30 ਦਿਨ ਨਾ ਖਾਓ ਚੌਲ, ਫਿਰ ਦੇਖੋ ਕੀ ਕਮਾਲ ਹੋਵੇਗਾ?
Sunday, Oct 27, 2024 - 02:40 PM (IST)
ਹੈਲਥ ਡੈਸਕ - ਚੌਲਾਂ ਨੂੰ ਮੁੱਖ ਭੋਜਨ ਵਜੋਂ ਖਾਧਾ ਜਾਂਦਾ ਹੈ, ਖਾਸ ਕਰਕੇ ਬਿਹਾਰ ਅਤੇ ਹੋਰ ਕਈ ਸੂਬਿਆਂ ’ਚ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਰੋਜ਼ਾਨਾ ਚੌਲਾਂ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ? ਇਸ ’ਚ ਕਾਰਬੋਹਾਈਡਰੇਟ ਦੀ ਮਾਤਰਾ ਵਧੇਰੇ ਹੁੰਦੀ ਹੈ, ਜਦੋਂ ਕਿ ਹੋਰ ਪੌਸ਼ਟਿਕ ਤੱਤਾਂ ਦੀ ਘਾਟ ਹੁੰਦੀ ਹੈ। ਜੇਕਰ ਤੁਸੀਂ 30 ਦਿਨਾਂ ਤੱਕ ਚੌਲ ਨਹੀਂ ਖਾਂਦੇ ਤਾਂ ਇਸ ਦੇ ਤੁਹਾਡੇ ਸਰੀਰ 'ਤੇ ਕਈ ਸਕਾਰਾਤਮਕ ਪ੍ਰਭਾਵ ਪੈ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ।
ਭਾਰ ਘੱਟ ਕਰਨ ’ਚ ਮਦਦਗਾਰ
ਜੇਕਰ ਤੁਸੀਂ ਇਕ ਮਹੀਨੇ ਤੱਕ ਚੌਲਾਂ ਦਾ ਸੇਵਨ ਨਹੀਂ ਕਰਦੇ ਹੋ ਤਾਂ ਤੁਹਾਡੇ ਸਰੀਰ ’ਚ ਕੈਲੋਰੀ ਦੀ ਮਾਤਰਾ ਘੱਟ ਜਾਵੇਗੀ। ਇਸ ਨਾਲ ਤੁਹਾਡਾ ਭਾਰ ਹੌਲੀ-ਹੌਲੀ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਡਾਇਟੀਸ਼ੀਅਨ ਵੀ ਮੰਨਦੇ ਹਨ ਕਿ ਚੌਲਾਂ ਤੋਂ ਬਣੀਆਂ ਚੀਜ਼ਾਂ ਨਾ ਖਾਣ ਨਾਲ ਭਾਰ ਘੱਟ ਹੋ ਸਕਦਾ ਹੈ।
ਹਾਰਟ ਹੈਲਥ ਲਈ ਫਾਇਦੇਮੰਦ
ਚੌਲਾਂ ’ਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੀ ਹੈ। ਹਾਈ ਕੋਲੈਸਟ੍ਰੋਲ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਚੌਲਾਂ ਦਾ ਸੇਵਨ ਘੱਟ ਕਰੋ।
ਸ਼ੂਗਰ ਲੈਵਲ ਰਹੇਗਾ ਕੰਟ੍ਰੋਲ
ਚੌਲ ਨਾ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਨਾਰਮਲ ਰਹਿ ਸਕਦਾ ਹੈ। ਹਾਲਾਂਕਿ, ਇਹ ਸੰਭਵ ਹੈ ਜੇਕਰ ਤੁਸੀਂ ਕਾਰਬੋਹਾਈਡਰੇਟ ਨਾਲ ਭਰਪੂਰ ਹੋਰ ਭੋਜਨਾਂ ਦਾ ਸੇਵਨ ਨਹੀਂ ਕਰਦੇ ਹੋ।
ਡਾਇਜੇਸ਼ਨ ਸਿਸਟਮ ਹੋਵੇਗਾ ਮਜ਼ਬੂਤ
ਚੌਲਾਂ 'ਚ ਫਾਈਬਰ ਦੀ ਕਮੀ ਹੁੰਦੀ ਹੈ, ਜਿਸ ਨਾਲ ਕਬਜ਼ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਦੀ ਬਜਾਏ ਜੇਕਰ ਤੁਸੀਂ ਆਪਣੀ ਡਾਈਟ 'ਚ ਫਾਈਬਰ ਯੁਕਤ ਭੋਜਨ ਸ਼ਾਮਲ ਕਰੋਗੇ ਤਾਂ ਤੁਹਾਡੀ ਪਾਚਨ ਕਿਰਿਆ ਮਜ਼ਬੂਤ ਹੋਵੇਗੀ।
ਧਿਆਨ ਰੱਖਣ ਯੋਗ ਗੱਲਾਂ :-
1. ਪੌਸ਼ਟਿਕ ਤੱਤਾਂ ਦੀ ਕਮੀ ਤੋਂ ਬਚੋ, ਜੇਕਰ ਤੁਸੀਂ ਚੌਲ ਨਹੀਂ ਖਾ ਰਹੇ ਹੋ ਤਾਂ ਆਪਣੀ ਖੁਰਾਕ ’ਚ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਤਾਂ ਕਿ ਪੌਸ਼ਟਿਕ ਤੱਤਾਂ ਦੀ ਕਮੀ ਨਾ ਹੋਵੇ।
2. ਚੌਲ ਨੂੰ ਪੂਰੀ ਤਰ੍ਹਾਂ ਨਾਲ ਛੱਡੋ, ਤੁਸੀਂ ਚਾਵਲ ਦਾ ਸੇਵਨ ਸੀਮਤ ਮਾਤਰਾ ’ਚ ਕਰ ਸਕਦੇ ਹੋ।
3. ਹਰ ਕਿਸੇ ਦੀ ਸਰੀਰ ਅਲੱਗ ਹੁੰਦਾ ਹੈ, ਇਸ ਲਈ ਆਪਣੀ ਡਾਈਟ ਨੂੰ ਲੈ ਕੇ ਡਾਕਟਰ ਤੋਂ ਸਲਾਹ ਜ਼ਰੂਰ ਲਓ।
ਚੌਲਾਂ ਨੂੰ ਛੱਡਣ ਨਾਲ ਤੁਹਾਡੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪੈ ਸਕਦੇ ਹਨ। ਇਹ ਭਾਰ ਘਟਾਉਣ, ਦਿਲ ਦੀ ਸਿਹਤ ਨੂੰ ਸੁਧਾਰਨ ਅਤੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਮਦਦਗਾਰ ਹੋ ਸਕਦਾ ਹੈ। ਹਾਲਾਂਕਿ, ਹਮੇਸ਼ਾ ਆਪਣੀ ਸਿਹਤ ਅਤੇ ਸਰੀਰ ਦੀਆਂ ਜ਼ਰੂਰਤਾਂ ਦਾ ਧਿਆਨ ਰੱਖੋ। 30 ਦਿਨਾਂ ਲਈ ਆਪਣੀ ਖੁਰਾਕ ਤੋਂ ਚੌਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਅਤੇ ਦੇਖੋ ਕਿ ਤੁਹਾਡੇ ਸਰੀਰ ਨਾਲ ਕੀ ਹੁੰਦਾ ਹੈ!