ਪੱਥਰੀ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੀਓ ਗਰਮ ਪਾਣੀ, ਹੋਰ ਵੀ ਰੋਗਾਂ ਤੋਂ ਮਿਲੇਗੀ ਨਿਜ਼ਾਤ

03/07/2021 1:17:27 PM

ਨਵੀਂ ਦਿੱਲੀ—ਸਾਡੇ ਸਰੀਰ ਲਈ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਸਾਡਾ ਸਰੀਰ 70% ਪਾਣੀ ਨਾਲ ਬਣਿਆ ਹੁੰਦਾ ਹੈ। ਜੇਕਰ ਅਸੀਂ ਸਹੀ ਮਾਤਰਾ ਵਿਚ ਪਾਣੀ ਪੀਂਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰ ਸਕਦੇ ਹਾਂ। ਪਾਣੀ ਸਾਡੀ ਚਮੜੀ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ।
ਜੇ ਸਾਨੂੰ ਇਸ ਤਰ੍ਹਾਂ ਪਤਾ ਹੋਵੇ ਕਿ ਕਿਸ ਸਮੇਂ ਕਿੰਨਾ ਪਾਣੀ ਪੀਣਾ ਹੈ, ਕਿਸ ਤਰ੍ਹਾਂ ਪੀਣਾ ਹੈ ਤਾਂ ਸਾਨੂੰ ਕਦੇ ਵੀ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇਸੇ ਤਰ੍ਹਾਂ ਜੇ ਤੁਸੀਂ ਲਗਾਤਾਰ ਕੁਝ ਦਿਨ ਖਾਲੀ ਢਿੱਡ ਗਰਮ ਪਾਣੀ ਪੀਂਦੇ ਹੋ ਤਾਂ ਇਸਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਆਯੂਰਵੇਦ ਦੇ ਅਨੁਸਾਰ ਸਵੇਰੇ ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਕਬਜ਼ ਅਤੇ ਗੈਸ ਜਿਹੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਕਿਉਂਕਿ ਗਰਮ ਪਾਣੀ ਪੀਣ ਨਾਲ ਸਰੀਰ ਵਿਚ ਮੌਜੂਦ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਚਿਹਰੇ ਦੀਆਂ ਸਮੱਸਿਆਵਾਂ ਮੁਹਾਸੇ, ਪਿੰਪਲਸ, ਫਿਨਸੀਆਂ ਠੀਕ ਹੋ ਜਾਂਦੀਆਂ ਹਨ। ਇਹ ਸਭ ਸਮੱਸਿਆਵਾਂ ਹਾਰਮੋਨਾਂ ਦੀ ਗੜਬੜੀ, ਚਮੜੀ ਦੀ ਸਫ਼ਾਈ ਨਾ ਕਰਨੀ ਅਤੇ ਢਿੱਡ ਦੀ ਖਰਾਬੀ ਦੇ ਕਾਰਨ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਗਰਮ ਪਾਣੀ ਪੀਣ ਨਾਲ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ ਅਤੇ ਕਿਹੜੀ ਸਮੱਸਿਆ ਵਿਚ ਗਰਮ ਪਾਣੀ ਵਿਚ ਕਿਹੜੀ ਚੀਜ਼ ਮਿਲਾ ਕੇ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਪੱਥਰੀ ਦੀ ਸਮੱਸਿਆ
ਜੇਕਰ ਕਿਸੇ ਇਨਸਾਨ ਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਉਹ ਰੋਜ਼ਾਨਾ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਇਕ ਗਿਲਾਸ ਗਰਮ ਪਾਣੀ ਦੀ ਵਰਤੋਂ ਜ਼ਰੂਰ ਕਰੇ। ਇਸ ਤਰ੍ਹਾਂ ਕਰਨ ਨਾਲ ਪੱਥਰੀ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ।
ਗਲਾ ਖ਼ਰਾਬ ਦੀ ਸਮੱਸਿਆ
ਜੇ ਤੁਹਾਡੀ ਗਲੇ ਵਿਚ ਟਾਂਸਿਲ ਦੀ ਸਮੱਸਿਆ ਹੈ ਜਾਂ ਫਿਰ ਗਲਾ ਖ਼ਰਾਬ ਰਹਿੰਦਾ ਹੈ ਤਾਂ ਗਰਮ ਪਾਣੀ 'ਚ ਚੁਟਕੀ ਭਰ ਲੂਣ ਮਿਲਾ ਕੇ ਗਰਾਰੇ ਕਰੋ। ਇਸ ਤਰ੍ਹਾਂ ਕਰਨ ਨਾਲ ਗਲੇ ਦੀ ਰਹ ਸਮੱਸਿਆ ਠੀਕ ਹੋ ਜਾਂਦੀ ਹੈ।
ਕਬਜ਼ ਦੀ ਸਮੱਸਿਆ
ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਢਿੱਡ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਗਰਮ ਪਾਣੀ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਕਿਉਂਕਿ ਗਰਮ ਪਾਣੀ ਪੀਣ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ।
ਮੋਟਾਪੇ ਦੀ ਸਮੱਸਿਆ
ਗਰਮ ਪਾਣੀ ਭਾਰ ਘਟਾਉਣ ਲਈ ਬਹੁਤ ਜ਼ਿਆਦਾ ਮਦਦਗਾਰ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਗਰਮ ਪਾਣੀ ਵਿਚ ਇਕ ਨਿੰਬੂ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਸਰੀਰ ਦਾ ਐਕਸਟ੍ਰਾ ਫੈਟ ਘੱਟ ਜਾਂਦਾ ਹੈ।

ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
ਭੁੱਖ ਨਾ ਲੱਗਣ ਦੀ ਸਮੱਸਿਆ
ਇਕ ਗਿਲਾਸ ਗਰਮ ਪਾਣੀ ਵਿਚ ਇਕ ਨਿੰਬੂ ਦਾ ਰਸ, ਕਾਲੀ ਮਿਰਚ ਅਤੇ ਕਾਲਾ ਲੂਣ ਮਿਲਾ ਕੇ ਪੀਓ। ਇਸ ਨਾਲ ਢਿੱਡ ਦਾ ਭਾਰੀਪਣ ਦੂਰ ਹੋ ਜਾਵੇਗਾ ਅਤੇ ਭੁੱਖ ਖੁੱਲ੍ਹ ਕੇ ਲੱਗਣ ਲੱਗ ਜਾਵੇਗੀ।
ਖੰਘ ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ
ਖੰਘ ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਹੋਣ ਤੇ ਪੂਰਾ ਦਿਨ ਗਰਮ ਪਾਣੀ ਪੀਓ। ਬਹੁਤ ਜਲਦ ਕਫ, ਖੰਘ, ਜ਼ੁਕਾਮ ਅਤੇ ਬੁਖਾਰ ਠੀਕ ਹੋ ਜਾਂਦਾ ਹੈ।
ਖ਼ੂਨ ਗਾੜ੍ਹੇ ਦੀ ਸਮੱਸਿਆ
ਜੇ ਤੁਹਾਨੂੰ ਖ਼ੂਨ ਗਾੜ੍ਹੇ ਦੀ ਸਮੱਸਿਆ ਹੈ ਜਾਂ ਫਿਰ ਕਲੈਸਟ੍ਰੋਲ ਦੀ ਸਮੱਸਿਆ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਗਰਮ ਪਾਣੀ 'ਚ ਚੁਟਕੀ ਭਰ ਹਲਦੀ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਜ਼ਰੂਰ ਪੀਓ। ਇਸ ਨਾਲ ਖ਼ੂਨ ਪਤਲਾ ਰਹਿੰਦਾ ਹੈ ਅਤੇ ਖ਼ੂਨ ਦੇ ਕਾਲੇਪਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News