਂ ਖਾ ਕੇ ਜਾਣਾ ਚਾਹੀਦਾ ਹੈ। ਇਸ ਨਾਲ ਸਫ਼ਲਤਾ ਮਿਲਦੀ ਹੈ। ਕੈਲਸ਼ੀਅਮ ਨਾਲ ਭਰਪੂਰ ਦਹੀਂ ਦੀ ਵਰਤੋ ਸਾਡੇ ਸਰੀਰ ਦੇ ਲਈ ਬਹੁਤ ਫ਼ਾਇਦੇਮੰਦ ਹੈ। ਸਿਹਤ ਦੇ ਲਈ ਦੁੱਧ ਦੇ ਨਾਲੋਂ ਦਹੀਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਦਹੀ 'ਚ ਪ੍ਰੋਟੀਨ ਕੈਲਸ਼ੀਅਮ ਅਤੇ ਆਇਰਨ ਵਰਗੇ ਤੱਤ ਹੁੰਦੇ ਹਨ। ਗਰਮੀ ਦੇ ਮੌਸਮ 'ਚ ਦਹੀਂ ਖਾਣਾ ਦਾ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਹੀਂ 'ਚ ਕੁਝ ਚੀਜ਼ਾਂ ਮਿਲਾ ਕੇ ਖਾਣ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਹਾਡੇ ਸਰੀਰ ਨੂੰ ਕਾਫ਼ੀ ਲਾਭ ਹੋਵੇਗਾ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ

PunjabKesari
ਦਹੀਂ 'ਚ ਮਿਲਾਓ ਕਾਲੀ ਮਿਰਚ 
ਜੇ ਤੁਸੀਂ ਵਧਦੇ ਭਾਰ ਕਰਕੇ ਪਰੇਸ਼ਾਨ ਹੋ ਅਤੇ ਤੁਹਾਡੇ ਕੋਲ ਭਾਰ ਘਟਾਉਣ ਦਾ ਜ਼ਿਆਦਾ ਸਮਾਂ ਨਹੀਂ ਹੈ ਤਾਂ ਤੁਸੀਂ ਦਹੀਂ 'ਚ ਕਾਲੀ ਮਿਰਚ ਮਿਲਾ ਕੇ ਖਾਓ ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਜਾਵੇਗਾ। 

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਸ਼ਹਿਦ 
ਦਹੀਂ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਕਾਫ਼ੀ ਲਾਭ ਹੁੰਦਾ ਹੈ। ਇਸ ਨੂੰ ਦਹੀਂ 'ਚ ਮਿਲਾ ਕੇ ਖਾਣ ਨਾਲ ਦਸ ਗੁਣਾ ਜ਼ਿਆਦਾ ਲਾਭ ਹੁੰਦਾ ਹੈ। ਦਹੀਂ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਅਲਸਰ ਦੀ ਸਮੱਸਿਆ ਹੌਲੀ-ਹੌਲੀ ਖਤਮ ਹੋ ਜਾਂਦੀ ਹੈ।

PunjabKesari
ਦਹੀਂ 'ਚ ਸੁੱਕੇ ਮੇਵੇ ਪਾ ਕੇ ਖਾਓ
ਕਮਜ਼ੋਰ ਹੱਡੀਆਂ, ਸਰੀਰ 'ਚ ਦਰਦ, ਭਾਰ ਘੱਟ ਕਰਨ ਵਰਗੀਆਂ ਸਮੱਸਿਆ ਵਾਲੇ ਲੋਕਾਂ ਲਈ ਦਹੀਂ ਦੇ ਨਾਲ ਡਰਾਈ ਫਰੂਟ ਮਿਲਾ ਕੇ ਖਾਣਾ ਕਾਫ਼ੀ ਲਾਹੇਵੰਦ ਹੁੰਦਾ ਹੈ। 

PunjabKesari
ਦਹੀਂ 'ਚ ਮਿਲਾਓ ਅਜਵੈਣ
ਗਰਮੀਆਂ ਦੇ ਮੌਸਮ 'ਚ ਦਹੀਂ 'ਚ ਅਜਵੈਣ ਮਿਲਾ ਕੇ ਖਾਣ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨਾਲ ਹੀ ਤੁਹਾਨੂੰ ਬਵਾਸੀਰ ਵਰਗੀਆਂ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। 

PunjabKesari
ਦਹੀਂ 'ਚ ਭੁੰਨ੍ਹਿਆ ਹੋਇਆ ਜੀਰਾ ਮਿਲਾਓ
ਗਰਮੀਆਂ 'ਚ ਅਕਸਰ ਲੋਕ ਮਸਾਲੇਦਾਰ ਖਾਣਾ ਪਚਾ ਨਹੀਂ ਪਾਉਂਦੇ ਅਤੇ ਇਸ ਨਾਲ ਅਪਚ ਦੀ ਸਮੱਸਿਆ ਹੋ ਜਾਂਦੀ ਹਨ ਜਿਸ ਕਾਰਨ ਢਿੱਡ 'ਚ ਦਰਦ ਹੋਣ ਲੱਗਦਾ ਹੈ। ਜੇ ਤੁਸੀਂ ਆਪਣੇ ਢਿੱਡ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਦਹੀ 'ਚ ਦੋ ਚਮਚੇ ਭੁੰਨ੍ਹਿਆ ਹੋਇਆ ਜੀਰਾ ਮਿਲਾ ਕੇ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News