ਮੋਟਾਪੇ ਨੂੰ ਦਿਨਾਂ ’ਚ ਦੂਰ ਕਰਨ ਲਈ ਰੋਜ਼ਾਨਾ ਪੀਓ ਇਹ 5 ਡ੍ਰਿੰਕਸ, ਭਾਰ ਘਟਾਉਣ ’ਚ ਵੀ ਮਿਲੇਗੀ ਮਦਦ
Monday, Oct 23, 2023 - 02:02 PM (IST)
ਜਲੰਧਰ (ਬਿਊਰੋ)– ਅੱਜ ਦੇ ਸਮੇਂ ’ਚ ਮੋਟਾਪਾ ਸਭ ਤੋਂ ਵੱਡੀ ਸਮੱਸਿਆ ਹੈ। ਮੋਟਾਪਾ ਹੋਣ ਨਾਲ ਸਰੀਰ ’ਚ ਕਈ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਮੋਟਾਪੇ ਦੇ ਕਾਰਨ ਬਹੁਤ ਸਾਰੇ ਲੋਕ ਬਾਹਰ ਜਾਣ ਤੋਂ ਝਿਜਕਦੇ ਹਨ ਤੇ ਕਈ ਵਾਰ ਉਹ ਆਪਣੀ ਮਨਪਸੰਦ ਪਹਿਰਾਵਾ ਵੀ ਨਹੀਂ ਪਹਿਨ ਪਾਉਂਦੇ ਹਨ। ਮੋਟਾਪੇ ਦੇ ਨਾਲ ਕਈ ਵਾਰ ਬੈਲੀ, ਢਿੱਡ, ਪੱਟਾਂ ਤੇ ਪਿੱਠ ਵਰਗੇ ਸਰੀਰ ਦੇ ਕਈ ਹਿੱਸਿਆਂ ’ਚ ਜ਼ਿੱਦੀ ਚਰਬੀ ਜਮ੍ਹਾ ਹੋ ਜਾਂਦੀ ਹੈ। ਇਸ ਚਰਬੀ ਨੂੰ ਘੱਟ ਕਰਨ ਲਈ ਕਈ ਲੋਕ ਵੱਖ-ਵੱਖ ਤਰ੍ਹਾਂ ਦੇ ਪਾਊਡਰ ਤੇ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਕਈ ਵਾਰ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਚਰਬੀ ਦੂਰ ਨਹੀਂ ਹੁੰਦੀ।
ਅਜਿਹੇ ’ਚ ਸਰੀਰ ਦੇ ਇਨ੍ਹਾਂ ਹਿੱਸਿਆਂ ਦੀ ਚਰਬੀ ਨੂੰ ਹਟਾਉਣ ਲਈ ਸਿਹਤਮੰਦ ਜੀਵਨ ਸ਼ੈਲੀ ਦੇ ਨਾਲ-ਨਾਲ ਕੁਝ ਡਰਿੰਕਸ ਵੀ ਤਿਆਰ ਕਰਕੇ ਦਿੱਤੇ ਜਾ ਸਕਦੇ ਹਨ। ਇਨ੍ਹਾਂ ਡ੍ਰਿੰਕਸ ਨੂੰ ਪੀਣ ਨਾਲ ਭੁੱਖ ਘੱਟ ਹੋਵੇਗੀ, ਢਿੱਡ ਜ਼ਿਆਦਾ ਦੇਰ ਤੱਕ ਭਰਿਆ ਰਹੇਗਾ ਤੇ ਭਾਰ ਘੱਟ ਕਰਨ ’ਚ ਮਦਦ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਡ੍ਰਿੰਕਸ ਬਾਰੇ–
ਗ੍ਰੀਨ ਟੀ
ਭਾਰ ਘਟਾਉਣ ਲਈ ਗ੍ਰੀਟ ਟੀ ਦਾ ਸੇਵਨ ਕੀਤਾ ਜਾ ਸਕਦਾ ਹੈ। ਮੈਟਾਬੋਲਿਜ਼ਮ ਵਧਾਉਣ ਦੇ ਨਾਲ-ਨਾਲ ਇਹ ਢਿੱਡ ਨੂੰ ਵੀ ਸਿਹਤਮੰਦ ਰੱਖਦਾ ਹੈ। ਗ੍ਰੀਨ ਟੀ ਪੀਣ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ ਤੇ ਢਿੱਡ ਦੀ ਚਰਬੀ ਵੀ ਤੇਜ਼ੀ ਨਾਲ ਘਟਦੀ ਹੈ। ਸਰੀਰ ਦੀ ਸੋਜ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੀ ਹੈ।
ਬਲੈਕ ਕੌਫੀ
ਜੇਕਰ ਤੁਸੀਂ ਵੀ ਕੌਫੀ ਪੀਣ ਦੀ ਇੱਛਾ ਰੱਖਦੇ ਹੋ ਤਾਂ ਆਪਣੀ ਡਾਈਟ ’ਚ ਬਲੈਕ ਕੌਫੀ ਨੂੰ ਜ਼ਰੂਰ ਸ਼ਾਮਲ ਕਰੋ। ਇਸ ਕੌਫੀ ਨੂੰ ਪੀਣ ਨਾਲ ਭਾਰ ਘੱਟ ਹੋਵੇਗਾ ਤੇ ਢਿੱਡ ਵੀ ਭਰਿਆ ਰਹੇਗਾ। ਬਲੈਕ ਕੌਫੀ ਪੀਣ ਨਾਲ ਯਾਦ ਸ਼ਕਤੀ ਵਧਦੀ ਹੈ ਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਬਲੈਕ ਕੌਫੀ ਜ਼ਿੱਦੀ ਚਰਬੀ ਨੂੰ ਘਟਾਉਣ ’ਚ ਮਦਦ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਭਾਗਿਆਸ਼੍ਰੀ ਦੀ ਇਹ ਰੈਸਿਪੀ ਕਰੇਗੀ ਮਿੱਠੇ ਦੀ ਭੁੱਖ ਦਾ ਇਲਾਜ, ਸਿਰਫ਼ 2 ਚੀਜ਼ਾਂ ਨਾਲ ਹੁੰਦੀ ਹੈ ਤਿਆਰ
ਸੇਬ ਦਾ ਸਿਰਕਾ
ਸਰੀਰ ਦੀ ਚਰਬੀ ਨੂੰ ਬਰਨ ਕਰਨ ਲਈ ਸੇਬ ਦੇ ਸਿਰਕੇ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ’ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਸਿਟਰਿਕ ਐਸਿਡ, ਐਂਟੀ-ਮਾਈਕ੍ਰੋਬਾਇਲ ਤੇ ਵਿਟਾਮਿਨ ਬੀ ਆਦਿ ਪਾਏ ਜਾਂਦੇ ਹਨ। ਇਸ ਦਾ ਸੇਵਨ ਭਾਰ ਘਟਾਉਣ ਦੇ ਨਾਲ-ਨਾਲ ਕਈ ਬੀਮਾਰੀਆਂ ਨੂੰ ਵੀ ਠੀਕ ਕਰਦਾ ਹੈ। ਇਸ ਦਾ ਸੇਵਨ ਕਰਨ ਲਈ 1 ਗਲਾਸ ਪਾਣੀ ਦਾ ਸੇਵਨ ਕਰੋ। ਇਸ ’ਚ 1 ਚਮਚਾ ਸੇਬ ਦਾ ਸਿਰਕਾ ਮਿਲਾਓ। ਅਜਿਹਾ ਕਰਨ ਨਾਲ ਭਾਰ ਘੱਟ ਕਰਨ ’ਚ ਮਦਦ ਮਿਲੇਗੀ।
ਜੀਰੇ ਦਾ ਪਾਣੀ
ਚਰਬੀ ਨੂੰ ਬਰਨ ਕਰਨ ਲਈ ਜੀਰੇ ਦੇ ਪਾਣੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਹ ਤੇਜ਼ੀ ਨਾਲ ਭਾਰ ਘਟਾਉਂਦਾ ਹੈ ਤੇ ਚਰਬੀ ਨੂੰ ਸਾੜਦਾ ਹੈ। ਇਸ ਪਾਣੀ ਨੂੰ ਬਣਾਉਣ ਲਈ ਰਾਤ ਭਰ 1 ਗਲਾਸ ਪਾਣੀ ’ਚ 1 ਚਮਚਾ ਜੀਰਾ ਭਿਓਂ ਕੇ ਰੱਖੋ। ਇਸ ਪਾਣੀ ਨੂੰ ਉਬਾਲ ਕੇ ਛਾਣ ਕੇ ਸਵੇਰੇ ਪੀਓ।
ਸੌਂਫ ਦਾ ਪਾਣੀ
ਭਾਰ ਘਟਾਉਣ ਤੇ ਚਰਬੀ ਨੂੰ ਘਟਾਉਣ ਲਈ ਸੌਂਫ ਦੇ ਪਾਣੀ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਪਾਣੀ ਨੂੰ ਬਣਾਉਣ ਲਈ 1 ਚਮਚਾ ਸੌਂਫ ਨੂੰ 1 ਗਲਾਸ ਪਾਣੀ ’ਚ ਭਿਓਂ ਦਿਓ। ਸਵੇਰੇ ਇਸ ਪਾਣੀ ਨੂੰ ਉਬਾਲ ਕੇ ਛਾਣ ਕੇ ਪੀਓ। ਇਸ ਪਾਣੀ ਨੂੰ ਪੀਣ ਨਾਲ ਨਾ ਸਿਰਫ਼ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਸਗੋਂ ਸਰੀਰ ਨੂੰ ਡਿਟਾਕਸ ਵੀ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਇਨ੍ਹਾਂ ਡ੍ਰਿੰਕਸ ਨੂੰ ਤਿਆਰ ਕਰਕੇ ਪੀਤਾ ਜਾ ਸਕਦਾ ਹੈ। ਹਾਲਾਂਕਿ ਜੇਕਰ ਤੁਹਾਨੂੰ ਕੋਈ ਬੀਮਾਰੀ ਜਾਂ ਐਲਰਜੀ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਨ੍ਹਾਂ ਡ੍ਰਿੰਕਸ ਦਾ ਸੇਵਨ ਕਰੋ।