6 ਫੀਸਦੀ ਸ਼ੂਗਰ ਤੇ 10 ਫੀਸਦੀ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਡਾਕਟਰ ਪ੍ਰੇਸ਼ਾਨ

Friday, Jul 02, 2021 - 09:08 PM (IST)

6 ਫੀਸਦੀ ਸ਼ੂਗਰ ਤੇ 10 ਫੀਸਦੀ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਡਾਕਟਰ ਪ੍ਰੇਸ਼ਾਨ

ਨੈਸ਼ਨਲ ਡੈਸਕ- ਸਾਨੂੰ ਸਿਹਤ ਦੇ ਦਿਸ਼ਾ-ਨਿਰਦੇਸ਼ ਦੇਣ ਵਾਲੇ ਡਾਕਟਰ ਵੀ ਬੀਮਾਰ ਹੋ ਸਕਦੇ ਹਨ। ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਸਾਡੀ ਸਿਹਤ ਦੇ ਦਰਬਾਨ ਖੁਦ ਵੱਡੇ ਜ਼ੋਖਮ ਵਿਚ ਹਨ। ਡਿਜੀਟਲ ਥੈਰੇਪਿਊਟਿਕਸ ਕੰਪਨੀ ਫਿਟਰਫਲਾਈ ਵਲੋਂ 1,000 ਡਾਕਟਰਾਂ ਦੀ ਸਿਹਤ ਅਤੇ ਕਲਿਆਣ ’ਤੇ ਕੀਤੇ ਗਏ ਸਰਵੇਖਣ ਵਿਚ ਪਾਇਆ ਗਿਆ ਹੈ ਕਿ 60 ਫੀਸਦੀ ਤੋਂ ਜ਼ਿਆਦਾ ਲੋਕ ਭਾਰ ਅਤੇ ਮੋਟਾਪੇ ਦੇ ਸ਼ਿਕਾਰ ਸਨ।
ਜਦਕਿ 6 ਫੀਸਦੀ ਨੂੰ ਸ਼ੂਗਰ, 10 ਫੀਸਦੀ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ 5 ਫੀਸਦੀ ਹਾਈਪਰਟੈਨਸ਼ਨ ਦੇ ਨਾਲ ਸ਼ੂਗਰ ਦੀ ਵੀ ਸਮੱਸਿਆ ਸੀ। ਹੋਰ ਆਮ ਸਿਹਤ ਹਾਲਾਤਾਂ ਵਿਚ ਡਿਸਲਿਪਿਡੇਮੀਆ, ਜੀ. ਆਈ. ਡਿਸਫੰਕਸ਼ਨ, ਅਸਥਮਾ, ਪੀ. ਸੀ. ਓ. ਐੱਸ. (ਪੌਲੀਸਿਸਟਿਕ ਓਵਰੀ ਸਿੰਡਰੋਮ), ਗਠੀਆ, ਮਾਈਗ੍ਰੇਨ ਅਤੇ ਹਾਈਪੋਥਾਇਰਾਇਡਿਜਮ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ- IND v SL : ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ੁਰੂ ਕੀਤੀ ਟ੍ਰੇਨਿੰਗ, ਦੇਖੋ ਤਸਵੀਰਾਂ


ਡਾਟਾ ’ਤੇ ਆਧਾਰਿਤ ਹੈ ਸਰਵੇਖਣ
ਐਂਥ੍ਰੋਪੋਮੈਟਰੀ (ਮਨੁੱਖੀ ਸਰੀਰ ਮਾਪ), ਮੈਡੀਕਲ ਇਤਿਹਾਸ, ਬੀ. ਐੱਮ. ਆਈ. ਸ਼੍ਰੇਣੀ, ਸਰੀਰਕ ਸਰਗਰਮੀਆਂ ਦੇ ਪੱਧਰ ਦੀ ਵਰਤੋਂ ਕਰਦੇ ਹੋਏ 868 ਮਰਦ ਅਤੇ 132 ਲੇਡੀ ਡਾਕਟਰਾਂ ਦੇ 25-60 ਉਮਰ ਵਰਗ ਦੇ ਡਾਕਟਰਾਂ ਨਾਲ ਕੀਤੇ ਗਏ ਸਰਵੇਖਣ ਵਿਚ ਉਨ੍ਹਾਂ ਦੀ ਕੈਲੋਰੀ, ਕਾਰਬੋਹਾਈਡ੍ਰੇਟ, ਫੈਟ ਨੂੰ ਧਿਆਨ ਵਿਚ ਰੱਖਿਆ ਗਿਆ। ਇਨ੍ਹਾਂ ਸਾਰੇ ਡਾਕਟਰਾਂ ਨੇ ਫਿਟਰਫਲਾਈ ਵੈੱਲਨੈੱਸ ਐਪ ਵਿਚ ਆਪਣੇ ਭੋਜਨ ਅਤੇ ਸਰਗਰਮੀ ਡਾਟਾ ਦਰਜ ਕੀਤਾ। ਫਿਟਰਫਲਾਈ ਵੈੱਲਨੈੱਸ ਐਪ ਵਿਚ ਵੱਖ-ਵੱਖ ਉਮਰ ਸਮੂਹਾਂ ਅਤੇ ਸਿਹਤ ਹਾਲਾਤਾਂ ਲਈ ਵਿਅੰਜਨਾਂ ਅਤੇ ਸੂਖਮ ਪੋਸ਼ਕ ਤੱਤਾਂ ਦੀ ਗਣਨਾ ਦਾ ਭਾਰਤ ਦਾ ਸਭ ਤੋਂ ਵੱਡਾ ਡਾਟਾਬੇਸ ਹੈ।


ਸਰੀਰ ਵਿਚ ਕਈ ਵਿਟਾਮਿਨਾਂ ਦੀ ਕਮੀ
ਇਸ ਤੋਂ ਇਲਾਵਾ ਇਹ ਦਰਜ ਕੀਤਾ ਗਿਆ ਸੀ ਕਿ ਸਿਰਫ 22 ਫੀਸਦੀ ਡਾਕਟਰ ਹੀ ਸਰੀਰਕ ਤੌਰ ’ਤੇ ਸਰਗਰਮ ਸਨ। ਜ਼ਿਆਦਾਤਰ ਡਾਕਟਰਾਂ ਵਿਚ ਮੈਕ੍ਰੋਨਿਊਟ੍ਰਿਐਂਟਸ, ਪ੍ਰੋਟੀਨ, ਕਾਰਬਸ ਅਤੇ ਫੈਟ ਦੀ ਖਪਤ ਦਾ ਅਸੰਤੁਲਨ ਵੀ ਸੀ। ਘੱਟ ਤੋਂ ਘੱਟ 67 ਫੀਸਦੀ ਡਾਕਟਰ ਅਸਲ ਵਿਚ ਘੱਟ ਪ੍ਰੋਟੀਨ ਦਾ ਸੇਵਨ ਕਰ ਰਹੇ ਸਨ ਜਿਵੇਂ ਕਿ ਉਨ੍ਹਾਂ ਦੇ ਦੈਨਿਕ ਕੈਲੋਰੀ ਦੇ 10 ਫੀਸਦੀ ਤੋਂ ਵੀ ਘੱਟ ਪ੍ਰੋਟੀਨ ਨਾਲ ਪ੍ਰਮਾਣਿਤ ਹੁੰਦਾ ਹੈ।
ਡਾਕਟਰਾਂ ਦਾ ਇਕ ਖਤਰਨਾਕ ਰੂਪ ਨਾਲ ਹਾਈ ਫੀਸਦੀ ਯਾਨੀ 77 ਫੀਸਦੀ ਫੈਟ ਦੀ ਮਾਪੀ ਹੋਈ ਮਾਤਰਾ ਤੋਂ ਜ਼ਿਆਦਾ ਸੂਖਮ ਤੱਤਾਂ ਦੇ ਵਿਸ਼ਲੇਸ਼ਣ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਸਰਵੇਖਣ ਵਿਚ ਸ਼ਾਮਲ ਡਾਕਟਰਾਂ ਵਿਚੋਂ 10 ਫੀਸਦੀ ਤੋਂ ਵੀ ਘੱਟ ਵੱਖ-ਵੱਖ ਵਿਟਾਮਿਨ ਅਤੇ ਖਣਿਜਾਂ ਜਿਵੇਂ ਜਿੰਕ, ਓਮੇਗਾ 3 ਅਤੇ ਆਇਰਨ ਦੀ ਮਾਪਿਆ ਮੁੱਲ 75 ਫੀਸਦੀ ਤੋਂ ਘੱਟ ਸਨ। ਸਰਵੇਖਣ ਨੇ ਇਹ ਵੀ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਸਿਹਤ ਸੂਚਕਾਂਕ ਵਿਚ ਯੋਗਦਾਨ ਦੇਣ ਵਾਲੇ ਸਭ ਤੋਂ ਅਹਿਮ ਕਾਰਕਾਂ ਵਿਚੋਂ ਇਕ ਦੋਸ਼ਪੂਰਨ ਖੁਰਾਕ ਸਬੰਧੀ ਆਦਤਾਂ ਅਤੇ ਕਸਰਤ ਪ੍ਰਬੰਧ ਹੈ। ਬੇਨਿਯਮੇ ਕੰਮ ਦੇ ਘੰਟੇ ਅਤੇ ਲੰਬੇ ਦੈਨਿਕ ਪ੍ਰੋਗਰਾਮ ਦੇ ਨਤੀਜੇ ਵਜੋਂ ਮੈਡੀਕਲ ਪੇਸ਼ੇਵਰ ਆਪਣੀ ਸਿਹਤ ’ਤੇ ਧਿਆਨ ਨਹੀਂ ਦੇ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News