ਇਨ੍ਹਾਂ ਨੁਸਖਿਆਂ ਦੀ ਵਰਤੋ ਨਾਲ ਹਿੱਚਕੀ ਦੀ ਸਮੱਸਿਆਂ ਨੂੰ ਇੰਝ ਕਰੋ ਦੂਰ

05/31/2017 2:36:07 PM

ਨਵੀਂ ਦਿੱਲੀ— ਕਈ ਵਾਰੀ ਛਾਤੀ ਅਤੇ ਪੇਟ ਦੀਆਂ ਮਾਸਪੇਸ਼ੀਆਂ ਸੁੰਗੜਣ ਲੱਗ ਜਾਂਦੀਆਂ ਹਨ ਸਾਡੇ ਫੇਫੜੇ ਤੇਜ਼ੀ ਨਾਲ ਹਵਾ ਖਿੱਚਣ ਲਗਦੇ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਹਿੱਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜਲਦੀ ਬੰਦ ਹੋਣ ਦਾ ਨਾਂ ਹੀ ਨਹੀਂ ਲੈਂਦੀ। ਅੱਜ ਅਸੀਂ ਤੁਹਾਨੂੰ ਹਿੱਚਕੀ ਬੰਦ ਕਰਨ ਦੇ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਚੀਨੀ ਦੇ ਇਸਤੇਮਾਲ ਨਾਲ ਹਿੱਚਕੀ ਨੂੰ ਬੰਦ ਕੀਤਾ ਜਾ ਸਕਦਾ ਹੈ। ਜਦੋਂ ਹਿੱਚਕੀ ਆਉਣ ਲਗੇ ਤਾਂ ਉਸੇ ਸਮੇਂ ਮੂੰਹ 'ਚ ਇਕ ਚਮਚ ਚੀਨੀ ਪਾ ਲਓ। ਅਜਿਹਾ ਕਰਨ ਨਾਲ ਹਿੱਚਕੀ ਤੁਰੰਤ ਬੰਦ ਹੋ ਜਾਵੇਗੀ।
2. ਹਿੱਚਕੀ ਨੂੰ ਬੰਦ ਕਰਨ ਦੇ ਲਈ ਨਿੰਬੂ ਦੇ ਰਸ ਦੇ ਨਾਲ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਲੈਣ ਨਾਲ ਆਰਾਮ ਮਿਲਦਾ ਹੈ। 
3. ਕਈ ਵਾਰ ਜਲਦੀ ਖਾਣਾ ਖਾਣ ਦੀ ਵਜ੍ਹਾ ਨਾਲ ਵੀ ਹਿੱਚਕੀ ਆਉਣ ਲਗ ਜਾਂਦੀ ਹੈ। ਇਸ ਲਈ ਖਾਣੇ ਨੂੰ ਹਮੇਸ਼ਾ ਚਬਾ ਕੇ ਖਾਓ ਅਤੇ ਇਸ ਤਰ੍ਹਾਂ ਕਰਨ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ। 
4. ਹਿੱਚਕੀ ਆਉਣ 'ਤੇ ਚਾਕਲੇਟ ਪਾਊਡਰ ਦਾ ਇਕ ਚਮਚ ਖਾ ਲੈਣ ਨਾਲ ਹਿੱਚਕੀ ਥੋੜ੍ਹੀ ਦੇਰ 'ਚ ਹੀ ਠੀਕ ਹੋ ਜਾਂਦੀ ਹੈ।
5. ਹਿੱਚਕੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਨਮਕ ਵਾਲੇ ਪਾਣੀ ਨਾਲ ਗਰਾਰੇ ਕਰੋ। 
6. ਟਮਾਟਰ ਨੂੰ ਧੋ ਕੇ ਦੰਦਾਂ ਨਾਲ ਕੱਟ ਕੇ ਖਾਣ ਨਾਲ ਵੀ ਹਿਚਕੀ ਤੁਰੰਤ ਬੰਦ ਹੋ ਜਾਂਦੀ ਹੈ। 


Related News