ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕਰਦਾ ਹੈ ਸ਼ਹਿਦ, ਕਰੋ ਇੰਝ ਇਸਤੇਮਾਲ

Sunday, Oct 20, 2019 - 03:50 PM (IST)

ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕਰਦਾ ਹੈ ਸ਼ਹਿਦ, ਕਰੋ ਇੰਝ ਇਸਤੇਮਾਲ

ਜਲੰਧਰ - ਖੂਬਸੂਰਤ ਅੱਖਾਂ ਪਾਉਣ ਦੀ ਇੱਛਾ ਸਭ ਨੂੰ ਹੁੰਦੀ ਹੈ ਪਰ ਅੱਖਾਂ ਦੇ ਹੇਠਾਂ ਪੈਣ ਵਾਲੇ ਕਾਲੇ ਘੇਰੇ ਇਸ ਖੂਬਸੂਰਤੀ ਨੂੰ ਦਾਗ ਲਗਾਉਣ ਦਾ ਕੰਮ ਕਰਦੇ ਹਨ। ਕਾਲੇ ਧੱਬੇ ਹੋਣਾ ਕਿਸੇ ਤਰ੍ਹਾਂ ਦਾ ਬੀਮਾਰੀ ਨਹੀਂ ਹੁੰਦੀ ਸਗੋਂ ਇਹ ਬਹੁਤ ਹੀ ਆਮ ਜਿਹੀ ਸਮੱਸਿਆ ਹੈ, ਜੋ ਬਹੁਤ ਸਾਰਿਆਂ ਔਰਤਾਂ ਨੂੰ ਹੁੰਦੀ ਹੈ। ਸਾਰਾ ਦਿਨ ਕੰਪਿਊਟਰ ਅੱਗੇ ਕੰਮ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲਦਾ, ਜਿਸ ਕਾਰਨ ਇਹ ਪਰੇਸ਼ਾਨੀ ਆਮ ਸੁਣਨ ਨੂੰ ਮਿਲਦੀ ਹੈ। ਅੱਖਾਂ ਦੇ ਕਾਲੇ ਘੇਰੇ ਦੂਰ ਕਰਨ ਦੇ ਉਝ ਤਾਂ ਬਹੁਤ ਸਾਰੇ ਤਰੀਕੇ ਹਨ ਪਰ ਤਸੀਂ ਚਾਹੋ ਤਾਂ ਇਸ ਨੂੰ ਸ਼ਹਿਦ ਦੀ ਮਦਦ ਨਾਲ ਵੀ ਦੂਰ ਕਰ ਸਕਦੇ ਹੋ। ਅੱਖਾਂ ਦੀ ਖੂਬਸੂਰਤੀ ਨੂੰ ਵਾਪਸ ਲਿਆਉਣ 'ਚ ਸ਼ਹਿਦ ਕਾਫੀ ਮਦਦਗਾਰ ਸਿੱਧ ਹੁੰਦਾ ਹੈ।


1 ਸ਼ਹਿਦ - ਤੁਸੀਂ ਚਾਹੋ ਤਾਂ ਕਾਲੇ ਘੇਰੇ ਨੂੰ ਦੂਰ ਕਰਨ ਦੇ ਲਈ ਸਿਰਫ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ ਸ਼ਹਿਦ 'ਚ ਮੋਇਸਚਾਰਾਈਜ਼ਰ ਦਾ ਗੁਣ ਹੁੰਦਾ ਹੈ, ਜੋ ਸਿਕਨ ਟੋਨਰ ਅਤੇ ਕੰਲੀਜ਼ਰ ਦੀ ਤਰ੍ਹਾਂ ਕੰਮ ਕਰਦਾ ਹੈ। ੇਕਰ ਇਸ ਨੂੰ ਕਾਲੇ ਘੇਰਿਆਂ 'ਤੇ ਲਗਾਇਆ ਜਾਵੇ ਤਾਂ ਕਾਫੀ ਲਾਭ ਮਿਲਦਾ ਹੈ। ਇਸ ਨੂੰ ਅੱਧੇ ਘੰਟੇ ਲਈ ਅੱਖਾਂ ਦੇ ਹੇਠਾਂ ਲਗਾਓ ਅਤੇ ਫਿਰ ਚਿਹਰਾ ਧੋ ਲਓ।

PunjabKesari

2. ਸ਼ਹਿਦ ਅਤੇ ਖੀਰੇ ਦਾ ਰਸ - ਖੀਰੇ ਦੇ ਜੂਸ ਅਤੇ ਸ਼ਹਿਦ ਨੂੰ ਇੱਕਠੇ ਮਿਲਾਕੇ ਲਗਾਉਣ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਮਿਸ਼ਰਨ ਨੂੰ ਅੱਖਾਂ ਦੇ ਥੱਲੇ ਲਗਾਓ ਅਤੇ ਕੁਝ ਦੇਰ ਇੰਝ ਹੀ ਰਹਿਣ ਦਿਓ ਜਦੋਂ ਇਹ ਸੁੱਕ ਜਾਵੇ ਤਾਂ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਇਹ ਪ੍ਰਕਿਰਿਆ ਹਫਤੇ 'ਚ ਤਿੰਨ ਵਾਰ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ।

PunjabKesari

3 ਸ਼ਹਿਦ ਅਤੇ ਬਦਾਮ ਦਾ ਤੇਲ - ਬਦਾਮ ਦੇ ਤੇਲ ਨਾਲ ਚਮੜੀ ਨਿਖਰਦੀ ਹੈ। ਇਸਦੀਆਂ 4 ਬੂੰਦਾਂ ਅੱਧੇ ਚਮਚ ਸ਼ਹਿਦ ਨਾਲ ਮਿਲਾਓ ਅਤੇ ਅੱਖਾਂ ਹੇਠਾਂ ਲਗਾਓ। ਫਿਰ ਬਾਅਦ 'ਚ ਗਰਮ ਪਾਣੀ ਨਾਲ ਚਿਹਰਾ ਧੋ ਲਓ।

PunjabKesari

4 ਸ਼ਹਿਦ ਅਤੇ ਨਿੰਬੂ - ਨਿੰਬੂ ਚਮੜੀ ਨੂੰ ਬਲੀਚ ਕਰਦਾ ਹੈ। ਇਸ ਲਈ ਨਿੰਬੂ ਦੇ ਰਸ ਦੀਆਂ ਬੂੰਦਾਂ ਸ਼ਹਿਦ 'ਚ ਮਿਕਸ ਕਰੋ ਅਤੇ ਇਸ ਨੂੰ ਅੱਖਾਂ ਦੇ ਹੇਠਾਂ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ।

PunjabKesari

5. ਸ਼ਹਿਦ ਅਤੇ ਕੇਲੇ - ਜੇ ਤੁਹਾਡੀਆਂ ਅੱਖਾਂ ਥੱਲੇ ਕਾਲੇ ਘੇਰੇ ਹਨ ਤਾਂ ਕੇਲੇ ਨੂੰ ਮੈਸ਼ ਕਰਕੇ ਉਸ 'ਚ ਸ਼ਹਿਦ ਮਿਲਾਕੇ ਵੀ ਲਗਾ ਸਕਦੇ ਹੋ ਇਹ ਮਿਸ਼ਰਨ ਅੱਖਾਂ ਨੂੰ ਠੰਡਕ ਦੇਣ ਦਾ ਕੰਮ ਕਰਦਾ ਹੈ ਅਤੇ ਨਾਲ ਹੀ ਕਾਲੇ ਘੇਰੇ ਦੂਰ ਕਰਨ 'ਚ ਵੀ ਮਦਦ ਕਰਦਾ ਹੈ।

PunjabKesari


author

rajwinder kaur

Content Editor

Related News