ਕਾਜੂ ਖਾਣ ਨਾਲ ਯਾਦਦਾਸ਼ਤ ਵਧਣ ਦੇ ਨਾਲ ਮਿਲਦੇ ਹਨ ਕਈ ਫਾਇਦੇ

Tuesday, Feb 04, 2020 - 12:56 PM (IST)

ਜਲੰਧਰ—ਸੁੱਕੇ ਮੇਵਿਆਂ 'ਚ ਕਾਜੂ ਸਭ ਤੋਂ ਜ਼ਿਆਦਾ ਸੁਆਦਿਸ਼ਟ ਅਤੇ ਪੌਸ਼ਟਿਕ ਮੇਵਾ ਹੈ। ਸਬਜ਼ੀ ਬਣਾਉਣ ਤੋਂ ਲੈ ਕੇ ਇਸ ਦੀ ਵਰਤੋਂ ਕਈ ਤਰ੍ਹਾਂ ਦੇ ਮਿੱਠੇ ਪਕਵਾਨਾਂ 'ਚ ਕੀਤੀ ਜਾਂਦੀ ਹੈ। ਇਨ੍ਹਾਂ ਸਭ ਦੇ ਨਾਲ-ਨਾਲ ਇਸ ਨੂੰ ਸਿਹਤ ਸੌਂਦਰਯ ਦੋਵਾਂ ਨੂੰ ਫਾਇਦੇ ਮਿਲਦੇ ਹਨ। ਤਾਂ ਚੱਲੋ ਜਾਣਦੇ ਹਾਂ ਇਸ ਦੇ ਫਾਇਦਿਆਂ ਦੇ ਬਾਰੇ 'ਚ...
ਪ੍ਰੋਟੀਨ ਨਾਲ ਭਰਪੂਰ
ਉਂਝ ਤਾਂ ਸਾਰੇ ਨਟਸ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਪਰ ਕਾਜੂ 'ਚ ਸਭ ਤੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਪ੍ਰੋਟੀਨ ਦੇ ਨਾਲ-ਨਾਲ ਇਸ 'ਚ ਵਿਟਾਮਿਨ-ਬੀ ਵੀ ਪਾਇਆ ਜਾਂਦਾ ਹੈ। ਜੋ ਤੁਹਾਨੂੰ ਕੈਂਸਰ ਵਰਗੇ ਰੋਗਾਂ ਤੋਂ ਬਚਾ ਕੇ ਰੱਖਦਾ ਹੈ।
ਦਿਮਾਗ ਦੇ ਲਈ ਫਾਇਦੇਮੰਦ
ਐਂਟੀ ਆਕਸੀਡੈਂਟ ਨਾਲ ਭਰਪੂਰ ਕਾਜੂ ਤੁਹਾਡੇ ਦਿਮਾਗ ਲਈ ਕਾਫੀ ਲਾਭਦਾਇਕ ਹੈ। ਪੜ੍ਹਣ ਵਾਲੇ ਬੱਚਿਆਂ ਨੂੰ ਰੋਜ਼ਾਨਾ 5 ਤੋਂ 6 ਕਾਜੂ ਖੁਵਾਉਣ ਨਾਲ ਉਨ੍ਹਾਂ ਦੀ ਯਾਦਦਾਸ਼ਤ ਵਧਾਉਣ 'ਚ ਮਦਦ ਮਿਲਦੀ ਹੈ।
ਮਜ਼ਬੂਤ ਬੋਨਸ  
ਮੋਨੋ ਸੈਚੁਰਾਈਡਸ ਇਕ ਅਜਿਹਾ ਤੱਤ ਹੈ ਜੋ ਤੁਹਾਡੀਆਂ ਹੱਡੀਆਂ ਅਤੇ ਦਿਲ ਨੂੰ ਸਿਹਦਮੰਦ ਬਣਾ ਕੇ ਰੱਖਣ 'ਚ ਮਦਦ ਕਰਦਾ ਹੈ। ਕਾਜੂ 'ਚ ਕੋਲੈਸਟ੍ਰਾਲ ਲੈਵਲ ਵੀ ਬਹੁਤ ਘੱਟ ਹੁੰਦਾ ਹੈ, ਅਜਿਹੇ 'ਚ ਦਿਲ ਦੇ ਮਰੀਜ਼ ਵੀ ਡਾਕਟਰ ਦੀ ਸਲਾਹ ਦੇ ਨਾਲ ਇਨ੍ਹਾਂ ਦੀ ਥੋੜ੍ਹੀ ਬਹੁਤ ਵਰਤੋਂ ਕਰ ਸਕਦੇ ਹਨ।

PunjabKesari
ਖੂਨ ਵਧਾਏ
ਕਾਜੂ ਦੀ ਵਰਤੋਂ ਸਰੀਰ 'ਚ ਆਇਰਨ ਦੀ ਕਮੀ ਦੂਰ ਕਰਦਾ ਹੈ। ਅਮੀਨੀਆ ਦੇ ਮਰੀਜ਼ਾਂ ਲਈ ਕਾਜੂ ਫਾਇਦੇਮੰਦ ਹੈ।
ਵਧੀਆ ਪਾਚਨ ਤੰਤਰ
ਐਂਟੀ ਆਕਸੀਡੈਂਟ ਨਾਲ ਭਰਪੂਰ ਕਾਜੂ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।
ਠੰਡੀ ਤਾਸੀਰ
ਜਿਨ੍ਹਾਂ ਲੋਕਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਪਰ ਉਹ ਗਰਮ ਤਾਸੀਰ ਵਾਲੀਆਂ ਚੀਜ਼ਾਂ ਜ਼ਿਆਦਾ ਨਹੀਂ ਖਾ ਸਕਦੇ, ਅਜਿਹੇ 'ਚ ਉਹ ਲੋਕ ਕਾਜੂ ਦੀ ਵਰਤੋਂ ਬਿਨ੍ਹਾਂ ਕਿਸੇ ਡਰ ਦੇ ਕਰ ਸਕਦੇ ਹਨ।
ਗਲੋਇੰਗ ਸਕਿਨ ਲਈ
ਕਾਜੂ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਚਿਹਰਾ ਸਾਫਟ ਅਤੇ ਗਲੋਇੰਗ ਹੋਣ ਨਾਲ ਮਦਦ ਮਿਲਦੀ ਹੈ। ਤੁਸੀਂ ਇਸ ਨੂੰ ਕਿਸੇ ਵੀ ਫੇਸ ਪੈਕ 'ਚ ਮਿਕਸ ਕਰਕੇ ਵੀ ਲਗਾ ਸਕਦੇ ਹੋ।
ਤਾਂ ਇਹ ਸਨ ਕਾਜੂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਮਿਲਣ ਵਾਲੇ ਅਣਗਣਿਤ ਫਾਇਦੇ।


Aarti dhillon

Content Editor

Related News