ਖਾਲੀ ਪੇਟ ਨਾ ਖਾਓ ਇਹ ਚੀਜ਼ਾਂ ਹੋਣਗੀਆਂ ਕਈ ਪਰੇਸ਼ਾਨੀਆਂ
Saturday, Jul 01, 2017 - 02:30 PM (IST)
ਜਲੰਧਰ— ਅਕਸਰ ਸਿਹਤ ਦੇ ਲਈ ਖਾਣਪੀਣ 'ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਚੰਗੀ ਸਿਹਤ ਦੇ ਲਈ ਖੁਰਾਕ 'ਚ ਚੰਗੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੁੱਝ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੋ ਸਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ। ਕੁੱਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ। ਇਸ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ।
1. ਖਾਲੀ ਪੇਟ ਸੋਡਾ ਖਾਣਾ ਸਿਹਤ ਦੇ ਲਈ ਕਾਫੀ ਹਾਨੀਕਾਰਕ ਹੁੰਦਾ ਹੈ, ਕਿਉਂਕਿ ਇਸ 'ਚ ਕਾਰਬੋਨੇਟ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਭੋਜਨ ਕਰਨ ਤੋਂ ਪਹਿਲਾ ਖਾਲੀ ਪੇਟ ਸੋਡਾ ਪੀਓਗੇ ਤਾਂ ਤੁਹਾਨੂੰ ਉਲਟੀ ਆ ਸਕਦੀ ਹੈ। ਨਾਲ ਹੀ ਤੁਸੀਂ ਪੇਟ ਸੰਬੰਧੀ ਕਈ ਪਰੇਸ਼ਾਨੀਆਂ ਤੋਂ ਵੀ ਗੁਜਰ ਸਕਦੇ ਹੋ।
ਉਂਝ ਤਾਂ ਖਾਣ-ਪੀਣ ਦੇ ਦੌਰਾਨ ਟਮਾਟਰ ਨੂੰ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਖਾਲੀ ਪੇਟ ਟਮਾਟਰ ਖਾਧਾ ਜਾਵੇ ਤਾਂ ਇਸ ਨਾਲ ਸਰੀਰ 'ਚ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ ਅਤੇ ਪੇਟ 'ਚ ਪੱਥਰੀ ਦੀ ਪਰੇਸ਼ਾਨੀ ਵੀ ਹੋ ਸਕਦੀ ਹੈ।
3. ਖਾਲੀ ਪੇਟ ਦਵਾਈ ਵੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨਾਲ ਪੇਟ 'ਚ ਐਸਿਡ ਦੀ ਸਮੱਸਿਆ ਹੋ ਜਾਂਦੀ ਹੈ।
