ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਨਣ ਲਈ ਪੜ੍ਹੋ ਇਹ ਖਬਰ

Monday, Aug 17, 2020 - 06:36 PM (IST)

ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਨਣ ਲਈ ਪੜ੍ਹੋ ਇਹ ਖਬਰ

ਜਲੰਧਰ - ਸਿਹਤ ਨੂੰ ਤੰਦਰੁਸਤ ਰੱਖਣ ਲਈ ਦੇਸੀ ਘਿਓ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਗੱਲ ਭਾਰ ਘਟਾਉਣ ਦੀ ਕੀਤੀ ਜਾਵੇ ਤਾਂ ਲੋਕ ਸਭ ਤੋਂ ਪਹਿਲਾਂ 'ਘਿਓ' ਨੂੰ ਆਪਣੀ ਡਾਈਟ 'ਚੋਂ ਬਾਹਰ ਕੱਢ ਦਿੰਦੇ ਹਨ, ਕਿਉਂਕਿ ਲੋਕ ਸੋਚਦੇ ਹਨ ਕਿ ਦੇਸੀ ਘਿਓ ਖਾਣ ਨਾਲ ਭਾਰ ਵੱਧਦਾ ਹੈ। ਲੋਕਾਂ ਨੂੰ ਇਹ ਪਤਾ ਨਹੀਂ ਕਿ ਇਹ ਭਾਰ ਵਧਾਉਣ ’ਚ ਨਹੀਂ ਸਗੋਂ ਘਟਾਉਣ 'ਚ ਉਨ੍ਹਾਂ ਦੀ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਰ ਘਟਾਉਣ ਲਈ ਘਿਓ ਕਿਉਂ ਅਤੇ ਕਿੰਝ ਫਾਇਦੇਮੰਦ ਹੈ...

ਘਰ 'ਚ ਬਣਿਆ ਘਿਓ ਹੈ ਫਾਇਦੇਮੰਦ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮਾਰਕਿਟ ਦੀ ਬਜਾਏ ਘਰ ਦੇ ਬਣੇ ਘਿਓ ਦੀ ਵਰਤੋਂ ਕਰੋ। ਦਰਅਸਲ ਘਰ 'ਚ ਬਣੇ ਘਿਓ 'ਚ ਫਾਸਫੋਲੀਪੀਡਸ ਪਾਏ ਜਾਂਦੇ ਹਨ, ਇਹ ਕਾਰਨ ਹੈ ਕਿ ਇਹ ਬਾਜ਼ਾਰ 'ਚ ਵਿਕਣ ਵਾਲੇ ਘਿਓ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਘਿਓ ਜ਼ਿਆਦਾਤਰ ਭਾਰਤੀ ਖਾਣਿਆਂ 'ਚ ਵਰਤੋਂ ਕੀਤਾ ਜਾਂਦਾ ਹੈ। ਇਸ 'ਚ 99.9 ਫੀਸਦੀ ਫੈਟ ਹੁੰਦਾ ਹੈ ਜਦੋਂ ਕਿ ਇਕ ਫੀਸਦੀ ਮਾਇਸਚੁਰ (ਨਮੀ)। ਘਿਓ ਸੈਟੁਰੇਟੇਡ ਫੈਟਸ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਲਈ ਜੇਕਰ ਇਸ ਨੂੰ ਕਮਰੇ ਦੇ ਤਾਪਮਾਨ 'ਚ ਵੀ ਰੱਖਿਆ ਜਾਵੇ ਤਾਂ ਖਰਾਬ ਨਹੀਂ ਹੁੰਦਾ।

PunjabKesari

ਕਿੰਨੀ ਉਮਰ ਵਿਚ ਕਿਨਾ ਕੁ ਖਾਣਾ ਚਾਹੀਦਾ ਹੈ ਦੇਸੀ ਘਿਓ?
. ਗਰਭਵਤੀ ਅਤੇ ਬੱਚਿਆਂ ਨੂੰ ਫੀਡ ਦੇਣ ਵਾਲੀਆਂ ਔਰਤਾਂ ਖਾਣ 3 ਚਮਚ
. 10 ਤੋਂ 17 ਸਾਲ ਤੱਕ ਦੇ ਬੱਚਿਆਂ ਲਈ 3 ਚਮਚ
. 3 ਤੋਂ 9 ਸਾਲ ਦੇ ਬੱਚੇ 2 ਜਾਂ 3 ਚਮਚ
. 7-24 ਮਹੀਨੇ ਦੇ ਬੱਚੇ 2-3 ਚਮਚ
. ਬਾਲਗ ਮਰਦ ਅਤੇ ਜਨਾਨੀਆਂ 2 ਚਮਚ

ਡੀ.ਐੱਚ.ਏ.ਦਾ ਚੰਗਾ ਸੋਰਸ ਹੁੰਦਾ ਹੈ ਦੇਸੀ ਘਿਓ
ਰਿਸਰਚ ਮੁਤਾਬਕ ਦੇਸੀ ਘਿਓ 'ਚ ਡੀ.ਐੱਚ.ਏ. (ਓਮੇਗਾ 3 ਫੈਟੀ ਐਸਿਡ) ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਲਈ ਫਾਇਦੇਮੰਦ ਹੈ। ਇਸ ਨਾਲ ਸਿਰਫ ਮੋਟਾਪਾ ਨਹੀਂ ਸਗੋਂ ਡੀ.ਐੱਚ.ਏ. ਕੈਂਸਰ, ਇੰਸੁਲਿਨ ਪ੍ਰਤੀਰੋਧ, ਗਠੀਆ, ਹਾਰਟ ਅਟੈਕ, ਆਰਥਰਾਈਟਿਸ ਵਰਗੀਆਂ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।

ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

PunjabKesari

ਅਮਿਨੋ ਐਸਿਡ ਨਾਲ ਭਰਪੂਰ
ਇਸ 'ਚ ਮੌਜੂਦ ਅਮਿਨੋ ਐਸਿਡ ਫੈਟ ਸੇਲਸ ਨੂੰ ਸਿਕੁੜਣ 'ਚ ਮਦਦ ਕਰਦਾ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਨਾਲ ਹੀ ਇਹ ਸਰੀਰ 'ਚ ਨਸ਼ੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਬਾਡੀ ਨੂੰ ਡਿਟਾਕਸ ਕਰਨ 'ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਇਸ ਨਾਲ ਵਾਲ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਅਤੇ ਅੱਖਾਂ ਦੀਆਂ ਪ੍ਰੇਸ਼ਾਨੀਆਂ ਵੀ ਦੂਰ ਰਹਿੰਦੀਆਂ ਹਨ।

ਕੀ ਕਹਿੰਦੇ ਹਨ ਮਾਹਿਰ?
ਮਾਹਿਰਾਂ ਦੀ ਮੰਨੀਏ ਤਾਂ ਤੁਹਾਨੂੰ ਆਪਣੇ ਖਾਣੇ 'ਚ ਰੋਜ਼ਾਨਾ 1-2 ਚਮਕ ਦੇਸੀ ਘਿਓ ਖਾਣਾ ਚਾਹੀਦਾ ਹੈ। ਖਾਸ ਕਰਕੇ ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ, ਕਿਉਂਕਿ ਘਿਓ 'ਚ 99 ਫੀਸਦੀ ਫੈਟਸ ਹੁੰਦੀ ਹੈ। ਖਾਣੇ ’ਚ 2 ਚਮਚ ਘਿਓ ਖਾਣ ਨਾਲ ਕੁਝ ਨਹੀਂ ਹੁੰਦਾ। ਉੱਧਰ ਆਯੁਰਵੈਦਿਕ ਮੁਤਾਬਕ ਘਿਓ ਲੰਬੀ ਉਮਰ ਦੇ ਨਾਲ-ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਣ ’ਚ ਵੀ ਮਦਦ ਕਰਦਾ ਹੈ। 

ਪੜ੍ਹੋ ਇਹ ਵੀ ਖਬਰ- ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਪੜ੍ਹੋ ਇਹ ਵੀ ਖਬਰ- ਆਯੁਰਵੈਦ ਮੁਤਾਬਕ: ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ 

PunjabKesari

ਜ਼ਿਆਦਾ ਵਰਤੋਂ ਨਾਲ ਹੋਵੇਗਾ ਨੁਕਸਾਨ
ਘਿਓ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਣ ਦਿੰਦਾ ਹੈ ਪਰ ਕਿਸੇ ਵੀ ਚੀਜ਼ ਦੀ ਵਰਤੋਂ ਇਕ ਲਿਮਿਟ ਤੱਕ ਹੀ ਕਰਨੀ ਚਾਹੀਦੀ। ਉਮਰ ਅਤੇ ਸਰੀਰ ਦੇ ਹਿਸਾਬ ਨਾਲ 1 ਜਾਂ 2 ਟੀ ਸਪੂਨ ਘਿਓ ਦੀ ਵਰਤੋਂ ਹੀ ਫਾਇਦੇਮੰਦ ਹੁੰਦੀ ਹੈ। ਇਸ ਦੀ ਜ਼ਿਆਦਾ ਵਰਤੋਂ ਤੁਹਾਨੂੰ ਦਿਲ ਦੀਆਂ ਬੀਮਾਰੀਆਂ, ਮੋਟਾਪੇ ਦਾ ਸ਼ਿਕਾਰ ਬਣਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ- ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ


author

rajwinder kaur

Content Editor

Related News