ਇਮਿਊਨਿਟੀ ਵਧਾਉਣ ਲਈ ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ

Wednesday, Jul 04, 2018 - 01:00 PM (IST)

ਇਮਿਊਨਿਟੀ ਵਧਾਉਣ ਲਈ ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ

ਨਵੀਂ ਦਿੱਲੀ— ਸਰੀਰ ਨੂੰ ਹੈਲਥੀ ਬਣਾਈ ਰੱਖਣ ਅਤੇ ਬੀਮਾਰੀਆਂ ਨਾਲ ਲੜਣ ਲਈ ਰੋਗ ਪ੍ਰਤੀਰੋਧਕ ਸ਼ਮਤਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਜੇ ਇਸ 'ਚ ਕਦੇ ਵੀ ਕਮੀ ਆ ਜਾਵੇ ਤਾਂ ਵਿਅਕਤੀ ਨੂੰ ਬੀਮਾਰੀਆਂ ਜਲਦੀ ਘੇਰ ਲੈਂਦੀਆਂ ਹਨ। ਇਸ ਨੂੰ ਮਜ਼ਬੂਤ ਬਣਾਈ ਰੱਖਣ ਲਈ ਬੈਲੇਂਸ ਡਾਈਟ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਸ 'ਚ ਮੌਜੂਦ ਵਿਟਾਮਿਨ, ਮਿਨਰਲਸ, ਕੈਲਸ਼ੀਅਮ, ਖਣਿਜ ਪਦਾਰਥ ਆਦਿ ਹੋਣ ਕਾਰਨ ਹਰ ਤਰ੍ਹਾਂ ਦੀ ਕਮੀ ਪੂਰੀ ਹੋ ਜਾਂਦੀ ਹੈ। ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਆਹਾਰ 'ਚ ਕੁਝ ਜ਼ਰੂਰ ਤੱਤਾਂ ਨੂੰ ਸ਼ਾਮਲ ਕਰੋ।
1. ਬਾਦਾਮ
ਹਰ ਰੋਜ਼ ਰਾਤ ਨੂੰ 8-10 ਬਾਦਾਮ ਭਿਓਂ ਕੇ ਸਵੇਰੇ ਖਾਣ ਨਾਲ ਪ੍ਰਤੀਰੋਧਕ ਸ਼ਮਤਾ ਮਜ਼ਬੂਤ ਹੁੰਦੀ ਹੈ। ਇਸ 'ਚ ਮੌਜੂਦ ਫਾਈਬਰ ਪੇਟ ਨੂੰ ਵੀ ਸਿਹਤਮੰਦ ਰੱਖਦੇ ਹਨ। ਇਹ ਸਰੀਰ 'ਚ ਬੀ ਟਾਈਪ ਕੋਸ਼ੀਕਾਵਾਂ ਦੀ ਸੰਖਿਆ ਵਧਾਉਣ ਦਾ ਕੰਮ ਕਰਦਾ ਹੈ। ਇਹ ਕੋਸ਼ੀਕਾਵਾਂ ਐਂਟੀਬਾਡੀਜ ਦਾ ਨਿਰਮਾਣ ਕਰਦੀਆਂ ਹਨ, ਜੋ ਬੈਡ ਬੈਕਟੀਰੀਆ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਹੈਲਦੀ ਰਹਿਣ ਲਈ ਭਿਓਂਏ ਹੋਏ ਬਾਦਾਮ ਦੀ ਵਰਤੋਂ ਜ਼ਰੂਰ ਕਰੋ।
2. ਬ੍ਰੋਕਲੀ
ਵਿਟਾਮਿਨ ਏ ਅਤੇ ਸੀ ਪ੍ਰੋਟੀਨ, ਕੈਲਸ਼ੀਅਮ ਦੇ ਇਲਾਵਾ ਹੋਰ ਵੀ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਬ੍ਰੋਕਲੀ ਦਿਲ ਸੰਬੰਧੀ ਬੀਮਾਰੀਆਂ ਲਈ ਬੈਸਟ ਹੈ। ਇਸ ਨੂੰ ਰੋਜ਼ਾਨਾ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਇਮਿਊਨ ਸਿਸਟਮ ਬਿਹਤਰ ਹੋ ਜਾਂਦਾ ਹੈ। ਇਸ ਨੂੰ ਉਬਾਲ ਕੇ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ।
3. ਲਸਣ
ਕੁਦਰਤੀ ਐਂਟੀ ਆਕਸੀਡੈਂਟ ਨਾਲ ਭਰਪੂਰ ਲਸਣ ਇਨਫੈਕਸ਼ਨ ਅਤੇ ਬੈਕਟੀਰੀਆ ਨਾਲ ਲੜਣ 'ਚ ਮਦਦਗਾਰ ਹੈ। ਇਸ ਲਈ ਲਸਣ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।


Related News