ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੁਹਾਡੀਆਂ ਇਹ ਆਦਤਾਂ, ਲਿਆਓ ਇਨ੍ਹਾਂ ’ਚ ਸੁਧਾਰ

03/15/2023 12:04:16 PM

ਸਿਹਤ ਡੈਸਕ - ਸਾਡੀ ਸਾਰਿਆਂ ਦੀ ਜ਼ਿੰਦਗੀ ਰੋਜ਼ਾਨਾ ਦੀ ਭੱਜ-ਨੱਠ ਵਿਚ ਗੁਜ਼ਰ ਰਹੀ ਹੈ। ਰੋਜ਼ਾਨਾ ਦੀ ਇਸ ਭੱਜ-ਨੱਠ ਕਰਕੇ ਜਿੱਥੇ ਸਰੀਰਕ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ, ਉਥੇ ਹੀ ਮਾਨਸਿਕ ਤਣਾਅ ਵੀ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿਚ ਸਾਡੀਆਂ ਬਹੁਤ ਸਾਰੀਆਂ ਰੋਜ਼ਾਨਾ ਦੀਆਂ ਆਦਤਾਂ ਕਿਤੇ ਨਾ ਕਿਤੇ ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਬਾਰੇ, ਜਿਨ੍ਹਾਂ ਨੂੰ ਤੁਰੰਤ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਦਿਮਾਗ ‘ਤੇ ਮਾੜੇ ਪ੍ਰਭਾਵ ਪਾ ਸਕਦੀਆਂ ਹਨ।

ਜ਼ਿਆਦਾ ਕੈਲਰੀਵਾਲਾ ਭੋਜਨ ਖਾਣਾ
ਘਰ ਵਿਚ ਵੱਖ-ਵੱਖ ਚੀਜ਼ਾਂ ਬਣਾ ਕੇ ਖਾਣ ਦੀਆਂ ਆਦਤਾਂ ਮੋਟਾਪੇ ਦਾ ਕਾਰਨ ਬਣਦੀਆਂ ਹਨ। ਸਰੀਰ ਨੂੰ ਇਕ ਲੋੜੀਂਦੀ ਮਾਤਰਾ ਵਿਚ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ। ਜੇਕਰ ਇਸ ਨਾਲ ਵਧੇਰੇ ਕੈਲੋਰੀ ਮਿਲਦੀ ਹੈ ਤਾਂ ਸਰੀਰ ਇਸ ਨੂੰ ਪਚਾਉਣ ਵਿਚ ਅਸਮਰੱਥ ਹੁੰਦਾ ਹੈ, ਜੋ ਚਰਬੀ ਦੇ ਰੂਪ ਵਿਚ ਸਰੀਰ ਵਿਚ ਜਮ੍ਹਾ ਹੋ ਜਾਂਦੀ ਹੈ।

PunjabKesari 

ਮੋਬਾਇਲ ਦੀ ਜ਼ਿਆਦਾ ਵਰਤੋਂ ਹਾਨੀਕਾਰਕ
ਅੱਜ ਕੱਲ ਮੋਬਾਈਲ ਹਰ ਕਿਸੇ ਲਈ ਮਹੱਤਵਪੂਰਨ ਹੋ ਗਿਆ ਹੈ। ਦਿਨ ਦੀ ਰੁਟੀਨ ਮੋਬਾਈਲ ਚਲਾਉਣ ਨਾਲ ਸ਼ੁਰੂ ਹੁੰਦੀ ਹੈ ਅਤੇ ਮੋਬਾਈਲ ਨੂੰ ਚਲਾਉਣ ਨਾਲ ਹੀ ਖ਼ਤਮ ਹੁੰਦੀ ਹੈ। ਮੋਬਾਈਲ 'ਤੇ ਲਗਾਤਾਰ ਗੱਲ ਕਰਨਾ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਫੋਨ ਦੀ ਬਹੁਤ ਜ਼ਿਆਦਾ ਵਰਤੋਂ ਦਿਮਾਗ ਨੂੰ ਪ੍ਰਭਾਵਤ ਕਰਦੀ ਹੈ। ਮੋਬਾਈਲ ਵਿਚੋਂ ਨਿਕਲ ਰਹੀ ਰੇਡੀਏਸ਼ਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨੀਂਦ ਘੱਟ ਆਉਣਾ, ਦਿਨ ਭਰ ਸੁਸਤ ਹੋਣਾ, ਸਿਰਦਰਦ, ਉੱਚ ਤਣਾਅ ਵਰਗੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।

PunjabKesari

ਦੇਰ ਰਾਤ ਤੱਕ ਜਾਗਣਾ
ਹਰ ਕਿਸੇ ਲਈ ਨੀਂਦ ਲੈਣਾ ਜ਼ਰੂਰੀ ਹੁੰਦਾ ਹੈ। ਵਿਗੜਦੀ ਰੁਟੀਨ ਕਾਰਨ ਦੇਰ ਰਾਤ ਤੱਕ ਸੌਣ ਦੀ ਆਦਤ ਬਣ ਜਾਂਦੀ ਹੈ। ਰਾਤ ਨੂੰ ਲੰਬੇ ਸਮੇਂ ਤੱਕ ਟੀਵੀ, ਮੋਬਾਈਲ ਚਲਾਉਣ ਦੀ ਆਦਤ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਦਿਮਾਗ ਨੀਂਦ ਦਾ ਸੰਕੇਤ ਦਿੰਦਾ ਹੈ, ਉਸ ਵੇਲੇ ਸੌਣ ਦੀ ਬਜਾਏ ਹੋਰ ਕੰਮ ਕਰਨ ਨਾਲ ਨੀਂਦ ਵਿਚ ਵਿਘਨ ਪੈਂਦਾ ਹੈ। ਜੇਕਰ ਨੀਂਦ ਘੱਟ ਹੋਵੇਗੀ ਤਾਂ ਕੁਦਰਤੀ ਤੌਰ 'ਤੇ ਦਿਮਾਗ ਪ੍ਰਭਾਵਿਤ ਹੋਵੇਗਾ। ਫਿਰ ਸਵੇਰੇ ਜਲਦੀ ਜਾਗਣ ਕਾਰਨ ਨੀਂਦ ਦੀ ਘਾਟ ਨਾਲ ਸਰੀਰ ਅਤੇ ਦਿਮਾਗ ਦੋਵੇਂ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਝ ਲੋਕਾਂ ਵਿਚ ਦੇਰ ਰਾਤ ਜਾਗਣ ਕਾਰਨ ਡਿਪੈਰਸ਼ਨ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। 

PunjabKesari

ਕਸਰਤ ਨਾ ਕਰਨਾ
ਜ਼ਿਆਦਾਤਰ ਲੋਕ ਸਰੀਰਕ ਕਸਰਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਸਰੀਰ ਵਿਚ ਅਕੜਾਅ (ਜੜੱਤਆ) ਆਉਣਾ ਸ਼ੁਰੂ ਹੋ ਜਾਂਦਾ ਹੈ। ਕਸਰਤ ਕਰਨ ਨਾਲ ਸਰੀਰ ਵਿਚ ਖੂਨ ਸੰਚਾਰ ਹੁੰਦਾ ਹੈ। ਮਨ ਵੀ ਤਾਜ਼ਗੀ ਮਹਿਸੂਸ ਕਰਦਾ ਹੈ। ਦਿਮਾਗ ਨੂੰ ਸੰਤੁਲਿਤ ਰੱਖਣ ਲਈ ਪ੍ਰਤੀ ਦਿਨ ਘੱਟੋ ਘੱਟ 30 ਤੋਂ 40 ਮਿੰਟ ਕਸਰਤ ਕਰਨੀ ਚਾਹੀਦੀ ਹੈ।

PunjabKesari

ਸੁਆਦ ਵਿਚ ਜ਼ਿਆਦਾ ਖਾ ਲੈਣਾ
ਕੁਝ ਲੋਕ ਸੁਆਦ ਵਿਚ ਬਹੁਤ ਜ਼ਿਆਦਾ ਖਾ ਜਾਂਦੇ ਹਨ, ਜੋ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਆਦਾ ਖਾਣ ਨਾਲ ਸਰੀਰ ਵਿਚ ਇਨਸੁਲਿਨ ਦਾ ਪੱਧਰ ਵੀ ਵੱਧ ਜਾਂਦਾ ਹੈ, ਜਿਸ ਨਾਲ ਸ਼ੂਗਰ ਅਤੇ ਮੋਟਾਪਾ ਵੱਧਣ ਲੱਗਦਾ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਯਾਦਦਾਸ਼ਤ ਸ਼ਕਤੀ ਵੀ ਪ੍ਰਭਾਵਤ ਹੁੰਦੀ ਹੈ।

PunjabKesari

ਤਮਾਕੂਨੋਸ਼ੀ ਕਰਨ ਦੀ ਗ਼ਲਤ ਆਦਤ
ਦਿਮਾਗ ਦੇ ਸੈੱਲ ਵੀ ਤੰਬਾਕੂਨੋਸ਼ੀ ਜਾਂ ਨਸ਼ਾ ਕਰਨ ਵਾਲੀਆਂ ਆਦਤਾਂ ਕਾਰਨ ਨੁਕਸਾਨੇ ਜਾਂਦੇ ਹਨ। ਸਿਗਰਟ ਪੀਣਾ ਜਾਂ ਕਿਸੇ ਵੀ ਤਰਾਂ ਦਾ ਨਸ਼ਾ ਯਾਦਦਾਸ਼ਤ ਨੂੰ ਕਮਜ਼ੋਰ ਕਰਦਾ ਹੈ। ਜ਼ਿਆਦਾ ਨਸ਼ਾ ਕਰਨ ਨਾਲ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ। ਕਿਸੇ ਵੀ ਕਿਸਮ ਦਾ ਨਸ਼ਾ ਸਿਰਫ਼ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਿਮਾਗ ਦੇ ਸੈੱਲ ਨਸ਼ੇ ਦੇ ਆਦੀ ਬਣ ਜਾਂਦੇ ਹਨ।

PunjabKesari


sunita

Content Editor

Related News