ਮੋਟਾਪਾ ਦੂਰ ਕਰਨਾ ਹੈ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਕਰੋ ਇਹ 4 ਕੰਮ

08/26/2015 10:35:49 AM


ਮੋਟਾਪਾ ਸਾਡੇ ਲਈ ਪ੍ਰੇਸ਼ਾਨੀ ਦਾ ਵੱਡਾ ਕਾਰਨ ਹੈ, ਜੋ ਇਕ ਵਾਰ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਇਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਅੱਜ 5 ''ਚੋਂ ਹਰ ਤੀਜਾ ਸ਼ਖਸ ਮੋਟਾਪੇ ਤੋਂ ਪ੍ਰੇਸ਼ਾਨ ਹੈ। ਸਾਡਾ ਸਰੀਰ ਚਰਬੀ ਘਟਾਉਣ ਦਾ ਕੰਮ ਨਿਯਮਿਤ ਰੂਪ ਨਾਲ ਦਿਨ ਅਤੇ ਰਾਤ ''ਚ ਕਰਦਾ ਹੈ। ਇਸ ਲਈ ਰਾਤ ਦੇ ਸਮੇਂ ਜੇਕਰ ਤੁਸੀਂ ਜ਼ਰੂਰੀ ਨਿਯਮਾਂ ਦਾ ਪਾਲਨ ਕਰ ਲੈਂਦੇ ਹੋ ਤਾਂ ਸਮਝੋ ਕਿ ਵਜ਼ਨ ਘਟਾਉਣਾ ਤੁਹਾਡੇ ਲਈ ਚੁਟਕੀਆਂ ਦਾ ਕੰਮ ਹੋ ਜਾਵੇਗਾ। ਜੇਕਰ ਤੁਸੀਂ ਵੀ ਕਈ ਮਹੀਨਿਆਂ ਤੋਂ ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਵਿਚ ਸਫਲਤਾ ਹਾਸਲ ਨਹੀਂ ਹੋ ਰਹੀ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰੀ ਇਨ੍ਹਾਂ ਗੱਲਾਂ ਵੱਲ ਧਿਆਨ ਜ਼ਰੂਰ ਦਿਓ-

ਗ੍ਰੀਨ ਟੀ ਪਿਓ- ਰਾਤ ਨੂੰ ਸੌਂਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਕਾਰਨ ਸਰੀਰ ਦਾ ਮੈਟਾਬਾਲੀਜ਼ਮ ਵਧਦਾ ਹੈ, ਜਿਸ ਨਾਲ ਸਾਰੀ ਰਾਤ ਤੁਹਾਡਾ ਵਜ਼ਨ ਘੱਟ ਹੁੰਦਾ ਰਹਿੰਦਾ ਹੈ।
ਮਿਰਚ ਦਾ ਸੇਵਨ- ਮੋਟਾਪਾ ਘਟਾਉਣ ਲਈ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ। ਰਾਤ ਦੇ ਭੋਜਨ ''ਚ ਰੋਜ਼ਾਨਾ ਇਸ ਦਾ ਸੇਵਨ ਕਰੋ।
ਸ਼ੱਕਰ ਨਾ ਖਾਓ- ਸ਼ੱਕਰ ਜੋ ਇੰਸੁਲਿਨ ਦੇ ਨਿਕਲਣ ਦੀ ਪ੍ਰਕਿਰਿਆ ਨੂੰ ਉਤੇਜਿਤ ਕਰ ਦਿੰਦਾ ਹੈ। ਇੰਸੁਲਿਨ ਸਰੀਰ ''ਚ ਮੁੱਖ ਫੈਟ ਸਟੋਰੇਜ਼ ਹਾਰਮੋਨ ਹੁੰਦਾ ਹੈ। 
ਪੂਰੀ ਨੀਂਦ ਲਵੋ- ਖਰਾਬ ਨੀਂਦ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦੀ ਹੈ। ਚੰਗੀ ਨੀਂਦ ਲੈਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸੌਂਣ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਸਰੀਰ ਦੀ ਊਰਜਾ ਵੀ ਨਹੀਂ ਘਟਦੀ। 

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।



Tanu

News Editor

Related News