ਦਿਨ ’ਚ ਇਕ ਵਾਰ ਜ਼ਰੂਰ ਪੀਓ ਲੂਣ ਵਾਲਾ ਪਾਣੀ, ਮੋਟਾਪਾ ਦੂਰ ਹੋਣ ਦੇ ਨਾਲ-ਨਾਲ ਹੋਣਗੇ ਹੋਰ ਵੀ ਕਈ ਫ਼ਾਇਦੇ
Monday, Jun 21, 2021 - 06:38 PM (IST)
ਜਲੰਧਰ (ਬਿਊਰੋ) - ਮਿਨਰਲਸ ਦੀ ਘਾਟ ਹੋ ਜਾਣ ਨਾਲ ਕਈ ਵਾਰ ਸਾਡਾ ਸਰੀਰ ਬੀਮਾਰੀਆਂ ਦੀ ਚਪੇਟ 'ਚ ਆ ਜਾਂਦਾ ਹੈ। ਇਸ ਦੇ ਲਈ ਸਾਨੂੰ ਆਪਣੇ ਖਾਣ-ਪੀਣ ’ਤੇ ਧਿਆਨ ਦੇਣ ਦੀ ਬਹੁਤ ਜ਼ਰੂਰ ਹੈ। ਜੇਕਰ ਤੁਸੀਂ ਸਿਹਤਮੰਦ ਜ਼ਿੰਦਗੀ ਜਿਊਣ ਦੇ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਲੂਣ ਦਾ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸਰੀਰ 'ਚ ਲੂਣ ਦੀ ਘਾਟ ਹੋਣ ’ਤੇ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਜੇਕਰ ਤੁਸੀਂ ਰੋਜ਼ਾਨਾ ਸਹੀ ਮਾਤਰਾ 'ਚ ਲੂਣ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਦਵਾਈ ਦਾ ਕੰਮ ਕਰਦਾ ਹੈ। ਇਸ ਪਾਣੀ ਨਾਲ ਸਰੀਰ 'ਚ ਕਈ ਤੱਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ਅਤੇ ਕਈ ਬੀਮਾਰੀਆਂ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ।
ਲੂਣ ਦੇ ਪਾਣੀ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦੇ...
1. ਚਮੜੀ ਲਈ ਫ਼ਾਇਦੇਮੰਦ
ਲੂਣ ਦੇ ਪਾਣੀ ਦੀ ਵਰਤੋਂ ਕਰਨ ਨਾਲ ਚਮੜੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਚਿਹਰੇ ’ਤੇ ਪਏ ਮੁਹਾਸੇ, ਦਾਗ-ਧੱਬੇ ਆਦਿ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਲੂਣ ਦੇ ਪਾਣੀ ਨਾਲ ਚਮੜੀ 'ਚ ਨਿਖਾਰ ਵੀ ਆਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਦੀ ਇਸ ਦਿਸ਼ਾ 'ਚ ਲਗਾਓ ‘ਮਨੀ ਪਲਾਂਟ’, ਹੋਵੇਗਾ ਧਨ ’ਚ ਵਾਧਾ
2. ਲੀਵਰ ਦੀ ਸਮੱਸਿਆ ਦੂਰ ਕਰੇ
ਲੂਣ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਨਾਲ ਲੀਵਰ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਲੂਣ ਦੇ ਪਾਣੀ ਨਾਲ ਖ਼ਰਾਬ ਜਾਂ ਡੈਮੇਜ਼ ਸੈੱਲਸ ਦੁਬਾਰਾ ਕੰਮ ਕਰਨ ਲੱਗ ਪੈਂਦੇ ਹਨ। ਸਰੀਰ 'ਚੋਂ ਟਾਕਸਿੰਸ ਕੱਢਣਾ ਜ਼ਰੂਰੀ ਹੁੰਦਾ ਹੈ, ਜਿਸ ਲਈ ਲੂਣ ਦਾ ਪਾਣੀ ਕਾਫੀ ਫ਼ਾਇਦੇਮੰਦ ਹੈ।
3. ਮੋਟਾਪਾ ਦੂਰ ਹੁੰਦੈ
ਮੋਟਾਪਾ ਦੂਰ ਕਰਨ ਲਈ ਤੁਸੀਂ ਲੂਣ ਵਾਲਾ ਪਾਣੀ ਪੀ ਸਕਦੇ ਹੋ। ਇਹ ਪਾਣੀ ਪਾਚਨ ਨੂੰ ਦਰੁਸਤ ਰੱਖ ਕੇ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪੋਸ਼ਣ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਨਾਲ ਵੱਧ ਰਹੇ ਮੋਟਾਪੇ ਨੂੰ ਕੰਟਰੋਲ ’ਚ ਕਰਨ ’ਚ ਮਦਦ ਮਿਲਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Care : ਯੋਗ-ਆਸਣ ਕਰਨ ਨਾਲ ‘ਪਿੱਠ ਦੇ ਦਰਦ’ ਸਣੇ ਦੂਰ ਹੁੰਦੀਆਂ ਹਨ ਨੇ ਇਹ ਬੀਮਾਰੀਆਂ
4. ਨੀਂਦ ਨਾ ਆਉਣ ਦੀ ਸਮੱਸਿਆ ਨੂੰ ਕਰੇ ਦੂਰ
ਜੇਕਰ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਲੂਣ ਵਾਲੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਕੁਦਰਤੀ ਲੂਣ 'ਚ ਮਿਨਰਲਸ ਪਾਏ ਜਾਂਦੇ ਹਨ, ਜੋ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਨ 'ਚ ਬਹੁਤ ਮਦਦ ਕਰਦਾ ਹੈ।
5. ਕੁਦਰਤੀ ਐਂਟੀ ਬੈਕਟੀਰੀਅਨ
ਲੂਣ ਦਾ ਪਾਣੀ ਸਰੀਰ ’ਚ ਜਾ ਕੇ ਐਂਟੀ ਬੈਕਟੀਰੀਅਲ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ’ਚੋਂ ਖ਼ਤਰਨਾਕ ਬੈਕਟੀਰੀਆ ਨੂੰ ਖ਼ਤਮ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਸਰੀਰ ਨੂੰ ਡਿਟਾਕਸ ਕਰਦੇ ਹਨ ।
ਪੜ੍ਹੋ ਇਹ ਵੀ ਖ਼ਬਰ - Health Tips: ਕਾਲੀ ਮਿਰਚ ’ਚ ਮਿਲਾ ਕੇ ਖਾਓ ਸਿਰਫ਼ ਇਹ ਇੱਕ ਚੀਜ਼, ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
6. ਪਾਚਨ ਤੰਤਰ
ਚੰਗੇ ਪਾਚਨ ਤੰਤਰ ਨੂੰ ਕਾਇਮ ਰੱਖਣ ਲਈ ਲੂਣ ਦਾ ਪਾਣੀ ਪੀਣਾ ਕਾਫੀ ਫ਼ਾਇਦੇਮੰਦ ਹੁੰਦਾ ਹੈ। ਲੂਣ ਦਾ ਪਾਣੀ ਪਾਚਨ ਕਿਰਿਆ ਨੂੰ ਦਰੁਸਤ ਕਰਨ ਦਾ ਕੰਮ ਕਰਦਾ ਹੈ। ਰੋਜ਼ਾਨਾ ਇਸ ਪਾਣੀ ਦਾ ਸੇਵਨ ਕਰਨ ’ਤੇ ਪਾਚਨ ਤੰਤਰ ਠੀਕ ਰਹਿੰਦਾ ਹੈ।
7. ਹੱਡੀਆਂ ਨੂੰ ਮਜ਼ਬੂਤ ਕਰੇ
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਲੂਣ ਦੇ ਪਾਣੀ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਫ਼ਾਇਦੇਮੰਦ ਹੁੰਦਾ ਹੈ। ਇਸ ਪਾਣੀ ਨਾਲ ਸਰੀਰ 'ਚ ਕੈਲਸ਼ੀਅਮ ਦੀ ਪੂਰਤੀ ਹੋ ਜਾਂਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਭੁੱਲ ਕੇ ਵੀ ਕਦੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੈ ਨੁਕਸਾਨ