ਕੋਰੋਨਾ ਆਫਤ ਦੌਰਾਨ ਕਰੋ ਇਹ ਯੋਗ ਆਸਣ, ਹੋਣਗੇ ਕਈ ਫਾਇਦੇ

06/22/2020 10:47:46 AM

ਕਮਲੇਸ਼ ਬਰਵਾਲ

ਯੋਗ ਨੂੰ ਕੁਦਰਤੀ ਰੂਪ ਨਾਲ ਰੋਗ ਰੋਕੂ ਸਮਰੱਥਾ ਵਧਾਉਣ ਲਈ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਹਾਲ ਹੀ 'ਚ ਬਿਹੇਵੀਅਰਲ ਮੈਡੀਸਿਨ ਮੈਗਜ਼ੀਨ 'ਚ ਛਪੀ ਇਕ ਰਿਸਰਚ ਅਨੁਸਾਰ ਯੋਗ ਤੁਹਾਡੀ ਰੋਗ ਰੋਕੂ ਸਮਰੱਥਾ ਨੂੰ ਵਧਾਉਣ ਅਤੇ ਸਰੀਰ 'ਚ ਜਲਨ ਨੂੰ ਘੱਟ ਕਰਨ 'ਚ ਸਹਾਇਕ ਸਿੱਧ ਹੋ ਸਕਦਾ ਹੈ। ਯੋਗ ਦੇ ਨਿਰੰਤਰ ਅਭਿਆਸ ਨਾਲ ਤਣਾਓ ਪੈਦਾ ਕਰਨ ਵਾਲੇ ਹਾਰਮੋਨਸ 'ਚ ਪ੍ਰਭਾਵਸ਼ਾਲੀ ਰੂਪ ਨਾਲ ਕਮੀ ਆਉਂਦੀ ਹੈ, ਨਾੜੀ ਤੰਤਰ ਮਜ਼ਬੂਤ ਬਣਦਾ ਹੈ ਅਤੇ ਇਹ ਲਸਿਕਾ ਪ੍ਰਣਾਲੀ (ਲਿਮਫੈਟਿਕ ਸਿਸਟਮ) ਨੂੰ ਕ੍ਰਿਰਿਆਸ਼ੀਲ ਕਰਦਾ ਹੈ। ਨਾਲ ਹੀ ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ। ਰੋਜ਼ਾਨਾ ਕੀਤੇ ਜਾਣ ਵਾਲੇ ਕੁਝ ਯੋਗਾ ਅਭਿਆਸ ਚਿੰਤਾ ਘੱਟ ਅਤੇ ਮਨ ਨੂੰ ਸ਼ਾਂਤ ਕਰਦੇ ਹਨ, ਜਿਸ ਕਾਰਨ ਨੀਂਦ ਦੀ ਗੁਣਵੱਤਾ 'ਚ ਸੁਧਾਰ ਆਉਂਦਾ ਹੈ। ਇਕ ਚੰਗੀ ਨੀਂਦ ਰੋਗ ਨਿਵਾਰਕ ਹੈ ਅਤੇ ਇਕ ਰੋਗ ਰੋਕੂ ਤੰਤਰ ਨੂੰ ਬਣਾਏ ਰੱਖਣ 'ਚ ਬਹੁਤ ਵੱਡਾ ਯੋਗਦਾਨ ਦਿੰਦੀ ਹੈ।

‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ

ਇਹ ਆਸਨ ਹਨ ਕੋਰੋਨਾ 'ਚ ਕਾਰਗਰ

PunjabKesari
ਇਥੇ ਕੁਝ ਯੋਗ ਸਬੰਧੀ ਆਸਨ ਦਿੱਤੇ ਗਏ ਹਨ, ਜੋ ਤੁਹਾਡੀ ਰੋਗ ਰੋਕੂ ਸਮਰਥਾ ਨੂੰ ਵਧਾਉਂਦੇ ਹਨ। 'ਸ਼੍ਰੀ ਸ਼੍ਰੀ ਯੋਗ ਪ੍ਰੋਟੋਕਾਲ' 'ਚ ਆਸਨ, ਕਸਰਤ ਅਤੇ ਧਿਆਨ ਸ਼ਾਮਲ ਹੈ। ਇਸ ਪ੍ਰੋਟੋਕਾਲ 'ਚ ਦਿਤੇ ਗਏ ਆਸਨਾਂ ਨੂੰ ਇਨ੍ਹਾਂ ਸ਼੍ਰੇਣੀਆਂ 'ਚ ਵੰਡਿਆ ਜਾ ਸਕਦਾ ਹੈ, ਜਿਵੇਂ ਉਲਟਣਾ-ਪਲਟਣਾ, ਅੰਗਾਂ ਨੂੰ ਮੋੜਨਾ ਅਤੇ ਛਾਤੀ ਨੂੰ ਫੁਲਾਉਣਾ। ਉਲਟਣ-ਪਲਟਣ ਵਾਲਾ ਕੋਈ ਵੀ ਆਸਣ ਖੂਨ ਦੇ ਪ੍ਰਵਾਹ ਵਿਚ ਸੁਧਾਰ ਕਰਦਾ ਹੈ ਅਤੇ ਲਸਿਕਾ ਪ੍ਰਣਾਲੀ ਦੀ ਕਾਰਜਕਰਣੀ ਨੂੰ ਬਿਹਤਰ ਬਣਾਉਂਦਾ ਹੈ। ਜਿਸ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਕਾਰਨਰੋਗ ਰੋਕੂ  ਤੰਤਰ ਮਜ਼ਬੂਤ ਹੁੰਦਾ ਹੈ। ਲਸਿਕਾ ਤੰਤਰ ਦਾ ਸਭਤੋਂ ਪਹਿਲਾ ਕਾਰਜ ਲਸਿਕਾ ਨੂੰ ਪੂਰੇ ਸਰੀਰ 'ਚ ਪ੍ਰਵਾਹਿਤ ਕਰਨਾ ਹੈ। ਇਹ ਇਕ ਤਰ੍ਹਾਂ ਦਾ ਤਰਲ ਹੁੰਦਾ ਹੈ ਜਿਸ 'ਚ ਇਨਫੈਕਸ਼ਨ ਨਾਲ ਲੜਨ ਵਾਲੀਆਂ ਸਫੇਦ ਖੂਨ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ। ਉਲਟਣ-ਪਲਟਣ ਵਾਲੇ ਆਸਨ ਵਿਸ਼ੇਸ਼ ਰੂਪ ਨਾਲ ਸਾਡੀਆਂ ਨਾੜੀਆਂ ਅਤੇ ਫੇਫੜਿਆਂ 'ਚ ਕਫ ਦੇ ਜੰਮਣ ਨੂੰ ਘੱਟ ਕਰਦੇ ਹਨ ਅਤੇ ਉਨ੍ਹਾਂ 'ਚ ਇਨਫੈਕਸ਼ਨ ਦੀ ਸੰਭਾਵਨਾ ਨੂੰ ਘੱਟ ਕਰ ਦਿੰਦੇ ਹਨ।  

ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ

ਦਿਮਾਗ 'ਚ ਹੋਏ ਖੂਨ ਪ੍ਰਵਾਹ 'ਚ ਸੁਧਾਰ ਕਾਰਨ ਮਨ 'ਚ ਵਿਸ਼ਰਾਮ ਅਤੇ ਸ਼ਾਂਤੀ ਦੀ ਭਾਵਨਾ ਆਪਣੇ ਆਪ ਪੈਦਾ ਹੋ ਜਾਂਦੀ ਹੈ ਜੋ ਇਨ੍ਹਾਂ ਅਭਿਆਸਾਂ ਨੂੰ ਕਰਨ ਨਾਲ ਹੁੰਦਾ ਹੈ। ਹਾਲਾਂਕਿ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਉਲਟਣ-ਪਲਟਣ ਵਾਲੇ ਆਸਨ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਦਾ ਅਭਿਆਸ ਇਕ ਮਾਹਿਰ ਦੀ ਦੇਖਰੇਖ 'ਚ ਕਰਨਾ ਚਾਹੀਦਾ। 

ਆਸਨ ਜਿਵੇਂ-ਹਸਤ ਪਦਾਸਨ ਜਾਂ ਅਰਧ ਉਤਥਾਨ ਆਸਨ (ਖੜ੍ਹੇ ਹੋ ਕੇ ਅੱਗੇ ਵੱਲ ਝੁਕਣਾ), ਅਧੋਮੁਖਸ਼ਵਾਨ ਆਸਨ (ਹੇਠਾਂ ਝੁਕੇ ਹੋਏ ਕੁੱਤੇ ਦੀ ਮੁਦਰਾ), ਸਰਵਾਂਗਾਸਨ ( ਮੋਢਿਆਂ 'ਤੇ ਖੜ੍ਹੇ ਹੋਣਾ) ਜਾਂ ਉਲਟ ਕਰਨਾ (ਲੱਤਾਂ ਨੂੰ ਚੁੱਕਣਾ) ਪੂਰੇ ਸਰੀਰ 'ਚ ਖੂਨ  ਦੇ ਪ੍ਰਵਾਹ ਨੂੰ ਸੁਧਾਰਨ 'ਚ ਮਦਦ ਕਰਣਗੇ।

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਪਾਚਨ ਤੰਤਨ ਦੀ ਭੂਮਿਕਾ

PunjabKesari
ਪਾਚਨ ਤੰਤਰ ਦੀ ਸਾਡੀ ਰੋਗ-ਰੋਕੂ ਸਮਰੱਥਾ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਹੈ। ਆਯੁਰਵੇਦ ਅਨੁਸਾਰ ਖਰਾਬ ਪਾਚਨ ਨਲੀ ਦਾ ਠੀਕ ਤਰ੍ਹਾਂ ਨਾਲ ਧਿਆਨ ਨਾ ਰੱਖਣ ਨਾਲ ਕਫ ਬਣਦਾ ਹੈ, ਜੋ ਖੁਦ ਮਨ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਫੇਫੜਿਆਂ 'ਚ ਵੀ ਕਫ ਨੂੰ ਜਮ੍ਹਾ ਕਰ ਦਿੰਦਾ ਹੈ। 

ਕੁਝ ਅਭਿਆਸਾਂ 'ਚ ਪੇਟ ਨੂੰ ਦਬਾਉਣ ਵਾਲੇ ਅਤੇ ਸਰੀਰ ਨੂੰ ਮੋੜਨ ਵਾਲੇ ਆਸਨਾਂ ਨੂੰ ਸ਼ਾਮਲ ਕਰਨ ਨਾਲ ਅਸੀਂ ਆਪਣੇ ਪੇਟ, ਅੰਤੜੀਆਂ,ਗੁਰਦੇ ਅਤੇ ਹੋਰ ਅੰਦਰੂਨੀ ਅੰਗਾਂ 'ਚ ਖੂਨ ਦੇ ਸੰਚਾਰ ਨੂੰ ਵਧਾ ਸਕਦੇ ਹਾਂ ਤਾਂਕਿ ਪਾਚਨ ਵਧੀਆ ਤਰੀਕੇ ਨਾਲ ਹੋਵੇ ਅਤੇ ਉਥੇ ਮੌਜ਼ੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣ। ਵਕ੍ਰਾਸਨ ਜਾਂ ਅਰਧ ਮਤਸਏਂਦਰ ਆਸਨ (ਬੈਠ ਕੇ ਰੀੜ੍ਹ ਦੀ ਹੱਡੀ ਨੂੰ ਘੁਮਾਉਣਾ), ਨਟਰਾਜ ਆਸਨ (ਲੇਟ ਕੇ ਰੀੜ੍ਹ ਦੀ ਹੱਡੀ ਨੂੰ ਘੁਮਾਉਣਾ), ਸ਼ਿਸ਼ੁ ਆਸਨ, ਪਵਨ ਮੁਕਤਾਸਨ ਅਤੇ ਪਸ਼ਚਿਮੋਤਾਸਨ (ਬੈਠ ਕੇ ਅੱਗੇ ਝੁਕਣਾ) ਤੁਹਾਨੂੰ ਸਿਹਤ ਲਾਭ ਪ੍ਰਦਾਨ ਕਰਣਗੇ।

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)

ਜੋ ਆਸਨ ਛਾਤੀ ਫੈਲਾਉਣ 'ਚ ਮਦਦ ਕਰਦੇ ਹਨ ਉਹ ਥੋਰੇਸਿਕ ਕੈਵਿਟੀ ਅਤੇ ਫੇੜਿਆਂ 'ਚ ਖੂਨ ਦੇ ਸੰਚਾਰ ਨੂੰ ਵਧਾਉਣ 'ਚ ਮਦਦ ਕਰਦੇ ਹਨ, ਉਹ ਬਹੁਤ ਲਾਭਕਾਰੀ ਹੈ। ਆਸਨ ਜਿਵੇਂ ਮਤਸਿਆਸਨ, ਭੁਜੰਗਾਸਨ, ਧਨੁਰਾਸਨ, ਅਰਧ ਚਕਰਾਸਨ (ਖੜੇ ਹੋ ਕੇ ਪਿੱਛੇ ਵੱਲ ਮੁੜਨਾ) ਛਾਤੀ ਨੂੰ ਫੈਲਾਉਣ ਵਾਲੇ ਆਸਨ ਅਤੇ ਇਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਯੋਗਾ ਅਭਿਆਸ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

ਨੋਟ -ਲਗਾਤਾਰ ਯੋਗਾ ਅਭਿਆਸ ਨਾਲ ਵਧੀਆ ਸਿਹਤ ਲਾਭ ਹੁੰਦਾ ਹੈ ਪਰ ਜਾਣ ਲਵੋ ਕਿ ਇਹ ਮੈਡੀਕਲ ਇਲਾਜ ਦਾ ਬਦਲ ਨਹੀਂ ਹੈ। ਤੁਹਾਡਾ ਕੋਈ ਇਲਾਜ ਚੱਲ ਰਿਹਾ ਹੈ ਤਾਂ ਡਾਕਟਰ ਦੀ ਸਲਾਹ ਅਤੇ ਟ੍ਰੇਂਡ ਯੋਗ ਟੀਚਰ ਦੀ ਦੇਖਰੇਖ 'ਚ ਅਭਿਆਸ ਕਰੋ।

ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ


rajwinder kaur

Content Editor

Related News