ਜ਼ਿਆਦਾ ਦੇਰ ਤਕ ਐਨਕਾਂ ਲਗਾਉਣ ਦਾ ਤੁਹਾਨੂੰ ਵੀ ਹੈ ਸ਼ੌਕ? ਜਾਣ ਲਓ ਇਸ ਦੇ ਨੁਕਸਾਨ

07/11/2023 10:49:02 AM

ਜਲੰਧਰ (ਬਿਊਰੋ)– ਐਨਕਾਂ ਲਗਾਉਣ ਦਾ ਰਿਵਾਜ਼ ਪਿਛਲੇ ਕਾਫੀ ਸਮੇਂ ਤੋਂ ਵੱਧ ਗਿਆ ਹੈ। ਧੁੱਪ ’ਚ ਬਾਹਰ ਨਿਕਲਣ ਤੋਂ ਪਹਿਲਾਂ ਅਸੀਂ ਸਾਰੇ ਐਨਕਾਂ ਲਗਾਉਂਦੇ ਹਾਂ। ਇਹ ਸੱਚ ਹੈ ਕਿ ਐਨਕਾਂ ਅੱਖਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ’ਚ ਮਦਦ ਕਰ ਸਕਦੀ ਹੈ। ਹਾਲਾਂਕਿ ਇਸ ਦਾ ਇਸਤੇਮਾਲ ਸਿਰਫ ਇਥੋਂ ਤਕ ਹੀ ਸੀਮਤ ਨਹੀਂ ਹੈ। ਜੇਕਰ ਇਸ ਨੂੰ ਲਗਾਇਆ ਜਾਂਦਾ ਹੈ ਤਾਂ ਇਸ ਨਾਲ ਵਿਅਕਤੀ ਦੀ ਲੁੱਕ ਵੀ ਵਧੀਆ ਲੱਗਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਹਮੇਸ਼ਾ ਹੀ ਐਨਕਾਂ ਲਗਾਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਸਮੇਂ ਐਨਕਾਂ ਲਗਾਉਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਨਾਲ ਵਿਅਕਤੀ ਨੂੰ ਨੀਂਦ ਨਾ ਆਉਣ ਤੋਂ ਲੈ ਕੇ ਹਾਰਮੋਨ ਅਸੰਤੁਲਨ, ਵਿਟਾਮਿਨ ਡੀ ਦੀ ਘਾਟ ਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਆਓ ਜਾਣਦੇ ਹਾਂ ਕਿਵੇਂ–

ਨਹੀਂ ਮਿਲਦਾ ਵਿਟਾਮਿਨ ਡੀ
ਹਰ ਸਮੇਂ ਐਨਕਾਂ ਲਗਾਉਣ ਨਾਲ ਵਿਅਕਤੀ ਨੂੰ ਲੋੜੀਂਦੀ ਮਾਤਰਾ ’ਚ ਵਿਟਾਮਿਨ ਡੀ ਨਹੀਂ ਮਿਲ ਪਾਉਂਦਾ ਹੈ। ਅਸਲ ’ਚ ਸੂਰਜ ਦੀ ਰੌਸ਼ਨੀ ਦੀ ਵੇਵਲੈਂਥ ਅੱਖਾਂ ’ਚੋਂ ਲੰਘਦੀ ਹੈ, ਜਿਸ ਨਾਲ ਅੱਖਾਂ ਦੀਆਂ ਗ੍ਰੰਥੀਆਂ ਰਾਹੀਂ ਦਿਮਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਧੁੱਪ ਹੈ। ਉਸ ਸਮੇਂ ਚਮੜੀ ਸਨ ਐਕਸਪੋਜ਼ਰ ਤੇ ਵਿਟਾਮਿਨ ਡੀ ਲਈ ਤਿਆਰ ਹੁੰਦੀ ਹੈ ਪਰ ਜਦੋਂ ਤੁਸੀਂ ਹਰ ਸਮੇਂ ਐਨਕਾਂ ਲਗਾਉਂਦੇ ਹੋ ਤਾਂ ਇਸ ਨਾਲ ਅੱਖਾਂ ਦੀਆਂ ਗ੍ਰੰਥੀਆਂ ’ਤੇ ਮਾੜਾ ਅਸਰ ਪੈਂਦਾ ਹੈ, ਜਿਸ ਦੇ ਚਲਦਿਆਂ ਦਿਮਾਗ ਤਕ ਇਹ ਸਿਗਨਲ ਨਹੀਂ ਪਹੁੰਚ ਪਾਉਂਦਾ। ਦਿਮਾਗ ਨੂੰ ਇਹੀ ਲੱਗਦਾ ਹੈ ਕਿ ਬੱਦਲ ਛਾਏ ਹੋਏ ਹਨ। ਅਜਿਹੇ ’ਚ ਚਮੜੀ ਨੂੰ ਲੋੜੀਂਦੀ ਮਾਤਰਾ ’ਚ ਸਨ ਐਕਸਪੋਜ਼ਰ ਨਹੀਂ ਮਿਲ ਪਾਉਂਦਾ ਹੈ।

ਹਾਰਮੋਨ ਸਾਈਕਲ ਪ੍ਰਭਾਵਿਤ
ਐਨਕਾਂ ਤੁਹਾਡੇ ਸਰੀਰ ਨੂੰ ਅੰਦਰੋਂ ਵੀ ਪ੍ਰਭਾਵਿਤ ਕਰ ਸਕਦੀਆਂ ਹਨ। ਹਰ ਸਮੇਂ ਐਨਕਾਂ ਲਗਾਉਣ ਨਾਲ ਜਦੋਂ ਤੁਹਾਡੀਆਂ ਅੱਖਾਂ ਸੂਰਜ ਦੀ ਰੌਸ਼ਨੀ ਨੂੰ ਸੁਭਾਵਿਕ ਰੂਪ ਨਾਲ ਨਹੀਂ ਅਪਣਾਉਂਦੀਆਂ ਹਨ ਤਾਂ ਇਸ ਨਾਲ ਸਰੀਰ ਦਾ ਹਾਰਮੋਨ ਸਾਈਕਲ ਖ਼ਰਾਬ ਹੁੰਦਾ ਹੈ। ਅਜਿਹੇ ’ਚ ਤੁਹਾਡੇ ਬਾਡੀ ਸਿਸਟਮ ਤੇ ਮੂਡਸ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।

ਅੱਖਾਂ ਨੂੰ ਥਕਾਨ
ਸਾਡੀਆਂ ਅੱਖਾਂ ਇਸ ਤਰ੍ਹਾਂ ਨਾਲ ਬਣੀਆਂ ਹਨ ਕਿ ਉਨ੍ਹਾਂ ਨੂੰ ਧੁੱਪ ਦੀ ਲੋੜ ਹੁੰਦੀ ਹੈ। ਇਸ ਲਈ ਸਾਨੂੰ ਉਨ੍ਹਾਂ ਨੂੰ ਲੰਮੇ ਸਮੇਂ ਤਕ ਢਕ ਕੇ ਨਹੀਂ ਰੱਖਣਾ ਚਾਹੀਦਾ ਪਰ ਲਗਾਤਾਰ ਐਨਕਾਂ ਲਗਾਉਣ ਦੀ ਆਦਤ ਦੇ ਚਲਦਿਆਂ ਤੁਹਾਡੀਆਂ ਅੱਖਾਂ ਨੂੰ ਕੁਦਰਤੀ ਰੌਸ਼ਨੀ ਅਪਣਾਉਣ ’ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਉਹ ਥਕਣ ਲੱਗਦੀਆਂ ਹਨ। ਜਦੋਂ ਅੱਖਾਂ ਲਗਾਤਾਰ ਤਣਾਅ ’ਚ ਰਹਿੰਦੀਆਂ ਹਨ ਤਾਂ ਉਹ ਅੱਖਾਂ ਦੀ ਥਕਾਣ ਮਹਿਸੂਸ ਕਰਦੀਆਂ ਹਨ।

ਨੀਂਦ ਦੀ ਹੁੰਦੀ ਹੈ ਸਮੱਸਿਆ
ਐਨਕਾਂ ਤੁਹਾਡੀ ਨੀਂਦ ’ਤੇ ਵੀ ਮਾੜਾ ਅਸਰ ਪਾਉਂਦੀਆਂ ਹਨ। ਸਾਡਾ ਸਲੀਪ ਸਾਈਕਲ ਸਾਡੇ ਆਲੇ-ਦੁਆਲੇ ਦੇ ਬਦਲਦੇ ਹਾਲਾਤ ਦੇ ਜਵਾਬ ’ਚ ਰੋਜ਼ਾਨਾ ਰਿਲੀਜ਼ ਹੋਣ ਵਾਲੇ ਹਾਰਮੋਨ ਰਾਹੀਂ ਕੰਟਰੋਲ ਹੁੰਦਾ ਹੈ। ਸਾਡੇ ਰੇਟਿਨਾ ’ਚ ਲਾਈਟ ਸੈਂਸਟਿਵ ਫੋਟੋਰਿਸੈਪਟਰ ਸਕ੍ਰੇਡੀਅਨ ਰਿਦਮ ਨੂੰ ਕੰਟਰੋਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਤੁਸੀਂ ਲਗਾਤਾਰ ਐਨਕਾਂ ਪਹਿਨਦੇ ਹੋ ਤਾਂ ਇਸ ਨਾਲ ਸਕ੍ਰੇਡੀਅਨ ਰਿਦਮ ’ਤੇ ਮਾੜਾ ਅਸਰ ਪੈਂਦਾ ਹੈ, ਜਿਸ ਦੇ ਚਲਦਿਆਂ ਵਿਅਕਤੀ ਨੂੰ ਠੀਕ ਢੰਗ ਨਾਲ ਨੀਂਦ ਨਹੀਂ ਆਉਂਦੀ ਹੈ।

ਨੋਟ– ਤੁਸੀਂ ਕਿੰਨੇ ਸਮੇਂ ਲਈ ਐਨਕਾਂ ਲਗਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News