ਪੱਥਰੀ ਦੇ ਮਰੀਜ਼ ਇੰਝ ਕਰਨ ਤੁਲਸੀ ਦੀ ਵਰਤੋਂ, ਦਰਦ ਤੋਂ ਮਿਲੇਗੀ ਰਾਹਤ

Wednesday, Mar 24, 2021 - 11:11 AM (IST)

ਨਵੀਂ ਦਿੱਲੀ—ਸਰੀਰ ‘ਚ ਪੋਸ਼ਕ ਤੱਤ ਅਤੇ ਪਾਣੀ ਦੀ ਘਾਟ ਹੋਣ ਕਾਰਨ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਸਰੀਰ ‘ਚ ਨਾ ਬਰਦਾਸ਼ ਕਰਨ ਵਾਲੇ ਦਰਦ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਆਯੁਰਵੈਦ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਤੁਲਸੀ ਲੈਣ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੀ ਹਾਂ ਗੁਣਾਂ ਨਾਲ ਭਰਪੂਰ ਤੁਲਸੀ ਕਿਡਨੀ ਸਟੋਨ ਦੇ ਦਰਦ ਤੋਂ ਛੁਟਕਾਰਾ ਦਿਵਾਉਣ ‘ਚ ਬਹੁਤ ਮਦਦਗਾਰ ਹੈ ਤਾਂ ਆਓ ਅਸੀਂ ਤੁਹਾਨੂੰ ਕਿਡਨੀ ਸਟੋਨ ਹੋਣ ਦੇ ਕਾਰਨ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਟਿਪਸ ਬਾਰੇ ਦੱਸਦੇ ਹਾਂ।

ਕਿਡਨੀ ਸਟੋਨ ਹੋਣ ਦੇ ਕਾਰਨ
ਸਹੀ ਮਾਤਰਾ ‘ਚ ਪਾਣੀ ਨਾ ਪੀਣਾ
ਵਾਰ-ਵਾਰ ਪੇਸ਼ਾਬ ਆਉਣਾ
ਪੇਸ਼ਾਬ ਕਰਦੇ ਸਮੇਂ ਜਲਣ ਅਤੇ ਖ਼ੂਨ ਆਉਣਾ
ਜ਼ਿਆਦਾ ਮਸਾਲੇਦਾਰ ਅਤੇ ਆਇਲੀ ਚੀਜ਼ਾਂ ਖਾਣੀਆਂ
ਸਰੀਰ ‘ਚ ਕੈਲਸ਼ੀਅਮ ਅਤੇ ਕੋਲੇਸਟ੍ਰੋਲ ਦੀ ਮਾਤਰਾ ਵਧ ਜਾਣੀ
ਵਾਰ-ਵਾਰ ਬਿਮਾਰ ਹੋਣਾ ਅਤੇ ਦਵਾਈ ਦਾ ਜਲਦੀ ਅਸਰ ਨਾ ਹੋਣਾ
ਬੇਚੈਨੀ, ਮਤਲੀ, ਉਲਟੀਆਂ ਆਉਣਾ

PunjabKesari
ਤੁਲਸੀ ‘ਚ ਮੌਜੂਦ ਪੌਸ਼ਟਿਕ ਤੱਤ
ਤੁਲਸੀ ਦੇ ਪੱਤਿਆਂ ‘ਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਰੋਟੀਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਨਾਲ ਕਿਡਨੀ ਸਟੋਨ ਨਾਲ ਹੋਣ ਵਾਲੀ ਦਰਦ ਅਤੇ ਹੋਰ ਸਮੱਸਿਆ ਨੂੰ ਦੂਰ ਕਰਨ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਕਿਡਨੀ ਤੰਦਰੁਸਤ ਰਹਿੰਦੀ ਹੈ ਤਾਂ ਆਓ ਜਾਣਦੇ ਹਾਂ ਕਿ ਕਿਡਨੀ ਸਟੋਨ ਦੀ ਸਮੱਸਿਆ ‘ਚ ਤੁਲਸੀ ਦੀ ਵਰਤੋਂ ਕਰਨ ਦਾ ਤਰੀਕਾ
1. ਤੁਲਸੀ ਦੇ 8-10 ਪੱਤੇ ਚੰਗੀ ਤਰ੍ਹਾਂ ਧੋਵੋ। ਫਿਰ ਪੈਨ ‘ਚ ਪਾਣੀ ਅਤੇ ਤੁਲਸੀ ਦੇ ਪੱਤੇ ਪਾ ਕੇ ਉਬਾਲੋ। ਪਾਣੀ ਦਾ ਰੰਗ ਬਦਲਣ ਤੋਂ ਬਾਅਦ ਸੁਆਦ ਅਨੁਸਾਰ ਸ਼ਹਿਦ ਮਿਲਾ ਕੇ ਹਲਕਾ ਗਰਮ ਪੀਓ। 6 ਮਹੀਨੇ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਪੱਥਰੀ ਸਰੀਰ ‘ਚ ਘੁੱਲ ਜਾਵੇਗੀ। ਇਸ ਤਰ੍ਹਾਂ ਉਹ ਪੇਸ਼ਾਬ ਰਾਹੀਂ ਸਰੀਰ ‘ਚੋਂ ਬਾਹਰ ਆ ਜਾਵੇਗੀ।
2. ਇਸ ਤੋਂ ਇਲਾਵਾ ਤੁਲਸੀ ਦੇ 1-2 ਗ੍ਰਾਮ ਪੱਤੇ ਲੈ ਕੇ ਧੋ ਲਓ। ਹੁਣ ਇਸ ਨੂੰ ਪੀਸ ਕੇ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਅਤੇ ਦਰਦ ਦੇ ਕਿਡਨੀ ਸਟੋਨ ਪੇਸ਼ਾਬ ਰਾਹੀਂ ਬਾਹਰ ਆਉਣ ‘ਚ ਸਹਾਇਤਾ ਮਿਲੇਗੀ।

PunjabKesari
ਜਾਣੋ ਤੁਲਸੀ ਦੇ ਹੋਰ ਫ਼ਾਇਦੇ
-ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਤੁਲਸੀ ਦੀ ਚਾਹ ਜਾਂ ਕਾੜਾ ਪੀਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਅਜਿਹੇ ‘ਚ ਸਰਦੀ-ਖ਼ੰਘ, ਜ਼ੁਕਾਮ ਆਦਿ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
-ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
-ਮੂੰਹ ਵਿਚੋਂ ਬਦਬੂ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।-ਅਨਿਯਮਿਤ ਪੀਰੀਅਡਜ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

PunjabKesari
-ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਤੁਲਸੀ ਸਕਿਨ ਸੰਬੰਧੀ ਪਰੇਸ਼ਾਨੀਆਂ ਤੋਂ ਵੀ ਰਾਹਤ ਦਿਵਾਉਂਦੀ ਹੈ। ਇਸ ਦੇ ਲਈ ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਗੁਲਾਬ ਜਲ ‘ਚ ਮਿਲਾ ਕੇ ਪੇਸਟ ਬਣਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ 10-15 ਮਿੰਟ ਲਈ ਲਗਾਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਦਾਗ-ਧੱਬੇ, ਝੁਰੜੀਆਂ, ਕਾਲੇ ਘੇਰੇ ਆਦਿ ਤੋਂ ਛੁਟਕਾਰਾ ਮਿਲੇਗਾ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News