ਸੋਂਣ ਤੋਂ ਪਹਿਲਾਂ ਕਰੋ ਪੈਰਾਂ ਦੇ ਤਲਿਆਂ ਦੀ ਮਾਲਿਸ਼, ਮਿਲਣਗੇ ਜਬਰਦਸਤ ਫਾਇਦੇ
Monday, Sep 18, 2017 - 02:20 PM (IST)
ਨਵੀਂ ਦਿੱਲੀ— ਚਿਹਰੇ ਦੀ ਦੇਖਭਾਲ ਤਾਂ ਸਾਰੇ ਹੀ ਕਰ ਲੈਂਦੇ ਹਨ ਪਰ ਪੈਰਾਂ ਦੇ ਵਲ ਧਿਆਨ ਦੇਣਾ ਅਕਸਰ ਭੁੱਲ ਜਾਂਦੇ ਹਨ। ਜਿਨ੍ਹਾਂ 'ਤੇ ਅਸੀਂ ਲੋਕ ਸਾਰਾ ਦਿਨ ਖੜੇ ਰਹਿੰਦੇ ਹਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਹੋਣੀ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਾਡੇ ਪੈਰਾਂ ਦੇ ਕਈ ਪੁਆਇੰਟ ਵੱਖ-ਵੱਖ ਅੰਗਾਂ ਨਾਲ ਜੁੜੇ ਹੁੰਦੇ ਹਨ। ਜੇ ਇਨ੍ਹਾਂ ਪੁਆਇੰਟ ਦੀ ਰਾਤ ਨੂੰ ਮਾਲਿਸ਼ ਕੀਤੀ ਜਾਵੇ ਤਾਂ ਕਈ ਸਿਹਤ ਸੰਬੰਧੀ ਲਾਭ ਪਹੁੰਚ ਸਕਦੇ ਹਨ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੈਰਾਂ ਦੀ ਮਾਲਿਸ਼ ਕਰਨ ਨਾਲ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।
1. ਮੈਟਾਬਾਲਿਜ਼ਮ
ਜੇ ਸੋਂਣ ਤੋਂ ਪਹਿਲਾਂ ਪੈਰਾਂ ਦੇ ਤਲਿਆਂ ਦੀ ਚੰਗੀ ਤਰ੍ਹਾਂ ਨਾਲ 10-15 ਮਿੰਟ ਮਾਲਿਸ਼ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਫਾਇਦੇ ਮਿਲਣਗੇ।
2. ਭਾਰ ਘੱਟ ਕਰੇ
ਵਧਦੇ ਭਾਰ ਦੀ ਸਮੱਸਿਆ ਅੱਜ ਹਰ ਵਿਅਕਤੀ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜੇ ਰਾਤ ਨੂੰ ਪੈਰਾਂ ਦੇ ਤਲਿਆਂ ਦੀ ਮਾਲਿਸ਼ ਕੀਤੀ ਜਾਵੇ ਤਾਂ ਇਸ ਨਾਲ ਭਾਰ ਦੇ ਨਾਲ-ਨਾਲ ਸਰੀਰ ਵਿਚ ਮੌਜੂਦ ਵਸਾ ਵੀ ਘੱਟ ਹੋ ਜਾਂਦੀ ਹੈ।

3. ਤਣਾਅ ਅਤੇ ਥਕਾਵਟ
ਦਿਨਭਰ ਕੰਮ ਦੇ ਬੋਝ ਦੇ ਚਲਦੇ ਤਣਾਅ ਅਤੇ ਥਕਾਵਟ ਵਰਗੀ ਸਮੱਸਿਆ ਘੇਰੀ ਰੱਖਦੀ ਹੈ। ਇਸ ਤੋਂ ਬਚਣ ਲਈ ਪੈਰਾਂ ਦੇ ਤਲਿਆਂ ਦੀ ਮਾਲਿਸ਼ ਕਰੋ। ਇਸ ਨਾਲ ਸਰੀਰ ਰਿਲੈਕਸ ਮਹਿਸੂਸ ਕਰੇਗਾ ਅਤੇ ਚੰਗੀ ਨੀਂਦ ਆਵੇਗੀ।
4. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਹਾਈ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਇਹ ਪ੍ਰਕਿਰਿਆ ਕਾਫੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਸਿਰਫ ਹਰ ਰੋਜ਼ ਸੋਂਣ ਤੋਂ ਪਹਿਲਾਂ ਨਾਰੀਅਲ ਤੇਲ ਜਾਂ ਬਾਦਾਮ ਦੇ ਤੇਲ ਨਾਲ ਤਲਿਆਂ ਦੀ ਮਾਲਿਸ਼ ਕਰੋ।

