Health Tips: ਖਾਣੇ ਦੀ ਥਾਲੀ 'ਚੋਂ ਅੱਜ ਤੋਂ ਹੀ ਘਟਾ ਦਿਓ ਲੂਣ, ਨਹੀਂ ਤਾਂ ਸਹੇੜ ਲਓਂਗੇ ਕਈ ਬੀਮਾਰੀਆਂ

Saturday, Aug 05, 2023 - 04:11 PM (IST)

Health Tips: ਖਾਣੇ ਦੀ ਥਾਲੀ 'ਚੋਂ ਅੱਜ ਤੋਂ ਹੀ ਘਟਾ ਦਿਓ ਲੂਣ, ਨਹੀਂ ਤਾਂ ਸਹੇੜ ਲਓਂਗੇ ਕਈ ਬੀਮਾਰੀਆਂ

ਜਲੰਧਰ (ਬਿਊਰੋ) - ਸਿਹਤਮੰਦ ਰਹਿਣ ਅਤੇ ਖਾਣ ਨੂੰ ਸੁਆਦ ਬਣਾਉਣ ‘ਚ ਲੂਣ ਦੀ ਅਹਿਮ ਭੂਮਿਕਾ ਹੁੰਦੀ ਹੈ। ਲੂਣ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਜ਼ਿਆਦਾ ਲੂਣ ਸਿਹਤ ਲਈ ਹਾਨੀਕਾਰਨ ਵੀ ਹੋ ਸਕਦਾ ਹੈ। ਲੂਣ ਵਿੱਚ 40 ਫ਼ੀਸਦੀ ਸੋਡੀਅਮ ਅਤੇ 60 ਫ਼ੀਸਦੀ ਕਲੋਰਾਈਡ ਹੁੰਦਾ ਹੈ, ਜੋ ਸਰੀਰ ਵਿੱਚ ਪਾਣੀ ਅਤੇ ਖਣਿਜਾਂ ਦਾ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਖਾਣਾ ਬਣ ਜਾਣ ਤੋਂ ਬਾਅਦ ਉਸ ਦੇ ਉੱਪਰ ਲੂਣ ਨਹੀਂ ਪਾਉਣਾ ਚਾਹੀਦਾ। ਜ਼ਿਆਦਾ ਲੂਣ ਅਤੇ ਖੰਡ ਦਾ ਸੇਵਨ ਕਰਨ ਨਾਲ ਕੈਲੋਰੀ ਘੱਟ ਜਾਂਦੀ ਹੈ, ਜਿਸ ਨਾਲ ਕੈਂਸਰ ਦਾ ਖ਼ਤਰਾ ਵਧਦਾ ਹੈ। ਜ਼ਿਆਦਾ ਲੂਣ ਖਾਣ ਨਾਲ ਕਈ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਜ਼ਿਆਦਾ ਲੂਣ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਾਂਗੇ......

ਰੋਜ਼ਾਨਾ ਕਿੰਨਾ ਖਾਣਾ ਚਾਹੀਦੈ ਲੂਣ?
ਲੂਣ ਦਾ ਇਸਤੇਮਾਲ ਨਿਸ਼ਚਿਤ ਮਾਤਰਾ 'ਚ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ। ਜ਼ਿਆਦਾ ਲੂਣ ਖਾਣ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਹੈ। ਨੈਸ਼ਨਲ ਅਕੈਡਮੀ ਆਫ ਮੈਡੀਸਿਨ ਮੁਤਾਬਕ ਹਰ ਰੋਜ਼ 2,300 ਮਿਲੀਗ੍ਰਾਮ ਤੋਂ ਘੱਟ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ।

ਦਿਲ ਲਈ ਖ਼ਤਰਨਾਕ
ਜ਼ਿਆਦਾ ਲੂਣ ਦਾ ਸੇਵਨ ਕਰਨਾ ਦਿਲ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਦਿਲ ਨਾਲ ਸਬੰਧਤ ਕਈ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾ ਲੂਣ ਖਾਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਦਿਲ ਕਮਜ਼ੋਰ ਹੁੰਦਾ ਹੈ। ਨਾਲ ਹੀ ਹਾਰਟ ਸਟ੍ਰੋਕ ਦਾ ਖ਼ਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ।

ਹਾਈ ਬਲਡ ਪ੍ਰੈਸ਼ਰ ਦੀ ਸਮੱਸਿਆ
ਜ਼ਿਆਦਾ ਲੂਣ ਖਾਣ ਨਾਲ ਹਾਈ ਬਲਡ ਪ੍ਰੈਸ਼ਰ ਦੀ ਸਮੱਸਿਆ ਵਧ ਸਕਦੀ ਹੈ। ਲੂਣ ਖੂਨ ਵਿੱਚ ਸੋਡੀਅਮ ਦੀ ਮਾਤਰਾ ਨੂੰ ਕਈ ਗੁਣਾ ਵਧਾ ਦਿੰਦਾ ਹੈ, ਜਿਸ ਕਾਰਨ ਹਾਈ ਬਲਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਉਲਟੀ, ਜੀਅ ਕੱਚਾ ਹੋਣਾ ਅਤੇ ਕਮਜ਼ੋਰੀ ਵਰਗੇ ਲੱਛਣ ਵਿਖਾਈ ਦੇਣ ਲੱਗਦੇ ਹਨ। 

ਕਿਡਨੀ ਦੀਆਂ ਸਮੱਸਿਆਵਾਂ
ਜ਼ਿਆਦਾ ਲੂਣ ਖਾਣ ਨਾਲ ਕਿਡਨੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੂਣ ਖਾਣ ਨਾਲ ਸਰੀਰ ਦਾ ਪਾਣੀ ਪਿਸ਼ਾਬ ਅਤੇ ਪਸੀਨੇ ਦੇ ਰੂਪ 'ਚ ਤੇਜ਼ੀ ਨਾਲ ਬਾਹਰ ਨਿਕਲਦਾ ਹੈ, ਜਿਸ ਕਾਰਨ ਕਿਡਨੀ ਖ਼ਰਾਬ ਹੋ ਸਕਦੀ ਹੈ। ਇਸ ਨਾਲ ਕਿਡਨੀ ਸੰਬੰਧੀ ਬੀਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਢਿੱਡ ਫੁੱਲਣ ਦੀ ਸਮੱਸਿਆ
ਬਹੁਤ ਜ਼ਿਆਦਾ ਲੂਣ ਖਾਣ ਨਾਲ ਢਿੱਡ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ, ਕਿਉਂਕਿ ਲੂਣ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਵਾਧੂ ਪਾਣੀ ਜਮ੍ਹਾ ਹੋ ਜਾਂਦਾ ਹੈ। ਇਸ ਕਾਰਨ ਢਿੱਡ ਫੁੱਲਣ ਜਾਂ ਢਿੱਡ ਕਸਣ ਦੀ ਸਮੱਸਿਆ ਹੋ ਸਕਦੀ ਹੈ। 

ਸਰੀਰ ਵਿੱਚ ਸੋਜ ਦਾ ਖ਼ਤਰਾ
ਸਰੀਰ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਪਾਣੀ ਜ਼ਰੂਰਤ ਤੋਂ ਜ਼ਿਆਦਾ ਜਮ੍ਹਾ ਹੋਣ ਲੱਗਦਾ ਹੈ। ਇਸ ਨਾਲ ਹੱਥਾਂ, ਪੈਰਾਂ ਅਤੇ ਚਿਹਰੇ ’ਤੇ ਸੋਜ ਆ ਜਾਂਦੀ ਹੈ।

ਡੀਹਾਈਡ੍ਰੇਸ਼ਨ ਦੀ ਸਮੱਸਿਆ
ਸਰੀਰ ਵਿੱਚ ਲੂਣ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਆਪਣੇ ਖਾਣੇ ਵਿੱਚ ਲੂਣ ਦਾ ਸੇਵਨ ਘੱਟ ਕਰੋ।


author

rajwinder kaur

Content Editor

Related News