Health Tips: ਸਰਦੀਆਂ ਦੇ ਮੌਸਮ ''ਚ ਰੋਜ਼ਾਨਾ ਪੀਓ ''ਕੋਸਾ ਪਾਣੀ'', ਜ਼ੁਕਾਮ-ਖੰਘ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

Thursday, Feb 15, 2024 - 03:46 PM (IST)

ਜਲੰਧਰ - ਪਾਣੀ ਨਾ ਸਿਰਫ਼ ਜਿਉਂਦੇ ਰਹਿਣ ਲਈ ਜ਼ਰੂਰੀ ਸਗੋਂ ਇਹ ਸਰੀਰ ਨੂੰ ਸਿਹਤਮੰਦ ਰੱਖਣ ਲਈ ਵੀ ਜ਼ਰੂਰੀ ਹੈ। ਸਰੀਰ ਦੇ ਅੰਦਰਲੇ ਅੰਗਾਂ ਦੀ ਸਫਾਈ ਲਈ ਪਾਣੀ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਨੂੰ ਆਕਸੀਜਨ ਦੀ ਸਪਲਾਈ ਕਰਨ ਦਾ ਕੰਮ ਵੀ ਪਾਣੀ ਕਰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਰਦੀਆਂ ਦੀ ਪਾਣੀ ਘੱਟ ਪੀਂਦੇ ਹਨ। ਸਰਦੀਆਂ ਦੇ ਮੌਸਮ ਵਿੱਚ ਰੋਜ਼ਾਨਾ 3 ਤੋਂ 4 ਗਿਲਾਸ ਕੋਸਾ ਪਾਣੀ ਪੀਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਕੋਸਾ ਪਾਣੀ ਸਰੀਰ 'ਚੋਂ ਕਈ ਵਿਸ਼ੈਲੇ ਪਦਾਰਥ ਬਾਹਰ ਕੱਢ ਕੇ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦਾ ਹੈ। ਸਰਦੀਆਂ 'ਚ ਕੋਸੇ ਪਾਣੀ ਨਾਲ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ। ਕੋਸਾ ਪਾਣੀ ਪੀਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

1. ਭਾਰ ਨੂੰ ਕੰਟਰੋਲ ਕਰੇ
ਅੱਜਕਲ ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਦਾ ਡਾਈਟਿੰਗ ਅਤੇ ਕਸਰਤ ਕਰਨ ਨਾਲ ਵੀ ਭਾਰ ਘੱਟ ਨਹੀਂ ਹੁੰਦਾ। ਅਜਿਹੇ ਲੋਕਾਂ ਨੂੰ ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸਾ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਮੋਟਾਪੇ ਤੋਂ ਛੁਟਕਾਰਾ ਮਿਲਦਾ ਹੈ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।

PunjabKesari

2. ਕਬਜ਼ ਦੀ ਸਮੱਸਿਆ ਤੋਂ ਰਾਹਤ 
ਸਰਦੀਆਂ ਦੇ ਮੌਸਮ 'ਚ ਸਵੇਰ ਦੇ ਸਮੇਂ ਚਾਹ ਦੀ ਥਾਂ ਕੋਸਾ ਪਾਣੀ ਪੀਓ। ਅਜਿਹਾ ਕਰਨ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਮਿਲਦਾ ਹੈ। ਕਬਜ਼ ਦੀ ਸਮੱਸਿਆ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਕਬਜ਼ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਰੋਜ਼ਾਨਾ ਖਾਲੀ ਢਿੱਡ ਕੋਸਾ ਪਾਣੀ ਪੀਓ, ਜਿਸ ਨਾਲ ਬਹੁਤ ਫ਼ਾਇਦਾ ਹੋਵੇਗਾ। 

3. ਖੂਨ ਸਾਫ਼ ਕਰੇ
ਸਰਦੀਆਂ 'ਚ ਰੋਜ਼ਾਨਾ ਸਵੇਰੇ ਕੋਸਾ ਪਾਣੀ ਪੀਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਸਰੀਰ 'ਚੋਂ ਸਾਰੇ ਗੰਦਲੇ ਪਦਾਰਥ ਯੂਰਿਨ ਅਤੇ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ। ਕੋਸਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ। ਨਾਲ ਹੀ ਇਸ ਨਾਲ ਛਾਤੀ ਦੀ ਜਕੜਨ ਤੋਂ ਰਾਹਤ ਮਿਲਦੀ ਹੈ।

PunjabKesari

4. ਜ਼ੁਕਾਮ, ਖੰਘ, ਗਲੇ ਦੀ ਖਰਾਸ਼ ਤੋਂ ਰਾਹਤ
ਜਿਵੇਂ-ਜਿਵੇਂ ਮੌਸਮ ਬਦਲਦਾ ਰਹਿੰਦਾ ਹੈ, ਉਵੇਂ ਜ਼ੁਕਾਮ, ਖੰਘ, ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਸਰਦੀਆਂ 'ਚ ਹੋਣ ਵਾਲੀਆਂ ਇਨ੍ਹਾਂ ਬੀਮਾਰੀਆਂ ਤੋਂ ਦੂਰ ਰਹਿਣ ਲਈ ਕੋਸਾ ਪਾਣੀ ਜ਼ਰੂਰ ਪੀਓ। ਕੋਸੇ ਪਾਣੀ 'ਚ ਨਿੰਬੂ ਮਿਲਾ ਕੇ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ। ਕੋਸਾ ਪਾਣੀ ਪੀਣ ਨਾਲ ਗਲਾ ਵੀ ਠੀਕ ਰਹਿੰਦਾ ਹੈ।

5. ਮੁਹਾਸੇ ਦੀ ਸਮੱਸਿਆ
ਸਰਦੀਆਂ ਦੇ ਮੌਸਮ 'ਚ ਚਮੜੀ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਰਦੀਆਂ 'ਚ ਚਮੜੀ ਦਾ ਧਿਆਨ ਰੱਖਦੇ ਹੋਏ ਰੋਜ਼ਾਨਾ ਕੋਸਾ ਪਾਣੀ ਪੀਣਾ ਸ਼ੁਰੂ ਕਰ ਦਿਓ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਢਿੱਡ ਸਾਫ਼ ਰਹਿੰਦਾ ਹੈ ਅਤੇ ਮੁਹਾਸੇ ਦੀ ਸਮੱਸਿਆ ਦੂਰ ਹੁੰਦੀ ਹੈ।

PunjabKesari

6. ਮਾਹਵਾਰੀ ਦੀ ਸਮੱਸਿਆ
ਜ਼ਿਆਦਾਤਰ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ 'ਚ ਢਿੱਡ ਦਰਦ ਜਾਂ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਕੋਸਾ ਪਾਣੀ ਪੀਣਾ ਚਾਹੀਦਾ ਹੈ। ਇਹ ਕਾਫੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।


rajwinder kaur

Content Editor

Related News