ਦੁੱਧ ਪੀਣ ਤੋਂ ਬਾਅਦ ਨਾ ਕਰੋ ਅਜਿਹੀਆਂ ਗਲਤੀਆਂ

Saturday, May 27, 2017 - 07:45 AM (IST)

ਦੁੱਧ ਪੀਣ ਤੋਂ ਬਾਅਦ ਨਾ ਕਰੋ ਅਜਿਹੀਆਂ ਗਲਤੀਆਂ

ਜਲੰਧਰ— ਦੁੱਧ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ''ਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦੇ ਹਨ। ਦੁੱਧ ''ਚ ਮੌਜ਼ੂਦ ਕੈਲਸ਼ੀਅਮ, ਮੈਗਾਨੀਸ਼ੀਅਮ ਅਤੇ ਵਿਟਾਮਿਨ ਹੱਡੀਆਂ ਨੂੰ ਮਜ਼ਬੂਤ ਰੱਖਣ ''ਚ ਮਦਦਗਾਰ ਹੁੰਦਾ ਹੈ ਪਰ ਕਈ ਵਾਰ ਕੁੱਝ ਵਿਸ਼ੇਸ਼ ਗੱਲਾਂ ਦੀ ਜਾਣਕਾਰੀ ਤੁਹਾਨੂੰ ਦੁੱਧ ਪੀਂਦੇ ਸਮੇਂ ਵੀ ਹੋਣੀ ਚਾਹੀਦੀ ਹੈ, ਜੋ ਤੁਹਾਡੀ ਸਿਹਤ ਲਈ ਵੀ ਜ਼ਰੂਰੀ ਹੈ। ਜੇਕਰ ਤੁਸੀਂ ਦੁੱਧ ਪੀਂਦੇ ਸਮੇਂ ਕੁੱਝ ਗਲਤ ਚੀਜ਼ਾਂ ਖਾ ਰਹੇ ਹੋ ਤਾਂ ਇਹ ਤੁਹਾਡੇ ਲਈ ਠੀਕ ਨਹੀਂ ਹੈ। ਇਹ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿ ਦੁੱਧ ਪੀਂਦੇ ਸਮੇਂ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। 
1. ਦੁੱਧ ਪੀਣ ਤੋਂ ਬਾਅਦ ਅਕਸਰ ਲੋਕ ਸੰਤਰਾ, ਨਿੰਬੂ ਦਾ ਪਾਣੀ ਪੀ ਲੈਂਦੇ ਹਨ, ਜੋ ਸਾਡੇ ਸਰੀਰ ਲਈ ਠੀਕ ਨਹੀਂ ਹੈ। ਇਸ ਨਾਲ ਸਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਤੁਹਾਡੇ ਪੇਟ ''ਚ ਜ਼ਹਿਰੀਲੇ ਪਦਾਰਥ ਪੈਦਾ ਹੋ ਜਾਂਦੇ ਹਨ ਅਤੇ ਪੇਟ ਸੰਬੰਧੀ ਕਈ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਤੁਹਾਨੂੰ ਜੁਕਾਮ, ਖਾਂਸੀ, ਅਤੇ ਐਲਰਜੀ ਦੀ ਸਮੱਸਿਆ ਵੀ ਹੋ ਸਕਦੀ ਹੈ। 
2. ਤੁਹਾਡੇ ਸਰੀਰ ਦੇ ਲਈ ਮੀਟ ਵੀ ਇਕ ਪੌਸ਼ਟਿਕ ਆਹਾਰ ਹੈ ਪਰ ਜਦੋਂ ਇਨ੍ਹਾਂ ਦੋਵਾਂ ਨੂੰ ਇੱਕਠੇ ਖਾਣ ਲਈ ਇਸਤੇਮਾਲ ਕਰਦੇ ਹਾਂ ਤਾਂ ਸਰੀਰ ''ਚ ਪੌਸ਼ਕ ਤੱਤਾਂ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਇਸ ਤਰ੍ਹਾਂ ਪਚਾਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਅਜਿਹੀ ਹਾਲਤ ''ਚ ਪਾਚਣ ਕਿਰਿਆ ''ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਗੈਸ ਦੀ ਪਰੇਸ਼ਾਨੀ ਵੀ ਹੋ ਸਕਦੀ ਹੈ। 
3. ਮੱਛੀ ਖਾਣ ਤੋਂ ਬਾਅਦ ਦੁੱਧ ਪੀਣ ਨਾਲ ਪੇਟ ''ਚ ਐਸਿਡ ਪੈਦਾ ਹੋ ਜਾਂਦੇ ਹਨ, ਜਿਸ ਨਾਲ ਪੇਟ ਗਰਾਬ ਅਤੇ ਪੇਟ ਦਰਦ ਦੀ ਸਮੱਸਿਆ ਪੈਦਾ ਹੋ ਸਕਦੀ ਹੈ। 
4. ਅਕਸਰ ਅਸੀਂ ਦੁੱਧ ਪੀਣ ਤੋਂ ਬਾਅਦ ਨਮਕ ਤੋਂ ਬਣੀਆ ਚੀਜ਼ਾਂ ਖਾ ਲੈਂਦੇ ਹਾਂ। ਸਾਨੂੰ ਨਮਕ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਉਸ ਸਮੇਂ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਪਰ ਲਗਾਤਾਰ ਇਸੇ ਤਰ੍ਹਾਂ ਕਰਨ ਨਾਲ ਕੁੱਝ ਸਾਲਾਂ ਬਾਅਦ ਸਰੀਰ ''ਤੇ ਸਫੈਦ ਦਾਗ ਹੋ ਜਾਂਦੇ ਹਨ, ਜਿਸ ਨਾਲ ਸਮੱਸਿਆ ਪੈਦਾ ਹੋ ਸਕਦੀ ਹੈ।


Related News