ਦੁੱਧ ਨਾਲ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋ
Tuesday, Aug 08, 2017 - 05:28 PM (IST)

ਨਵੀਂ ਦਿੱਲੀ— ਦੁੱਧ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ ਪਰ ਖਾਣੇ ਵਿਚ ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਜੇ ਦੁੱਧ ਦੇ ਨਾਲ ਖਾਦਾ ਜਾਵੇ ਤਾਂ ਸਰੀਰ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜਾਂ ਬਾਰੇ
1. ਨਮਕੀਨ ਚੀਜ਼ਾਂ
ਕੁਝ ਲੋਕ ਦੁੱਧ ਦੇ ਨਾਲ ਨਮਕੀਨ ਬਿਸਕੁਟ ਜਾਂ ਕੋਈ ਹੋਰ ਨਮਕ ਵਾਲੀ ਚੀਜ਼ ਖਾ ਲੈਂਦੇ ਹਨ ਪਰ ਇਸ ਨਾਲ ਦੁੱਧ ਵਿਚ ਮਿਲਣ ਵਾਲੇ ਪੋਸ਼ਕ ਤੱਤਾਂ ਵਿਚ ਕਮੀ ਆ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ ਨਾਲ ਨਮਕੀਨ ਚੀਜ਼ਾਂ ਖਾਣ ਨਾਲ ਚਮੜੀ ਦੇ ਰੋਗ ਵੀ ਹੋ ਸਕਦੇ ਹਨ।
2. ਪਿਆਜ
ਦੁੱਧ ਪੀਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਜੇ ਤੁਸੀਂ ਕੱਚੇ ਪਿਆਜ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਚਮੜੀ ਦੀ ਇਨਫੈਕਸ਼ਨ ਹੋ ਸਕਦੀ ਹੈ। ਇਸ ਨਾਲ ਦਾਦ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਝੇਲਣੀਆਂ ਪੈ ਸਕਦੀਆਂ ਹਨ।
3. ਮਿਰਚ-ਮਸਾਲੇ ਵਾਲਾ ਖਾਣਾ
ਜ਼ਿਆਦਾ ਮਿਰਚ ਮਸਾਲੇ ਵਾਲਾ ਭੋਜਨ ਖਾਣ ਤੋਂ ਬਾਅਦ ਦੁੱਧ ਨਹੀਂ ਪੀਣਾ ਚਾਹੀਦਾ। ਇਸ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਪੇਟ ਵਿਚ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ।
4. ਮੱਛੀ
ਮੱਛੀ ਖਾਣ ਦੇ ਬਾਅਦ ਦੁੱਧ ਜਾਂ ਇਸ ਨਾਲ ਬਣੀ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਚਮੜੀ 'ਤੇ ਸਫੇਦ ਦਾਗ ਪੈ ਜਾਂਦੇ ਹਨ।
5. ਦਹੀਂ ਜਾਂ ਨਿੰਬੂ
ਦੁੱਧ ਪੀਣ ਦੇ ਬਾਅਦ ਦਹੀਂ, ਨਿੰਬੂ ਜਾਂ ਕਿਸੇ ਹੋਰ ਖੱਟੀ ਚੀਜ਼ਾਂ ਦੀ ਵਰਤੋਂ ਨਾਲ ਬਦਹਜ਼ਮੀ ਹੋ ਜਾਂਦੀ ਹੈ। ਇਸ ਨਾਲ ਪੇਟ ਵਿਚ ਜਾ ਕੇ ਦੁੱਧ ਫੱਟ ਜਾਂਦਾ ਹੈ ਅਤੇ ਇਸ ਨਲਾ ਐਸੀਡਿਟੀ, ਉਲਟੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
6. ਕੇਲਾ
ਉਂਝ ਤਾਂ ਲੋਕ ਦੁੱਧ ਵਿਚ ਕੇਲਾ ਪਾ ਕੇ ਸ਼ੇਕ ਬਣਾ ਕੇ ਪੀਂਦੇ ਹਨ ਪਰ ਜੇ ਤੁਹਾਨੂੰ ਕਫ ਦੀ ਸਮੱਸਿਆ ਹੈ ਤਾਂ ਇਨ੍ਹਾਂ ਦੋਹਾਂ ਦੀ ਇਕੱਠੇ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।