ਬੱਚੇ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ

01/10/2018 12:04:15 PM

ਨਵੀਂ ਦਿੱਲੀ— ਬੱਚੇ ਦੀ ਚੰਗੀ ਸਿਹਤ ਉਸ ਦੇ ਵਿਕਾਸ ਲਈ ਕਾਫੀ ਮਾਇਨੇ ਰੱਖਦੀ ਹੈ। ਬੱਚੇ ਦੀ ਸਿਹਤ ਤਾਂ ਹੀ ਸਹੀਂ ਰਹਿ ਸਕਦੀ ਹੈ ਜਦੋਂ ਉਸ ਦੀ ਡਾਇਟ ਚੰਗੀ ਹੋਵੇਗੀ। ਇਸ ਲਈ ਜ਼ਿਆਦਾਤਰ ਔਰਤਾਂ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਾਂ 'ਚ ਰਹਿੰਦੀਆਂ ਹਨ। ਜੇ ਬੱਚੇ ਨੂੰ ਭੁੱਖ ਲੱਗਣੀ ਬੰਦ ਹੋ ਜਾਵੇ ਤਾਂ ਉਦੋਂ ਜ਼ਿਆਦਾ ਦਿੱਕਤ ਆ ਜਾਂਦੀ ਹੈ। ਬਦਲਦੇ ਲਾਈਫਸਟਾਈਲ 'ਚ ਇਹ ਸਮੱਸਿਆ ਜ਼ਿਆਦਾਤਰ ਬੱਚਿਆਂ 'ਚ ਦੇਖਣ ਨੂੰ ਮਿਲਦੀ ਹੈ। ਅਸਲ 'ਚ ਬੱਚੇ ਜੰਕ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ, ਜਿਨ੍ਹਾਂ ਨੂੰ ਖਾਣ ਦੇ ਬਾਅਦ ਭੁੱਖ ਨਾ ਲੱਗਣਾ ਲਾਜਮੀ ਹੈ। ਜੇ ਤੁਹਾਡੇ ਬੱਚੇ ਨੂੰ ਵੀ ਭੁੱਖ ਨਹੀਂ ਲੱਗਦੀ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਬੱਚੇ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਅਦਰਕ 
ਅਦਰਕ ਦਾ ਸੁਆਦ ਕਾਫੀ ਖਰਾਬ ਹੁੰਦਾ ਹੈ, ਜਿਨ੍ਹਾਂ ਤੋਂ ਅਕਸਰ ਬੱਚੇ ਦੂਰ ਭੱਜਦੇ ਹਨ ਪਰ ਜੇ ਤੁਹਾਡੇ ਬੱਚਿਆਂ ਨੂੰ ਭੁੱਖ ਘੱਟ ਲਗੱਦੀ ਹੈ ਜਾਂ ਲੱਗਦੀ ਹੀ ਨਹੀਂ ਹੈ ਤਾਂ ਉਸ ਨੂੰ ਛਿੱਲੇ ਹੋਏ ਅਦਰਕ 'ਚ ਸੇਂਧਾ ਨਮਕ ਮਿਲਾ ਕੇ ਖਾਣ ਨੂੰ ਦਿਓ। ਇਸ ਨਾਲ ਭੁੱਖ ਵਧੇਗੀ ਅਤੇ ਸੇਂਧਾ ਨਮਕ ਨਾਲ ਅਦਰਕ ਦਾ ਸੁਆਦ ਬਦਲ ਜਾਵੇਗਾ। 
2. ਇਮਲੀ
ਬੱਚਿਆਂ ਨੂੰ ਭੁੱਖ ਨਾ ਲੱਗਣ 'ਤੇ ਇਮਲੀ ਦੀ ਚਟਨੀ ਬਣਾ ਕੇ ਖਿਲਾਓ ਇਮਲੀ ਦੀ ਪੱਤੀਆਂ ਦੀ ਚਟਨੀ ਬਣਾ ਕੇ ਖਵਾਉਣ ਨਾਲ ਬੱਚਿਆਂ ਦੀ ਪਾਚਨ ਸ਼ਕਤੀ ਵਧੇਗੀ ਅਤੇ ਖਾਣਾ ਵੀ ਚੰਗੀ ਤਰ੍ਹਾਂ ਨਾਲ ਹਜ਼ਮ ਹੋ ਜਾਵੇਗਾ। 
3. ਤਰਬੂਜ਼ ਦੇ ਬੀਜ
ਭੁੱਖ ਵਧਾਉਣ 'ਚ ਤਰਬੂਜ ਦੇ ਬੀਜ ਕਾਫੀ ਕਾਰਗਾਰ ਸਾਬਤ ਹੁੰਦੇ ਹਨ। ਬੱਚਿਆਂ ਨੂੰ ਤਰਬੂਜ ਦੇ ਬੀਜ ਖਾਣ ਨੂੰ ਦਿਓ। ਇਸ ਨਾਲ ਉਨ੍ਹਾਂ ਦੀ ਭੁੱਖ ਵਧੇਗੀ ਅਤੇ ਉਹ ਸਿਹਤਮੰਦ ਵੀ ਰਹੇਗਾ।
4. ਲੀਚੀ 
ਬੱਚਿਆਂ ਨੂੰ ਖਾਣਾ ਖਿਲਾਉਣ ਤੋਂ ਪਹਿਲਾਂ ਉਸ ਨੂੰ ਲੀਚੀ ਦੀ ਵਰਤੋਂ ਕਰਵਾਓ। ਲੀਚੀ ਖਾਣ ਨਾਲ ਪਾਚਨ ਸ਼ਕਤੀ ਵਧੇਗੀ ਅਤੇ ਬੱਚਿਆਂ ਨੂੰ ਵਾਰ-ਵਾਰ ਭੁੱਖ ਵੀ ਲੱਗੇਗੀ।
5. ਸੌਂਫ 
ਸੌਂਫ ਨੂੰ ਸਿਹਤ ਦੇ ਇਲਾਜ਼ 'ਚ ਕਾਫੀ ਫਾਇਦੇਮੰਦ ਮੰਨਿਆ ਗਿਆ ਹੈ। ਜ਼ਿਆਦਾਤਰ ਲੋਕ ਖਾਣਾ ਖਾਣ ਦੇ ਬਾਅਦ ਸੌਂਫ ਖਾਣਾ ਪਸੰਦ ਕਰਦੇ ਹਨ ਕਿਉਂਕਿ ਸੌਂਫ ਖਾਣੇ ਨੂੰ ਡਾਈਜੇਸਟ ਕਰਨ 'ਚ ਕਾਫੀ ਮਦਦਗਾਰ ਹੈ। 
6. ਡ੍ਰਾਈ ਫਰੂਟਸ 
ਭੁੱਖ ਨਾ ਲੱਗਣਾ ਅੱਜ ਸਾਡੀ ਸਮੱਸਿਆ ਬਣ ਗਈ ਹੈ। ਜੇ ਬੱਚਿਆਂ ਨੂੰ ਭੁੱਖ ਨਹੀਂ ਲੱਗ ਰਹੀ ਤਾਂ ਤੁਸੀਂ ਬੱਚਿਆਂ ਨੂੰ ਡ੍ਰਾਈ ਫਰੂਟਸ ਵਰਗੇ ਕਾਜੂ, ਬਾਦਾਮ, ਸੌਂਗੀ, ਅੰਜੀਰ, ਪਿਸਤਾ ਆਦਿ ਖਵਾਓ। ਇਸ ਨਾਲ ਉਨ੍ਹਾਂ ਦਾ ਪੇਟ ਭਰਿਆ ਰਹੇਗਾ ਅਤੇ ਉਨ੍ਹਾਂ ਨੂੰ ਭੁੱਖ ਵੀ ਲੱਗੇਗੀ।


 


Related News