ਕੀ ਤੁਸੀਂ ਵੀ ਵਜਾਉਂਦੇ ਹੋ ਉਂਗਲਾਂ ਦੇ ਪਟਾਕੇ ਤਾਂ ਜਾਣੋ ਇਸ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ

Sunday, Sep 19, 2021 - 12:33 PM (IST)

ਨਵੀਂ ਦਿੱਲੀ- ਅਕਸਰ ਖਾਲੀ ਸਮੇਂ ਲੋਕਾਂ ਨੂੰ ਆਪਣੀਆਂ ਉਂਗਲਾਂ ਦੇ ਪਟਾਕੇ ਵਜਾਉਂਦੇ ਹੋਏ ਦੇਖਿਆ ਹੋਵੇਗਾ। ਹੋ ਸਕਦਾ ਹੈ ਕਿ ਤੁਹਾਨੂੰ ਵੀ ਉਂਗਲਾਂ ਦੇ ਪਟਾਕੇ ਪਾਉਣ ਦੀ ਆਦਤ ਹੋਵੇ। ਘਰ ਦੇ ਵੱਡੇ-ਬਜ਼ੁਰਗ ਅਕਸਰ ਤੁਹਾਨੂੰ ਉਂਗਲਾਂ ਦੇ ਪਟਾਕੇ ਪਾਉਂਦੇ ਹੋਏ ਦੇਖਣ 'ਤੇ ਟੋਕਦੇ ਹੋਣਗੇ। ਘਰ ਦੇ ਬੱਚਿਆਂ ਨੂੰ ਉਂਗਲਾਂ ਦੇ ਪਟਾਕੇ ਨਾ ਪਾਉਣ ਦੀ ਸਲਾਹ ਤਾਂ ਦਿੱਤੀ ਜਾਂਦੀ ਹੈ ਪਰ ਬੱਚੇ ਜਦੋਂ ਪੁੱਛਦੇ ਹਨ ਕਿ ਕਿਉਂ ਨਹੀਂ ਪਟਾਕੇ ਵਜਾਉਣੇ ਚਾਹੀਦੇ ਤਾਂ ਵੱਡੇ ਇਸ ਦਾ ਜਵਾਬ ਨਹੀਂ ਦੇ ਪਾਉਂਦੇ।
ਕਈ ਵਾਰ ਘਬਰਾਹਟ, ਬੋਰੀਅਤ ਜਾਂ ਖਾਲੀਪਨ ਕਾਰਨ ਵੀ ਉਂਗਲਾਂ ਦੇ ਪਟਾਕੇ ਵਜਾਉਣ ਦੀ ਆਦਤ ਪੈ ਜਾਂਦੀ ਹੈ। ਅਕਸਰ ਲੋਕ ਦਿਨ ਵੇਲੇ ਇਕ ਜਾਂ ਦੋ ਵਾਰ ਤਾਂ ਉਂਗਲਾਂ ਦੇ ਪਟਾਕੇ ਵਜਾ ਹੀ ਲੈਂਦੇ ਹਨ। ਵੱਡਿਆਂ ਨੂੰ ਦੇਖ ਕੇ ਛੋਟੇ ਬੱਚੇ ਵੀ ਅਜਿਹਾ ਕਰਨ ਲਗਦੇ ਹਨ ਅਤੇ ਇਹ ਉਨ੍ਹਾਂ ਦੀ ਆਦਤ 'ਚ ਸ਼ਾਮਲ ਹੋ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਉਂਗਲਾਂ ਦੇ ਪਟਾਕੇ ਵਜਾਉਣ ਦੀ ਆਦਤ ਚੰਗੀ ਹੈ ਜਾਂ ਬੁਰੀ? ਇਸ ਦੇ ਫਾਇਦੇ ਹੁੰਦੇ ਹਨ ਜਾਂ ਨੁਕਸਾਨ?

Cracking Knuckles and Arthritis: Is There a link?
ਚੰਗੀ ਆਦਤ ਹੈ ਜਾਂ ਬੁਰੀ
ਮਾਹਿਰਾਂ ਮੁਤਾਬਕ ਅਜਿਹਾ ਕਰਨਾ ਨਾ ਤਾਂ ਚੰਗੀ ਆਦਤ ਹੈ ਅਤੇ ਨਾ ਹੀ ਬੁਰੀ। ਕਿਹਾ ਜਾਂਦਾ ਹੈ ਕੇ ਉਂਗਲਾਂ ਦੇ ਪਟਾਕੇ ਵਜਾਉਣ ਨਾਲ ਬੁਖਾਰ, ਜੋੜਾਂ 'ਚ ਦਰਦ ਵਰਗੀ ਸਮੱਸਿਆ ਹੋ ਸਕਦੀ ਹੈ ਪਰ ਇਸ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਪਰ ਕਈ ਹੈਲਥ ਸਟੱਡੀ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਜੋੜਾਂ 'ਚ ਦਰਦ ਜਾਂ ਹੋਰ ਸਮੱਸਿਆ ਹੋ ਸਕਦੀ ਹੈ।

Scientists explain the sound of knuckle cracking - BBC News
ਉਂਗਲਾਂ ਦੇ ਪਟਾਕੇ ਵਜਾਉਣ 'ਤੇ ਕਿਉਂ ਆਉਂਦੀ ਹੈ ਆਵਾਜ਼
ਸਾਡੇ ਸਰੀਰ ਦੇ ਕਈ ਅੰਗ ਢੇਰ ਸਾਰੀਆਂ ਹੱਡੀਆਂ ਦੇ ਜੁੜਨ ਨਾਲ ਬਣਦੇ ਹਨ। ਉਂਗਲਾਂ ਦੀਆਂ ਦੋ ਹੱਡੀਆਂ ਦੇ ਜੋੜਾਂ ਵਿਚਕਾਰ ਇਕ ਲਿਕਵਿਡ ਭਰਿਆ ਹੁੰਦਾ ਹੈ ਜੋ ਹੱਡੀਆਂ 'ਚ ਇਕ ਤਰ੍ਹਾਂ ਨਾਲ ਗ੍ਰੀਸਿੰਗ ਦਾ ਕੰਮ ਕਰਦਾ ਹੈ। ਇਹ ਲਿਗਾਮੈਂਟ ਸਾਈਨੋਵਾਇਲ ਫਲੂਇਡ ਹੁੰਦਾ ਹੈ ਅਤੇ ਇਹ ਹੱਡੀਆਂ ਦੀ ਬਿਹਤਰ ਮੂਵਮੈਂਟ ਲਈ ਜ਼ਰੂਰੀ ਹੁੰਦਾ ਹੈ। ਜਦੋਂ ਵਾਰ-ਵਾਰ ਉਂਗਲਾਂ ਦੇ ਪਟਾਕੇ ਵਜਾਏ ਜਾਂਦੇ ਹਨ ਤਾਂ ਇਸ ਨਾਲ ਇਹ ਲਿਗਾਮੈਂਟ ਘੱਟ ਹੋਣ ਲੱਗਦਾ ਹੈ ਅਤੇ ਹੱਡੀਆਂ ਆਪਸ 'ਚ ਰਗੜਾਂ ਖਾਣ ਲੱਗਦੀਆਂ ਹਨ। ਹੱਡੀਆਂ 'ਚ ਭਰੇ ਕਾਰਬਨ ਡਾਈ-ਆਕਸਾਈਡ ਦੇ ਬੁਲਬੁਲੇ ਫੁੱਟਣ ਲੱਗਦੇ ਹਨ। ਅਜਿਹਾ ਹੋਣ 'ਤੇ ਹੱਡੀਆਂ ਦੇ ਰਗੜ ਖਾਣ ਨਾਲ ਆਵਾਜ਼ ਆਉਂਦੀ ਹੈ।

Does Cracking Your Knuckles Cause Arthritis? - Rheumatology Advisor
ਕੀ ਜੋੜਾਂ ਦੇ ਦਰਦ ਨਾਲ ਵੀ ਹੈ ਸੰਬੰਧ
ਉਂਗਲਾਂ ਦੇ ਪਟਾਕੇ ਵਜਾਉਣ ਨਾਲ ਜੋੜਾਂ ਦੇ ਆਸ-ਪਾਸ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਲਈ ਲੋਕ ਉਂਗਲਾਂ ਦੇ ਪਟਾਕੇ ਵਜਾਉਂਦੇ ਹਨ ਅਤੇ ਅਜਿਹਾ ਕਰ ਕੇ ਉਹ ਆਰਾਮ ਮਹਿਸੂਸ ਕਰਦੇ ਹਨ। ਕੁਝ ਹੈਲਥ ਸਟੱਡੀਜ਼ 'ਚ ਕਿਹਾ ਗਿਆ ਹੈ ਕਿ ਵਾਰ-ਵਾਰ ਉਂਗਲਾਂ ਦੇ ਪਟਾਕੇ ਵਜਾਉਣ ਨਾਲ ਉਂਗਲਾਂ 'ਚ ਖਿਚਾਅ ਹੁੰਦਾ ਹੈ ਅਤੇ ਇਹ ਲਿਗਾਮੈਂਟਸ ਦੇ ਸੀਕ੍ਰਿਸ਼ਨ ਨੂੰ ਪ੍ਰਭਾਵਿਤ ਕਰਦਾ ਹੈ। ਹੱਡੀਆਂ 'ਚ ਰਗੜ ਪੈਦਾ ਹੋਣ ਨਾਲ ਲੰਬੇ ਸਮੇਂ ਬਾਅਦ ਤੁਹਾਨੂੰ ਇਹ ਅਰਥਰਾਈਟਿਸ ਦਾ ਸ਼ਿਕਾਰ ਬਣਾ ਸਕਦੀ ਹੈ।
ਉੱਥੇ ਹੀ ਡਾਕਟਰ ਦੱਸਦੇ ਹਨ ਕਿ ਜੋੜਾਂ ਦੇ ਦਰਦ ਨਾਲ ਇਸ ਦਾ ਕੋਈ ਖਾਸ ਸੰਬੰਧ ਨਹੀਂ ਹੈ। ਕਈ ਮਾਮਲਿਆਂ 'ਚ ਤਾਂ ਇਸ ਨਾਲ ਜੋੜ ਮੁਲਾਇਮ ਬਣ ਸਕਦੇ ਹਨ ਅਤੇ ਇਹ ਹਾਈਪਰ-ਮੋਬਾਈਲ ਜੁਆਇੰਟ ਦਾ ਕਾਰਨ ਬਣ ਸਕਦਾ ਹੈ। ਕਲਾਸਿਕਲ ਏਰਾ ਦੇ ਮਸ਼ਹੂਰ ਵਾਇਲਿਨ ਵਾਦਕ ਅਤੇ ਕੰਪੋਜ਼ਰ ਨਿਕੋਲੋ ਪਗਾਨਿਨੀ ਮਾਰਫਨ ਸਿੰਡਰੋਮ (ਹਾਈਪਰ-ਮੋਬਾਈਲ ਜੁਆਇੰਟ) ਨਾਲ ਹੀ ਪੀੜਤ ਸਨ, ਪਰ ਉਨ੍ਹਾਂ ਦੀਆਂ ਉਂਗਲਾਂ ਲੰਬੀਆਂ ਸਨ ਅਤੇ ਉਹ ਆਪਣੇ ਹਾਈਪਰ-ਮੋਬਾਈਲ ਜੁਆਇੰਟ ਦੀ ਵਜ੍ਹਾ ਉਸ ਸਮੇਂ ਦੌਰਾਨ ਬੇਹੱਦ ਆਸਾਨੀ ਨਾਲ ਵਾਇਲਨ ਵਜਾਉਂਦੇ ਸਨ।


Aarti dhillon

Content Editor

Related News