Cooking Tips:ਘਰ ਦੀ ਰਸੋਈ ’ਚ ਬਣਾ ਕੇ ਖਾਓ ਅਚਾਰੀ ਪਨੀਰ ਟਿੱਕਾ
Sunday, Dec 20, 2020 - 10:42 AM (IST)
ਨਵੀਂ ਦਿੱਲੀ: ਪਨੀਰ ’ਚ ਪ੍ਰੋਟੀਨ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਅਜਿਹੇ ’ਚ ਸ਼ਾਕਾਹਾਰੀ ਲੋਕਾਂ ’ਚ ਇਸ ਨੂੰ ਖਾਣ ਨਾਲ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਨੂੰ ਸਬਜ਼ੀ ਜਾਂ ਸਨੈਕਸ ਦੇ ਤੌਰ ’ਤੇ ਵੀ ਖਾਂਧਾ ਜਾ ਸਕਦਾ ਹੈ। ਖ਼ਾਸ ਤੌਰ ’ਤੇ ਲੋਕ ਪਨੀਰ ਟਿੱਕਾ ਖਾਣਾ ਪਸੰਦ ਕਰਦੇ ਹਨ ਪਰ ਇਸ ਵਾਰ ਤੁਸੀਂ ਕੁਝ ਵੱਖਰਾ ਟਰਾਈ ਕਰਨ ਦਾ ਸੋਚ ਰਹੇ ਹਾਂ ਤਾਂ ਅਸੀ ਤੁਹਾਡੇ ਲਈ ਅਚਾਰੀ ਪਨੀਰ ਟਿੱਕਾ ਦੀ ਰੈਸਿਪੀ ਲੈ ਕੇ ਆਏ ਹਾਂ। ਅਚਾਰ ਦੇ ਫਲੈਵਰ ਵਾਲਾ ਪਨੀਰ ਟਿੱਕਾ ਇਸ ਦਾ ਸੁਆਦ ਦੁੱਗਣਾ ਕਰ ਦੇਵੇਗਾ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਇਹ ਵੀ ਪੜ੍ਹੋ:ਘਰ ਦੀ ਰਸੋਈ ’ਚ ਇੰਝ ਬਣਾਓ ਪੁਦੀਨੇ ਵਾਲੇ ਚੌਲ
ਸਮੱਗਰੀ
ਅਚਾਰ ਦਾ ਮਸਾਲਾ-2 ਵੱਡੇ ਚਮਚੇ
ਪਨੀਰ-250 ਗ੍ਰਾਮ (ਚੌਕੋਰ ਟੁੱਕੜਿਆਂ ’ਚ ਕੱਟਿਆ ਹੋਇਆ)
ਸਾਬਤ ਧਨੀਆ- 1 ਛੋਟਾ ਚਮਚਾ
ਮੇਥਾ ਦਾਣਾ-1/4 ਛੋਟਾ ਚਮਚਾ
ਕਲੌਂਜੀ-1/2 ਚਮਚੇ
ਦਹੀਂ-1/4 ਛੋਟਾ ਚਮਚਾ
ਅਦਰਕ-ਲਸਣ ਦਾ ਪੇਸਟ- 1 ਛੋਟਾ ਚਮਚਾ
ਲੂਣ ਸੁਆਦ ਅਨੁਸਾਰ
ਲਾਲ ਮਿਰਚ ਪਾਊਡਰ-1/4 ਛੋਟਾ ਚਮਚਾ
ਗਰਮ ਮਸਾਲਾ-1/4 ਛੋਟਾ ਚਮਚਾ
ਸਰ੍ਹੋਂ ਦਾ ਪਾਊਡਰ-1/4 ਛੋਟਾ ਚਮਚਾ
ਹਲਦੀ ਪਾਊਡਰ-ਚੁਟਕੀ ਭਰ
ਤੇਲ ਲੋੜ ਅਨੁਸਾਰ
ਪਨੀਦਾ- 1 ਵੱਡਾ ਚਮਚਾ (ਬਾਰੀਕ ਕੱਟਿਆ ਹੋਇਆ)
ਇਹ ਵੀ ਪੜ੍ਹੋ:Cooking Tips:ਸਰਦੀਆਂ 'ਚ ਬਣਾ ਕੇ ਖਾਓ ਬ੍ਰੋਕਲੀ-ਬਾਦਾਮ ਸੂਪ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ ’ਚ ਮੇਥੀ ਦੇ ਦਾਣੇ, ਕਲੌਂਜੀ ਅਤੇ ਸਾਬਤ ਧਨੀਆ ਭੁੰਨ ਕੇ ਵੱਖਰਾ ਰੱਖ ਦਿਓ।
2. ਇਕ ਕੌਲੀ ’ਚ ਦਹੀਂ, ਨਮਕ, ਅਦਰਕ-ਲਸਣ ਦਾ ਪੇਸਟ, ਗਰਮ ਮਸਾਲਾ, ਲਾਲ ਮਿਰਚ ਪਾਊਡਰ, ਸਰੋ੍ਹਂ ਦਾ ਪਾਊਡਰ, ਹਲਦੀ ਅਤੇ ਅਚਾਰ ਦਾ ਮਸਾਲਾ ਪਾ ਕੇ ਮਿਲਾਓ।
3. ਸਾਬਤ ਭੁੰਨੇ ਮਸਾਲਿਆਂ ਨੂੰ ਮਿਕਸੀ ’ਚ ਪੀਸ ਕੇ ਦਹੀਂ ਦੇ ਮਿਸ਼ਰਨ ’ਚ ਮਿਲਾਓ।
4. ਹੁਣ ਇਸ ’ਚ ਪਨੀਰ ਦੇ ਟੁੱਕੜੇ ਪਾ ਕੇ 15 ਮਿੰਟ ਤੱਕ ਮੈਰੀਨੇਟ ਕਰੋ।
5. ਮੈਰੀਨੇਟ ਪਨੀਰ ’ਚ ਲਕੜੀ ਦੀ ਸਟਿੱਕ ਲਗਾਓ।
6. ਪੈਨ ’ਚ ਤੇਲ ਗਰਮ ਕਰਕੇ ਉਸ ’ਚ ਪਨੀਰ ਨੂੰ ਚਾਰੇ ਪਾਸੇ ਤੋਂ ਸੇਕ ਲਓ।
7. ਇਸ ਨੂੰ ਪਲੇਟ ’ਚ ਕੱਢ ਕੇ ਪੁਦੀਨੇ ਦੇ ਪੱਤਿਆਂ ਨਾਲ ਗਾਰਨਿਸ਼ ਕਰਕੇ ਖਾਓ।
8. ਲਓ ਜੀ ਤੁਹਾਡਾ ਅਚਾਰੀ ਪਨੀਰ ਟਿੱਕਾ ਬਣ ਕੇ ਤਿਆਰ ਹੈ।