ਵਧਿਆ ਹੋਇਆ ਕੋਲੈਸਟਰਾਲ ਕੰਟਰੋਲ ਕਰਦੈ ਜੈਤੂਨ ਦਾ ਤੇਲ, ਇੰਝ ਕਰੋ ਵਰਤੋਂ

08/10/2022 12:17:21 PM

ਨਵੀਂ ਦਿੱਲੀ- ਆਓ ਜਾਣਦੇ ਹਾਂ ਕਿ ਜੈਤੂਨ ਦਾ ਤੇਲ ਕਿਸ ਤਰ੍ਹਾਂ ਨਾਲ ਯੂਰਿਕ ਐਸਿਡ ਨੂੰ ਕੰਟਰੋਲ 'ਚ ਰੱਖੇਗਾ, ਨਾਲ ਹੀ ਜਾਣੋ ਜੈਤੂਨ ਦੇ ਤੇਲ ਦਾ ਇਸਤੇਮਾਲ ਕਿਸ ਤਰ੍ਹਾਂ ਨਾਲ ਕਰੋ। 
ਸਰੀਰ 'ਚ ਵਧਿਆ ਹੋਇਆ ਯੂਰਿਕ ਐਸਿਡ ਸਿਹਤ ਲਈ ਕਾਫੀ ਹਾਨੀਕਾਰਕ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਲਈ ਸਮਾਂ ਰਹਿੰਦੇ ਇਸ ਬੀਮਾਰੀ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਘਰੇਲੂ ਨੁਸਖ਼ਾ ਦੱਸਾਂਗੇ ਜਿਸ ਨਾਲ ਯੂਰਿਕ ਐਸਿਡ ਕੰਟਰੋਲ ਰਹੇਗਾ। ਇਹ ਘਰੇਲੂ ਨੁਸਖ਼ਾ ਜੈਤੂਨ ਦਾ ਤੇਲ ਹੈ। 

PunjabKesari
ਜੇਤੂਨ ਦਾ ਤੇਲ
ਜੇਤੂਨ ਦਾ ਤੇਲ ਜੈਤੂਨ ਦੇ ਫਲਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਜੈਤੂਨ ਦੇ ਤੇਲ 'ਚ ਵਿਟਾਮਿਨ ਈ ਤੋਂ ਇਲਾਵਾ ਵਿਟਾਮਿਨ ਕੇ, ਆਇਰਨ, ਓਮੇਗਾ 3 ਫੈਟੀ ਐਸਿਡ ਅਤੇ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ। ਜੋ ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਜੋੜਾਂ ਦੇ ਦਰਦ ਅਤੇ ਸੋਜ ਨੂੰ ਵੀ ਘੱਟ ਕਰਦਾ ਹੈ। 

PunjabKesari
ਯੂਰਿਕ ਐਸਿਡ ਦੇ ਮਰੀਜ਼ ਇਸ ਤਰ੍ਹਾਂ ਕਰੋ ਜੈਤੂਨ ਦੇ ਤੇਲ ਦਾ ਇਸਤੇਮਾਲ
ਜੈਤੂਨ ਦੇ ਤੇਲ ਦਾ ਇਸਤੇਮਾਲ ਤੁਸੀਂ ਖਾਣਾ ਬਣਾਉਣ 'ਚ ਕਰ ਸਕਦੇ ਹਨ। ਇਸ ਲਈ ਤੁਸੀਂ ਰੋਜ਼ਾਨਾ ਖਾਣ ਪੀਣ ਦੀਆਂ ਜੋ ਚੀਜ਼ਾਂ ਬਣਾਓ ਉਸ 'ਚ ਸਿਰਫ਼ ਜੈਤੂਨ ਦੇ ਤੇਲ ਦਾ ਹੀ ਇਸਤੇਮਾਲ ਕਰੋ।
ਜੈਤੂਨ ਦੇ ਤੇਲ ਦੇ ਹੋਰ ਵੀ ਬਹੁਤ ਫਾਇਦੇ ਹਨ...
ਢਿੱਡ ਲਈ ਲਾਭਕਾਰੀ
ਜੈਤੂਨ ਦਾ ਤੇਲ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਤੇਲ ਦਾ ਨਿਯਮਿਤ ਰੂਪ ਨਾਲ ਸੇਵਨ ਕਰਨਾ ਢਿੱਡ ਲਈ ਲਾਭਕਾਰੀ ਮੰਨਿਆ ਜਾਂਦਾ ਹੈ। 

PunjabKesari
ਸ਼ੂਗਰ ਦੇ ਮਰੀਜ਼ਾਂ ਲਈ
ਜੈਤੂਨ ਦਾ ਤੇਲ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੁੰਦਾ ਹੈ। ਖਾਸ ਤੌਰ 'ਤੇ ਟਾਈਪ 2 ਸ਼ੂਗਰ ਵਾਲੇ ਮਰੀਜ਼ਾਂ ਲਈ। ਇਕ ਰਿਸਰਚ ਮੁਤਾਬਕ ਜੈਤੂਨ ਦਾ ਤੇਲ ਟਾਈਪ 2 ਸ਼ੂਗਰ ਦੇ ਲਈ ਫਾਇਦੇਮੰਦ ਸਾਬਤ ਹੁੰਦਾ ਹੈ।

PunjabKesari
ਅੱਖਾਂ ਦੀ ਥਕਾਵਟ ਨੂੰ ਕਰੇ ਦੂਰ
ਜੈਤੂਨ ਦਾ ਤੇਲ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਲਈ ਤੁਸੀਂ ਅੱਖਾਂ ਦੇ ਆਲੇ-ਦੁਆਲੇ ਜੈਤੂਨ ਦੇ ਤੇਲ ਨਾਲ ਹਲਕੀ-ਹਲਕੀ ਮਾਲਿਸ਼ ਕਰੋ। ਇਸ ਨਾਲ  ਅੱਖਾਂ ਦੀ ਥਕਾਵਟ ਠੀਕ ਹੋ ਜਾਂਦੀ ਹੈ।
ਦਿਲ ਲਈ ਲਾਭਕਾਰੀ
ਜੈਤੂਨ ਦੇ ਤੇਲ 'ਚ ਫੈਟੀ ਐਸਿਡ ਦੀ ਕਾਫੀ ਮਾਤਰਾ ਹੁੰਦੀ ਹੈ। ਜੋ ਸਾਡੇ ਦਿਲ ਲਈ ਬਹੁਤ ਲਾਭਕਾਰੀ ਹੈ। ਜੈਤੂਨ ਦੇ ਤੇਲ ਦੇ ਇਸਤੇਮਾਲ ਨਾਲ ਦਿਲ ਸੰਬੰਧੀ ਰੋਗਾਂ ਦੀ ਸਮੱਸਿਆ ਘੱਟ ਹੁੰਦੀ ਹੈ।

PunjabKesari
ਕੋਲੈਸਟਰਾਲ ਨੂੰ ਰੱਖਦਾ ਹੈ ਸੰਤੁਲਿਤ 
ਜੈਤੂਨ ਦੇ ਤੇਲ 'ਚ ਸੰਤ੍ਰਿਪਤ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਸਰੀਰ 'ਚ ਕੋਲੈਸਟਰਾਲ ਦੀ ਮਾਤਰਾ ਨੂੰ ਵੀ ਸੰਤੁਲਿਤ ਬਣਾਏ ਰੱਖਣ 'ਚ ਮਦਦ ਮਿਲਦੀ ਹੈ।


Aarti dhillon

Content Editor

Related News