ਖੜ੍ਹੇ ਹੋ ਕੇ ਪਾਣੀ ਪੀਣਾ ਹੋ ਸਕਦਾ ਹੈ ਖਤਰਨਾਕ, ਜਾਣੋ ਕਿਵੇਂ

Wednesday, May 09, 2018 - 06:22 PM (IST)

ਨਵੀਂ ਦਿੱਲੀ— ਮਨੁੱਖ ਦੇ ਸਰੀਰ ਦਾ 70 ਪ੍ਰਤੀਸ਼ਤ ਹਿੱਸਾ ਪਾਣੀ ਨਾਲ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਜ਼ਿੰਦਾ ਰਹਿਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਆਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਜੇ ਤੁਸੀਂ ਵੀ ਰੋਜ਼ਾਨਾ ਫਰਿੱਜ 'ਚੋ ਬੋਤਲ ਕੱਢ ਕੇ ਇਕ ਹੀ ਘੁੱਟ 'ਚ ਖੜ੍ਹੇ ਹੋ ਕੇ ਪਾਣੀ ਪੀ ਲੈਂਦੇ ਹੋ ਤਾਂ ਅੱਜ ਤੋਂ ਹੀ ਅਜਿਹਾ ਕਰਨਾ ਬੰਦ ਕਰ ਦਿਓ। ਨਹੀਂ ਤਾਂ ਇਹ ਆਦਤ ਤੁਹਾਡੇ ਲਈ ਖਤਰਨਾਕ ਬਣ ਸਕਦੀ ਹੈ। ਅੱਜ ਅਸੀਂ ਤੁਹਾਨੂੰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਕਿਡਨੀ ਦੀ ਬੀਮਾਰੀ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਕਿਡਨੀ 'ਤੇ ਮਾੜਾ ਅਸਰ ਪੈਂਦਾ ਹੈ। ਇਸੇ ਤਰ੍ਹਾਂ ਪਾਣੀ ਪੀਣ ਨਾਲ ਵੀ ਉਹ ਬਿਨਾ ਛਣੇ ਹੀ ਗੁਰਦੇ 'ਚੋਂ ਨਿਕਲ ਜਾਂਦਾ ਹੈ। ਇਸ ਨਾਲ ਕਿਡਨੀ ਖਰਾਬ ਹੋਣ ਦੇ ਨਾਲ ਯੂਰਿਨ ਇਨਫੈਕਸ਼ਨ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਦਿਲ ਦੀਆਂ ਬੀਮਾਰੀਆਂ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ।

PunjabKesari
2. ਪਾਚਨ ਤੰਤਰ
ਬੈਠ ਕੇ ਪਾਣੀ ਪੀਣ ਨਾਲ ਮਾਸਪੇਸ਼ੀਆਂ ਦੇ ਨਾਲ ਹੀ ਨਰਵਸ ਸਿਸਟਮ ਵੀ ਆਰਾਮ ਨਾਲ ਕੰਮ ਕਰਦਾ ਹੈ ਪਰ ਜਦੋਂ ਤੁਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹੋ ਤਾਂ ਇਹ ਸਿਧਾ ਪੇਟ ਦੀਆਂ ਦੀਵਾਰਾਂ 'ਤੇ ਡਿੱਗਦਾ ਹੈ। ਜੋ ਆਲੇ-ਦੁਆਲੇ ਦੇ ਅੰਗਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ। ਇਸ ਨਾਲ ਪਾਚਨ ਤੰਤਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਤੁਹਾਡਾ ਵੀ ਪਾਚਨ ਤੰਤਰ ਕਮਜ਼ੋਰ ਹੈ ਤਾਂ ਇਸ ਦੇ ਪਿੱਛੇ ਦਾ ਇਕ ਕਾਰਨ ਖੜ੍ਹੇ ਹੋ ਕੇ ਪਾਣੀ ਪੀਣਾ ਵੀ ਹੋ ਸਕਦਾ ਹੈ।

PunjabKesari
3. ਜੋੜ੍ਹਾਂ 'ਚ ਦਰਦ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋੜ੍ਹਾਂ ਦੇ ਤਰਲ ਪਦਾਰਥ 'ਚ ਕਮੀ ਹੋਣ ਲੱਗਦੀ ਹੈ,ਜਿਸ ਨਾਲ ਜੋੜ੍ਹਾਂ 'ਚ ਦਰਦ ਅਤੇ ਗਠੀਆ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

PunjabKesari
4. ਪਿਆਸ ਨਹੀਂ ਬੁਝਦੀ
ਹਮੇਸ਼ਾ ਬੈਠ ਕੇ ਹੀ ਪਾਣੀ ਪੀਣਾ ਚਾਹੀਦਾ ਹੈ। ਇਸ ਤਰ੍ਹਾਂ ਪਾਣੀ ਪੀਣ ਨਾਲ ਪਿਆਸ ਜਲਦੀ ਬੁਝ ਜਾਂਦੀ ਹੈ ਜਦਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਅਜਿਹਾ ਕਰਨ ਨਾਲ ਪਿਆਸ ਨਹੀਂ ਬੁਝਦੀ।

PunjabKesari


Related News