Health Tips: ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇ
Thursday, Apr 11, 2024 - 02:45 PM (IST)
ਜਲੰਧਰ (ਬਿਊਰੋ) - ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਜ਼ਿਆਦਾ ਧੁੱਪ 'ਚ ਰਹਿਣ ਕਾਰਨ ਪਸੀਨਾ, ਐਲਰਜੀ, ਬੇਚੈਨੀ ਹੋਣੀ, ਘਬਰਾਹਟ, ਸਿਰਦਰਦ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਗਰਮੀ ਤੋਂ ਬਚਣ ਲਈ ਸਾਨੂੰ ਆਪਣੀ ਖ਼ੁਰਾਕ 'ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਸਰੀਰ ਬੀਮਾਰੀਆਂ ਤੋਂ ਦੂਰ ਰਹੇ। ਗਰਮੀਆਂ ਦੇ ਮੌਸਮ 'ਚ ਸਹੀ ਅਤੇ ਪੋਸ਼ਟਿਕ ਖ਼ੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂਕਿ ਸਰੀਰ ਤੰਦਰੁਸਤ ਅਤੇ ਫਿੱਟ ਰਹਿ ਸਕੇ। ਇਸ ਨਾਲ ਸਰੀਰ ਨੂੰ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਗਰਮੀਆਂ ਵਿਚ ਸਰੀਰ ਨੂੰ ਫਿੱਟ ਰੱਖਣ ਲਈ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ.....
ਪਾਣੀ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ
ਗਰਮੀਆਂ 'ਚ ਸਵੇਰੇ ਉੱਠਦੇ ਸਾਰ ਬਰੱਸ਼ ਕਰਨ ਤੋਂ ਪਹਿਲਾਂ 2 ਗਲਾਸ ਤਾਜ਼ਾ ਜਾਂ ਗੁਣਗੁਣਾ ਪਾਣੀ ਪੀਓ। ਇਸ ਨਾਲ ਮੂੰਹ ‘ਚ ਮੌਜੂਦ ਕੁਝ ਵਿਸ਼ੇਸ਼ ਪਾਚਕ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ ਅਤੇ ਸਰੀਰ ਨੂੰ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਗੈਸ, ਐਸਿਡਿਟੀ ਆਦਿ ਸਮੱਸਿਆਵਾਂ ਤੋਂ ਬਚਣ ਲਈ ਪਾਣੀ ਦੇ ਨਾਲ 1/2 ਚਮਚ ਅਜਵਾਇਣ ਖਾਓ।
ਨਾਸ਼ਤੇ ਵਿਚ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
ਕਿਹਾ ਜਾਂਦਾ ਹੈ ਕਿ ਸਵੇਰ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਸਿਹਤਮੰਦ ਹੋਣਾ ਚਾਹੀਦਾ ਹੈ, ਕਿਉਂਕਿ ਦਿਨ ਭਰ ਕੰਮ ਕਰਨ ਲਈ ਐਨਰਜ਼ੀ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਤੁਸੀਂ ਨਾਸ਼ਤੇ ‘ਚ ਪੋਹਾ, ਇਡਲੀ, ਦਲੀਆ, ਸਪਾਉਟ, ਉਪਮਾ, ਭੁੰਨੀ ਹੋਈ ਭੂਰੀ ਬਰੈਡ, ਸੁੱਕੇ ਮੇਵੇ, ਓਟਸ ਆਦਿ ਸ਼ਾਮਲ ਕਰ ਸਕਦੇ ਹੋ।
ਪੜ੍ਹੋ ਇਹ ਵੀ - Navratri : ਵਰਤ ਰੱਖਣ ਵਾਲੀਆਂ 'ਗਰਭਵਤੀ ਔਰਤਾਂ' ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਰਹਿਣਗੀਆਂ ਸਿਹਤਮੰਦ
ਨਿੰਬੂ ਪਾਣੀ
ਗਰਮੀਆਂ ਦੇ ਮੌਸਮ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਬਚਣ ਲਈ ਹਮੇਸ਼ਾ ਆਪਣੇ ਬੈਗ ‘ਚ ਨਿੰਬੂ ਪਾਣੀ ਦੀ ਬੋਤਲ ਰੱਖੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਦਿਨ ਭਰ ਐਨਰਜੀ ਮਿਲੇਗੀ। ਪਾਚਨ ਤੰਤਰ ਤੰਦਰੁਸਤ ਰਹਿਣ ਨਾਲ ਦਿਮਾਗ ਨੂੰ ਠੰਡਕ ਮਿਲੇਗੀ।
ਗ੍ਰੀਨ ਟੀ ਜਾਂ ਜੂਸ
ਗਰਮੀਆਂ ਵਿੱਚ ਜੇਕਰ ਤੁਹਾਨੂੰ ਸਵੇਰੇ ਚਾਹ ਪੀਣ ਦੀ ਆਦਤ ਹੈ ਤਾਂ ਇਸ ਨੂੰ ਛੱਡ ਦਿਓ। ਚਾਹ ਦੀ ਥਾਂ ਤੁਸੀਂ ਗ੍ਰੀਨ-ਟੀ ਜਾਂ ਤਾਜ਼ੇ ਫਲਾਂ ਦੇ ਜੂਸ ਦੀ ਵਰਤੋਂ ਕਰ ਸਕਦੇ ਹੋ। ਖਾਲੀ ਢਿੱਡ ਚਾਹ ਪੀਣ ਨਾਲ ਢਿੱਡ ‘ਚ ਦਰਦ, ਗੈਸ, ਬਦਹਜ਼ਮੀ, ਐਸਿਡਿਟੀ ਹੋ ਸਕਦੀ ਹੈ। ਗ੍ਰੀਨ-ਟੀ ਅਤੇ ਜੂਸ ਪੀਣ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਪਾਚਨ ਤੰਤਰ ਤੰਦਰੁਸਤ ਹੁੰਦਾ ਹੈ। ਇਹ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
ਦੁਪਹਿਰ ਦੇ ਸਮੇਂ ਖਾਓ ਅਜਿਹਾ ਖਾਣਾ
ਜੇਕਰ ਗੱਲ ਦੁਪਹਿਰ ਦੀ ਕੀਤੀ ਜਾਵੇ ਤਾਂ ਤੁਸੀਂ ਦਾਲ, ਰੋਟੀ, ਚਾਵਲ, ਸਬਜ਼ੀਆਂ ਖਾ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਛਾਛ, ਤਾਜ਼ੀ ਅਤੇ ਹਰੀਆਂ ਸਬਜ਼ੀਆਂ ਦਾ ਸਲਾਦ ਵੀ ਖਾ ਸਕਦੇ ਹੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਪਾਣੀ ਦੀ ਘਾਟ ਪੂਰੀ ਹੋਣ ਨਾਲ ਲੂ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ।
ਪੜ੍ਹੋ ਇਹ ਵੀ - Health Tips : ਗਰਮੀਆਂ ’ਚ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ
ਗਰਮੀਆਂ 'ਚ ਜ਼ਰੂਰ ਪੀਓ ਦੁੱਧ
ਗਰਮੀਆਂ 'ਚ ਭੋਜਨ ਦੇ 1 ਘੰਟੇ ਬਾਅਦ ਅਤੇ ਸੌਣ ਤੋਂ 1 ਘੰਟੇ ਪਹਿਲਾਂ 1 ਗਲਾਸ ਗੁਣਗੁਣਾ ਦੁੱਧ ਜ਼ਰੂਰ ਪੀਓ। ਤੁਸੀਂ ਦੁੱਧ ‘ਚ 2 ਚੁਟਕੀ ਹਲਦੀ ਪਾ ਕੇ ਵੀ ਪੀ ਸਕਦੇ ਹੋ। ਇਸ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੁੰਦਾ ਹੈ। ਇਮਿਊਨਿਟੀ ਬੂਸਟ ਹੋਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਰੋਜ਼ਾਨਾ ਕਰੋ ਸੈਰ
ਗਰਮੀਆਂ ਦੇ ਮੌਮਸ ਵਿਚ ਖੁਦ ਨੂੰ ਫਿੱਟ ਅਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੈਰ ਕਰੋ। ਸੈਰ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਨਾਲ ਹੀ ਪਸੀਨੇ ਦੇ ਰੂਪ ਵਿਚ ਜ਼ਹਿਰੀਲੇ ਪਦਾਰਥ ਬਾਹਰ ਆਉਂਦੇ ਹਨ।