ਕੋਵਿਡ-19 : “ ਘਰ ਵਿੱਚ ਇਸ ਤਰ੍ਹਾਂ ਕਰੋਂ ਪਰਿਵਾਰ ਦੇ ਨਾਲ ਯੋਗਾ ”

Monday, Jun 22, 2020 - 12:00 PM (IST)

ਕੋਵਿਡ-19 : “ ਘਰ ਵਿੱਚ ਇਸ ਤਰ੍ਹਾਂ ਕਰੋਂ ਪਰਿਵਾਰ ਦੇ ਨਾਲ ਯੋਗਾ ”

ਯੋਗ ਸ਼ਬਦ ਸੰਸਕ੍ਰਿਤ ਭਾਸ਼ਾ ’ਚੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਜੋੜਨਾ ਜਾਂ ਇੱਕਜੁਟਤਾ ਭਾਵ ਇਸ ਵਿਧੀ ਨੂੰ ਸਰੀਰ ਅਤੇ ਆਤਮਾ ਦੇ ਮਿਲਣ ਦਾ ਸਾਧਨ ਦੱਸਿਆ ਗਿਆ ਹੈ। “ਯੋਗਾਸੂਤਰਾ” ਦੇ ਲੇਖਕ ਰਿਸ਼ੀ ਪੰਤਜਲੀ ਨੇ ਯੋਗ ਨੂੰ ਅੱਠ ਅੰਗਾਂ ਯਮ, ਨਿਯਮ, ਆਸਣ, ਪ੍ਰਾਣਾਯਮ, ਪ੍ਰਤਿਆਹਰ, ਧਾਰਨਾ, ਧਿਆਨ ਅਤੇ ਸਮਾਧੀ ਰਾਹੀਂ ਪ੍ਰਭਾਸ਼ਿਤ ਕੀਤਾ ਹੈ। ਇਨ੍ਹਾਂ ਅੰਗਾਂ ਰਾਹੀਂ ਸਰੀਰ ਦੇ ਅੰਦਰੋਂ ਅਤੇ ਬਾਹਰੋਂ ਤਣਾਵ ਮੁਕਤ ਹੋ ਕੇ ਸਰੀਰਕ ਸਤੁੰਲਣ, ਸਰੀਰ ਤੇ ਮਨ ਦਾ ਤਾਲਮੇਲ ਬਣਾ ਕੇ ਰੋਗਾਂ ਤੋਂ ਦੂਰ ਰਿਹਾ ਜਾ ਸਕਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ, ਜੋ ਭਗੋਲਿਕ ਦ੍ਰਿਸ਼ਟੀਕੋਣ ਤੋਂ ਸਭ ਤੋਂ ਵੱਡਾ ਅਤੇ ਲੰਬਾ ਦਿਨ ਹੁੰਦਾ ਹੈ।

ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਸਾਲ 2015 ਵਿੱਚ ਸੰਸਾਰ ਭਰ ਵਿੱਚ ਦੇਖਿਆ ਗਿਆ ਸੀ। ਰਾਜਪਥ, ਨਵੀਂ ਦਿੱਲੀ ਵਿਖੇ ਮਨਾਏ ਪਹਿਲੇ ਸਮਾਗਮ ਵਿੱਚ 84 ਦੇਸ਼ਾਂ ਦੇ ਪੰਤਵੰਤੇ ਪਹੰਚੇ ਸਨ ਅਤੇ ਕਿਹਾ ਜਾਂਦਾ ਹੈ ਕਿ 35984 ਲੋਕਾਂ ਨੇ 35 ਮਿੰਟ 21 ਤਰ੍ਹਾਂ ਦੇ ਵੱਖ-ਵੱਖ ਯੋਗ ਆਸਣਾ ਦਾ ਪ੍ਰਦਰਸ਼ਨ ਕੀਤਾ ਸੀ। ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਯੂਸ਼ ਮੰਤਰਾਲੇ, ਭਾਰਤ ਸਰਕਾਰ ਵੱਲੋਂ 6ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਥੀਮ “ਘਰ ਵਿੱਚ ਯੋਗਾ ਪਰਿਵਾਰ ਦੇ ਨਾਲ ਯੋਗਾ” ਜਾਰੀ ਕੀਤਾ ਗਿਆ ਹੈ ਅਤੇ ਹਰੇਕ ਵਿਅਕਤੀ ਨੂੰ ਯੋਗਾ ਨੂੰ ਜ਼ਿੰਦਗੀ ਦਾ ਅਹਿਮ ਹਿੱਸਾ ਬਨਾਉਣ ਲਈ ਸਹੁੰ ਵੀ ਚੁਕਾਈ ਜਾ ਰਹੀ ਹੈ। ਯੋਗ ਭਾਵੇਂ ਭਾਰਤ ਦਾ ਪੁਰਾਤਨ ਸਰੀਰਕ, ਮਾਨਸਿਕ ਅਤੇ ਧਾਰਮਿਕ ਅਭਿਆਸ ਹੈ ਪਰ ਹੁਣ ਦੇਸ਼ਾਂ-ਵਿਦੇਸ਼ਾਂ ਵਿੱਚ ਲੋਕ ਇਸ ਨੂੰ ਅਪਣਾ ਰਹੇ ਹਨ।

ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ

ਯੋਗ ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੰਦਰੁਸਤੀ ਦਾ ਸਾਧਨ ਹੈ, ਉੱਥੇ ਅਜੋਕੀ ਤੇਜ ਰਫਤਾਰ ਤੇ ਭੱਜ-ਦੌੜ ਦੀ ਜ਼ਿੰਦਗੀ ਵਿੱਚ ਯੋਗ ਸਾਨੂੰ ਸ਼ਾਂਤੀ ਅਤੇ ਤਣਾਅ ਮੁਕਤ ਜੀਵਨ ਬਤੀਤ ਕਰਨ ਦਾ ਰਸਤਾ ਵੀ ਦਿਖਾਉਂਦਾ ਹੈ। ਯੋਗ ਨੂੰ ਅਪਣਾ ਕੇ ਅਸੀਂ ਤੰਦਰੁਸਤੀ ਦੇ ਨਾਲ-ਨਾਲ ਆਰਥਿਕ ਤੌਰ 'ਤੇ ਵੀ ਮਜ਼ਬੂਤ ਹੋ ਸਕਦੇ ਹਾਂ, ਕਿਉਂਕਿ ਯੋਗ ਨੂੰ ਅਪਣਾਉਣ ਨਾਲ ਬੀਮਾਰੀਆਂ ਦੂਰ ਹੁੰਦੀਆਂ ਹਨ ਅਤੇ ਇਲਾਜ-ਦਵਾਈਆਂ 'ਤੇ ਵੱਡੇ ਪੱਧਰ 'ਤੇ ਹੋਣ ਵਾਲੇ ਖ਼ਰਚੇ ਦੀ ਬੱਚਤ ਹੋ ਸਕਦੀ ਹੈ। ਇਸ ਤੋਂ ਇਲਾਵਾ ਯੋਗ ਨੂੰ ਅਪਣਾਉਣ ਨਾਲ ਸਮਾਜ ਵਿੱਚ ਆਪਸੀ ਸਦਭਾਵਨਾ ਤੇ ਨੈਤਿਕ ਕਦਰਾਂ ਕੀਮਤਾਂ ਵਿੱਚ ਵੀ ਵਾਧਾ ਹੁੰਦਾ ਹੈ। ਯੋਗ ਨਾਲ ਆਪਣੇ ਸਰੀਰ ਤੇ ਨਿਯੰਤਰਣ ਰੱਖਿਆ ਜਾ ਸਕਦਾ ਹੈ। ਯੋਗ ਕਸਰਤਾਂ ਦਾ ਸੁਮੇਲ ਹੈ, ਸ਼ਾਂਤੀ ਦਾ ਦੁਆਰ ਹੈ, ਸ਼ੁੱਧੀ ਦਾ ਰਸਤਾ ਹੈ, ਤੰਦਰੁਸਤੀ ਦਾ ਸਾਧਨ ਹੈ ਸਾਨੂੰ ਰੋਜ਼ਾਨਾਂ 30 ਮਿੰਟ ਤੱਕ ਯੋਗ ਕਰਨਾ ਚਾਹੀਦਾ ਹੈ।

ਕੋਰੋਨਾ ਆਫਤ ਦੌਰਾਨ ਕਰੋ ਇਹ ਯੋਗ ਆਸਣ, ਹੋਣਗੇ ਕਈ ਫਾਇਦੇ

ਯੋਗ ਰੋਗ ਮੁਕਤ ਜੀਵਨ ਬਤੀਤ ਕਰਨ, ਤਣਾਵ ਮੁਕਤ ਰਹਿਣ ਦਾ ਉਤਮ ਢੰਗ ਹੈ। ਸਾਨੂੰ ਆਪਣੇ ਸਰੀਰ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ ਅਤੇ ਯੋਗਾ ਕਰਨਾ ਸਾਡੇ ਲਈ ਲਾਭਦਾਇਕ ਹੈ। ਯੋਗਾ ਸਦੀਆਂ ਪੁਰਾਣੀ ਖਾਸ ਵਿਧੀ ਹੈ, ਜਿਸ ਨਾਲ ਸਰੀਰ ਦਾ ਹਰ ਅੰਗ ਖਾਸ ਕਰ ਸਾਡਾ ਲਹੂ ਚੱਕਰ ਸਹੀ ਰਹਿੰਦਾ ਹੈ, ਬਲੱਡ ਪ੍ਰੈਸ਼ਰ, ਤਣਾਅ, ਸੁਸਤੀ ਅਤੇ ਚਿੜਚੜਾ-ਪਣ ਨੂੰ ਦੂਰ ਕਰ ਅਸੀ ਰੋਗ ਮੁਕਤ ਜੀਵਣ ਜੀਅ ਸਕਦੇ ਹਾਂ। ਯੋਗਾ ਹਰ ਉਮਰ-ਵਰਗ ਲਈ ਲਾਹੇਵੰਦ ਹੈ। ਯੋਗਾ ਨਾਲ ਸਰੀਰ ਅਤੇ ਮਨ ਨੂੰ ਖੁਸ਼ੀ ਮਿਲਦੀ ਹੈ। ਯੋਗ ਨਾਲ ਸਰੀਰ ਫੁਰਤੀਲਾ ਅਤੇ ਲਚਕਦਾਰ ਬਣ ਜਾਂਦਾ ਹੈ। ਅੱਜ ਦੇ ਵੀ ਇਸ ਸਮੇਂ ਵਿੱਚ ਯੋਗਾ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ, ਜਦੋਂ ਕੋਵਿਡ-19 ਵਰਗੀ ਭਿਆਨਕ ਬੀਮਾਰੀ ਦੁਨੀਆਂ ਭਰ ਵਿੱਚ ਫੈਲੀ ਹੋਈ ਹੈ ਅਤੇ ਹਰ ਇਨਸਾਨ ਡਰਿਆ ਹੋਇਆ ਅਤੇ ਚਿੰਤਤ ਹੈ। ਯੋਗਾ ਸਰੀਰ ਵਿੱਚ ਅਮਿਊਨਟੀ-ਰੋਗਾਂ ਵਿਰੁੱਧ ਲੜਨ ਵਾਲੀ ਸ਼ਕਤੀ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ

ਯੋਗਾ ਨੂੰ ਸਕੂਲਾਂ-ਕਾਲਜਾਂ ਵਿੱਚ ਇੱਕ ਖੇਡ ਵੱਜੋਂ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਵਿਦਿਆਰਥੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਪਿਛਲੇ ਕਈ ਵਰ੍ਹਿਆਂ ਤੋਂ ਰਾਸ਼ਟਰੀ-ਅੰਤਰਰਤਸ਼ਟਰੀ ਪੱਧਰ ਦੇ ਮੁਕਾਬਲੇ ਵੀ ਆਯੋਜਿਤ ਹੁੰਦੇ ਹਨ। ਕਈ ਯੋਗ ਐਸੋਸੀਏਸ਼ਨਾਂ, ਸੰਸਥਾਵਾਂ ਅਤੇ ਕਲੱਬ ਦੇਸ਼ ਭਰ ਵਿਚ ਯੋਗਾ ਨਾਲ ਬੱਚਿਆਂ ਨੂੰ ਜੌੜਨ ਲਈ ਅਹਿਮ ਰੋਲ ਅਦਾ ਕਰ ਰਹੀਆਂ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਯੋਗਾ ਦੇ ਖਿਡਾਰੀਆਂ ਨੂੰ ਨੌਕਰੀਆਂ ਵਿਚ ਭਰਤੀ ਲਈ ਯੋਗ ਸਥਾਨ ਪ੍ਰਾਪਤ ਨਹੀ ਹੋ ਰਹੇ। ਯੋਗਾ ਖੇਡ ਨੂੰ ਖੇਡ ਗਰੇਡੇਸ਼ਨ ਪਾਲਸੀ ਵਿੱਚ ਤੁਰੰਤ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਯੋਗਾ ਦੇ ਖਿਡਾਰੀ ਵੀ ਦੂਸਰੀਆਂ ਖੇਡਾਂ ਵਾਂਗ ਹਰ ਤਰਾਂ ਦਾ ਲਾਭ ਲੈ ਸਕਣ ਤਾਂ ਕੇ ਇਸ ਖੇਡ ਯੋਗਾ ਦਾ ਮਹੱਤਵ ਹੋਰ ਵੀ ਵੱਧ ਸਕੇ।

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

ਡਾ. ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ
ਮੀਡੀਆ ਇੰਚਾਰਜ ਕੋਵਿਡ-19    
ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਫਰੀਦਕੋਟ
ਮੋ: 9814656257 


author

rajwinder kaur

Content Editor

Related News