ਕੀ ਤੁਸੀਂ ਜਾਣਦੇ ਹੋ ਪਾਨ ਦੇ ਪੱਤੇ ਦੇ ਇਨ੍ਹਾਂ ਫਾਇਦਿਆਂ ਬਾਰੇ

Wednesday, May 31, 2017 - 01:57 PM (IST)

ਨਵੀਂ ਦਿੱਲੀ— ਅਕਸਰ ਲੋਕਾਂ ਨੂੰ ਪਾਨ ਖਾਣ ਦਾ ਬਹੁਤ ਸ਼ੌਕ ਹੁੰਦਾ ਹੈ। ਦਿਲ ਦੇ ਆਕਾਰ ਵਾਲੇ ਪਾਨ ਦੇ ਪੱਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਭਾਰਤ ਉਪਮਹਾਂਦੀਪ 'ਚ ਭੋਜਨ ਮਗਰੋਂ ਪਾਨ ਖਾਣ ਦਾ ਬਹੁਤ ਪ੍ਰਚਲਨ ਹੈ। ਇਸ ਦੇ ਨਾਲ ਹੀ ਪੂਜਾ-ਪਾਠ ਤੋਂ ਲੈ ਕੇ ਮਿਠਾਈ ਬਣਾਉਣ ਤੱਕ ਪਾਨ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਕ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਸ 'ਚ ਸੁਪਾਰੀ, ਤੰਬਾਕੂ, ਚੁਨਾ ਆਦਿ ਮਿਲਾ ਕੇ ਖਾਣ ਨਾਲ ਸਿਹਤ ਸੰਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਪਾਨ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਕਬਜ਼
ਪਾਨ ਦੇ ਪੱਤੇ ਚਬਾਉਣ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਇਲਾਵਾ ਪੇਟ ਵੀ ਸਾਫ ਰਹਿੰਦਾ ਹੈ।
2. ਖੰਘ
ਪਾਨ ਦੇ ਪੰਦਰਾਂ ਪੱਤਿਆਂ ਨੂੰ ਤਿੰਨ ਗਿਲਾਸ ਪਾਣੀ 'ਚ ਪਾ ਲਓ। ਹੁਣ ਇਸ ਨੂੰ ਉਬਾਲੋ ਅਤੇ ਉਬਾਲੇ ਹੋਏ ਪਾਣੀ ਨੂੰ ਪੀਓ। ਖੰਘ ਤੋਂ ਆਰਾਮ ਮਿਲੇਗਾ।
3. ਪਾਚਨ ਪ੍ਰਣਾਲੀ
ਪਾਨ ਦਾ ਪੱਤੇ ਦੀ ਵਰਤੋਂ ਮਾਊਥ ਫਰੈਸ਼ਨਰ ਵਜੋਂ ਕੀਤੀ ਜਾਂਦੀ ਹੈ ਪਰ ਇਸ ਨੂੰ ਚਬਾਉਣ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ। 
4. ਸਰੀਰ ਦੀ ਬਦਬੂ
ਸਰੀਰ ਦੀ ਬਦਬੂ ਦੂਰ ਕਰਨ ਲਈ ਪੰਜ ਪਾਨ ਦੇ ਪੱਤਿਆਂ ਨੂੰ ਦੋ ਕੱਪ ਪਾਣੀ 'ਚ ਉਬਾਲੋ। ਜਦੋਂ ਪਾਣੀ ਇਕ ਕੱਪ ਰਹਿ ਜਾਵੇ ਤਾਂ ਇਸ ਨੂੰ ਦੁਪਹਿਰ ਵੇਲੇ ਪੀ ਲਓ।
5. ਨਕਸੀਰ
ਗਰਮੀਆਂ ਦੇ ਦਿਨਾਂ 'ਚ ਨੱਕ ਤੋਂ ਖੂਨ ਆਉਣ 'ਤੇ ਪਾਨ ਦੇ ਪੱਤਿਆਂ ਨੂੰ ਮਸਲ ਕੇ ਸੁੰਘਣ ਨਾਲ ਨਕਸੀਰ ਹੱਟ ਜਾਵੇਗੀ।
6. ਮੂੰਹ ਦੇ ਛਾਲੇ
ਮੂੰਹ 'ਚ ਛਾਲੇ ਹੋ ਜਾਣ 'ਤੇ ਪਾਨ ਨੂੰ ਚਬਾਓ ਅਤੇ ਬਾਅਦ 'ਚ ਪਾਣੀ ਨਾਲ ਕੁਰਲੀ ਕਰ ਲਓ। ਅਜਿਹਾ ਦਿਨ 'ਚ ਦੋ ਵਾਰੀ ਕਰੋ।


Related News