ਨਜ਼ਰ ਕਮਜ਼ੋਰ ਕਰ ਦਿੰਦੀ ਹੈ ਇਨ੍ਹਾਂ ਵਿਟਾਮਿਨਸ ਦੀ ਘਾਟ, ਰੌਸ਼ਨੀ ਵਧਾਉਣ ਲਈ ਖਾਓ ਇਹ ਚੀਜ਼ਾਂ
Sunday, Apr 23, 2023 - 04:47 PM (IST)

ਨਵੀਂ ਦਿੱਲੀ- ਕਈ ਵਾਰ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਹ ਨਾਰਮਲ ਵੀਜ਼ਨ ਨਾਲ ਘੱਟ ਦੇਖ ਪਾ ਰਹੇ ਹਨ ਜਾਂ ਰਾਤ ਨੂੰ ਉਨ੍ਹਾਂ ਨੂੰ ਦੇਖਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਪੈ ਸਕਦੀ ਹੈ। ਪਰ ਬੁਢਾਪੇ 'ਚ ਕਿਸੇ ਨੂੰ ਅਜਿਹਾ ਹੋਇਆ ਹੈ ਤਾਂ ਇਹ ਵੱਧਦੀ ਉਮਰ ਦੀ ਨਿਸ਼ਾਨੀ ਹੋ ਸਕਦੀ ਹੈ ਪਰ ਜਵਾਨੀ ਜਾਂ ਮਿਡਲ ਉਮਰ ਦੇ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਸਰੀਰ 'ਚ ਕੁਝ ਖ਼ਾਸ ਪੋਸ਼ਕ ਤੱਤਾਂ ਦੀ ਘਾਟ ਹੋ ਚੁੱਕੀ ਹੈ। ਮਾਹਰਾਂ ਮੁਤਾਬਕ ਇਨ੍ਹਾਂ 3 ਵਿਟਾਮਿਨਸ ਦੀ ਘਾਟ ਕਾਰਨ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
ਰੋਜ਼ਾਨਾ ਦੀ ਖੁਰਾਕ 'ਚ ਇਨ੍ਹਾਂ ਵਿਟਾਮਿਨਸ ਨੂੰ ਕਰੋ ਸ਼ਾਮਲ
1. ਵਿਟਾਮਿਨ ਏ
ਵਿਟਾਮਿਨ ਏ ਸਾਡੇ ਸਰੀਰ 'ਚ ਬਹੁਤ ਮਹੱਤਵਪੂਰਨ ਹੁੰਦਾ ਹੈ, ਇਹ ਅੱਖਾਂ ਦੀ ਬਾਹਰੀ ਪਰਤ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ, ਜੇਕਰ ਸਰੀਰ 'ਚ ਇਸ ਪੋਸ਼ਕ ਤੱਤ ਦੀ ਘਾਟ ਹੋ ਜਾਵੇ ਤਾਂ ਰਾਤ ਨੂੰ ਅੰਨ੍ਹਾਪਣ ਹੋ ਜਾਂਦਾ ਹੈ। ਅਜਿਹੇ 'ਚ ਰਾਤ ਨੂੰ ਕੁਝ ਵੀ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਇਸ ਦੇ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਸ਼ਕਰਕੰਦੀ, ਪਪੀਤਾ, ਗਾਜਰ ਅਤੇ ਕੱਦੂ ਖਾ ਸਕਦੇ ਹੋ।
2. ਵਿਟਾਮਿਨ ਬੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਕਦੇ ਵੀ ਕਮਜ਼ੋਰ ਨਾ ਹੋਵੇ ਤਾਂ ਅਜਿਹੇ ਭੋਜਨ ਖਾਓ ਜਿਸ 'ਚ ਵਿਟਾਮਿਨ ਬੀ6, ਵਿਟਾਮਿਨ ਬੀ9 ਅਤੇ ਵਿਟਾਮਿਨ ਬੀ12 ਦੀ ਘਾਟ ਨਾ ਹੋਵੇ। ਇਸ ਦੇ ਲਈ ਤੁਹਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ, ਦਾਲਾਂ, ਬੀਨਸ, ਮੀਟ, ਬੀਜ ਅਤੇ ਦੁੱਧ ਨਾਲ ਬਣੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
3. ਵਿਟਾਮਿਨ ਸੀ
ਅੱਖਾਂ ਦੀ ਰੌਸ਼ਨੀ ਬਿਹਤਰ ਕਰਨ ਲਈ ਵਿਟਾਮਿਨ ਸੀ ਨੂੰ ਵੀ ਇਕ ਕਾਰਗਰ ਪੋਸ਼ਕ ਤੱਤ ਮੰਨਿਆ ਜਾਂਦਾ ਹੈ, ਇਸ ਨਾਲ ਅੱਖਾਂ ਦੀ ਰੌਸ਼ਨੀ ਬਿਹਤਰ ਹੁੰਦੀ ਹੈ ਅਤੇ ਧੁੰਦਲੀ ਨਜ਼ਰ ਆਉਣ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ। ਇਸ ਲਈ ਪੋਸ਼ਕ ਤੱਤ ਨੂੰ ਪਾਉਣ ਲਈ ਤੁਸੀਂ ਸੰਤਰਾ, ਨਿੰਬੂ, ਔਲੇ, ਅਮਰੂਦ, ਬ੍ਰੋਕਲੀ, ਕੇਲ ਅਤੇ ਕਾਲੀ ਮਿਰਚ ਦਾ ਸੇਵਨ ਵਧਾ ਦਿਓ।
4. ਵਿਟਾਮਿਨ ਈ
ਵਿਟਾਮਿਨ ਈ ਸਾਡੀ ਬਾਡੀ 'ਚ ਐਂਟੀਆਕਸੀਡੈਂਟਸ ਦੇ ਤੌਰ 'ਤੇ ਕੰਮ ਕਰਦਾ ਹੈ ਜੋ ਫ੍ਰੀ ਰੇਡੀਕਲਸ ਦੇ ਖਤਰੇ ਤੋਂ ਸਾਡੀ ਰੱਖਿਆ ਕਰਦਾ ਹੈ। ਇਸ ਨੂੰ ਹਾਸਲ ਕਰਨ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਸਾਲਮਨ ਮੱਛੀ, ਨੱਟਸ ਅਤੇ ਐਵੋਕਾਡੋ ਦਾ ਸੇਵਨ ਕਰੋ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।