ਸਰੀਰ ਦੀ ਬਦਬੂ ਨੂੰ ਨਾ ਕਰੋ ਨਜ਼ਰਅੰਦਾਜ਼ , ਹੋ ਸਕਦੀਆਂ ਹਨ ਕਈ ਸਮੱਸਿਆਵਾਂ

09/26/2017 6:12:02 PM

ਨਵੀਂ ਦਿੱਲੀ— ਪਸੀਨੇ ਦੀ ਵਜ੍ਹਾ ਨਾਲ ਸਰੀਰ ਵਿਚੋਂ ਬਦਬੂ ਆਉਣਾ ਆਮ ਗੱਲ ਹੈ ਪਰ ਕੁਝ ਲੋਕਾਂ ਦੇ ਸਰੀਰ ਵਿਚੋਂ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ। ਸਰੀਰ ਵਿਚੋਂ ਆਉਣ ਵਾਲੀ ਬਦਬੂ ਨੂੰ ਹਮੇਸ਼ਾ ਆਮ ਨਹੀਂ ਸਮਝਣਾ ਚਾਹੀਦਾ ਬਲਕਿ ਇਸ ਦੇ ਪਿੱਛੇ ਕਈ ਗੰਭੀਰ ਬੀਮਾਰੀਆਂ ਦੇ ਸੰਕੇਤ ਹੋ ਸਕਦੇ ਹਨ ਆਓ ਜਾਣਦੇ ਹਾਂ ਸਰੀਰ ਦੇ ਕਿਸ ਹਿੱਸੇ ਨਾਲ ਬਦਬੂ ਆਉਣ 'ਤੇ ਕੀ ਸੰਕੇਤ ਮਿਲਦੇ ਹਨ। 
1. ਸਾਹ ਦੀ ਬਦਬੂ
ਅਕਸਰ ਪਿਆਜ, ਲਸਣ ਖਾਣ ਦੀ ਵਜ੍ਹਾ ਨਾਲ ਮੂੰਹ ਵਿਚੋਂ ਬਦਬੂ ਆਉਣ ਲੱਗਦੀ ਹੈ ਪਰ ਚੰਗੀ ਤਰ੍ਹਾਂ ਬਰੱਸ਼ ਕਰਨ ਦੇ ਬਾਵਜੂਦ ਵੀ ਜੇ ਸਾਹ ਵਿਚੋਂ ਬਦਬੂ ਆਏ ਤਾਂ ਇਹ ਡਾਈਬੀਟੀਜ਼ ਦੇ ਲੱਛਣ ਹੋ ਸਕਦੇ ਹਨ। ਸਰੀਰ ਵਿਚ ਜਦੋਂ ਇੰਸੁਲਿਨ ਅਤੇ ਸ਼ੱਕਰ ਦੀ ਮਾਤਰਾ ਘੱਟ ਹੋ ਜਾਂਦੀ ਹੈ ਤਾਂ ਸਰੀਰ ਵਿਚ ਡਾਈਬੀਟੀਜ਼ ਨਾਂ ਦਾ ਤੱਤ ਪੈਦਾ ਹੋ ਜਾਂਦਾ ਹੈ ਜੋ ਸ਼ੂਗਰ ਦਾ ਕਾਰਨ ਬਣਦਾ ਹੈ। 
2. ਪੈਰਾਂ ਦੀ ਬਦਬੂ 
ਲੰਬੇ ਸਮੇਂ ਤੱਕ ਜੁੱਤੇ ਪਹਿਨਣ ਦੀ ਵਜ੍ਹਾ ਨਾਲ ਪੈਰਾਂ ਵਿਚੋਂ ਬਦਬੂ ਆਉਣ ਲੱਗਦੀ ਹੈ ਪਰ ਕੁਝ ਲੋਕਾਂ ਦੇ ਪੈਰਾਂ ਵਿਚੋਂ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਹੈ ਇਸ ਦਾ ਕਾਰਨ ਪੈਰਾਂ ਵਿਚ ਹੋਣ ਵਾਲੀ ਫੰਗਲ ਇਨਫੈਕਸ਼ਨ ਹੋ ਸਕਦੀ ਹੈ।
3. ਯੁਰਿਨ ਦੀ ਬਦਬੂ 
ਯੂਰਿਨ ਦੀ ਬਦਬੂ ਆਉਣ ਦੀ ਸਮੱਸਿਆ ਮਰਦਾਂ ਦੀ ਤੁਲਨਾ ਵਿਚ ਔਰਤਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਪ੍ਰਾਈਵੇਟ ਪਾਰਟ ਵਿਚ ਇਨਫੈਕਸ਼ਨ ਹੋਣ ਨਾਲ ਇਹ ਸਮੱਸਿਆ ਹੋ ਜਾਂਦੀ ਹੈ।


Related News