ਭਾਰ ਵਧਾਉਣ ਲਈ ਕਾਰਗਰ ਹੈ ''ਘਿਓ ਅਤੇ ਗੁੜ'' ਦਾ ਇਕੱਠਾ ਸੇਵਨ, ਜਾਣੋ ਵਰਤੋਂ ਦੀ ਵਿਧੀ
Friday, Sep 02, 2022 - 12:24 PM (IST)

ਨਵੀਂ ਦਿੱਲੀ- ਕਈ ਲੋਕ ਦੁਬਲੇ-ਪਤਲੇ ਅਤੇ ਕਮਜ਼ੋਰ ਹੁੰਦੇ ਹਨ। ਉਹ ਚਾਹੇ ਕੁਝ ਵੀ ਕਰ ਲੈਣ, ਪਰ ਉਨ੍ਹਾਂ ਦਾ ਭਾਰ ਨਹੀਂ ਵਧਦਾ। ਪਰ ਜੇਕਰ ਤੁਹਾਡੇ ਨਾਲ ਵੀ ਇਹ ਪਰੇਸ਼ਾਨੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਕਈ ਦੁਬਲੇ ਲੋਕ ਭਾਰ ਵਧਾਉਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਇਸ ਦੇ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਭਾਰ ਵਧਾਉਣ ਲਈ ਅਜਿਹੇ ਸੁਪਰਫੂਡ ਦੇ ਬਾਰੇ 'ਚ ਦੱਸਾਂਗੇ ਜੋ ਲਗਭਗ ਹਰ ਘਰ 'ਚ ਹੁੰਦਾ ਹੈ।
ਘਿਓ ਅਤੇ ਗੁੜ ਦਾ ਕਰੋ ਸੇਵਨ
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਇਸ ਲਈ ਘਿਓ ਅਤੇ ਗੁੜ ਇਕ ਬਿਹਤਰੀਨ ਫੂਡ ਹੋ ਸਕਦਾ ਹੈ। ਇਸ ਦੇ ਸੇਵਨ ਨਾਲ ਨਾ ਸਿਰਫ਼ ਤੁਹਾਡਾ ਭਾਰ ਵਧੇਗਾ ਨਾਲ ਹੀ ਹੋਰ ਕਈ ਬੀਮਾਰੀਆਂ ਨਾਲ ਲੜਨ 'ਚ ਵੀ ਮਦਦ ਮਿਲੇਗੀ। ਮਾਹਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਘਿਓ ਅਤੇ ਗੁੜ ਨੂੰ ਇਕੱਠੇ ਮਿਲਾ ਕੇ ਖਾਓ ਤਾਂ ਭਾਰ ਵਧਾਉਣ 'ਚ ਕਾਫੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਮੋਟਾਪਾ ਨਹੀਂ ਵਧਦਾ ਇਹ ਗੁੱਡ ਫੈਟ ਵਧਾਉਂਦਾ ਹੈ।
ਕਿੰਝ ਕਰੀਏ ਇਸਤੇਮਾਲ
ਮਾਹਰਾਂ ਮੁਤਾਬਕ ਇਕ ਦਾ ਇਸਤੇਮਾਲ ਤੁਸੀਂ ਖਾਣਾ ਖਾਂਦੇ ਸਮੇਂ ਜਾਂ ਫਿਰ ਭੋਜਨ ਤੋਂ ਬਾਅਦ ਕਰ ਸਕਦੇ ਹੋ। ਇਸ ਲਈ ਇਕ ਚਮਚਾ ਦੇਸੀ ਘਿਓ 'ਚ 4-5 ਗ੍ਰਾਮ ਗੁੜ ਮਿਲਾਓ। ਜੇਕਰ ਸ਼ੁਰੂਆਤ 'ਚ ਗਾਂ ਦੇ ਘਿਓ ਦਾ ਸੇਵਨ ਕਰੋ ਤਾਂ ਜ਼ਿਆਦਾ ਬਿਹਤਰ ਰਹੇਗਾ। ਇਸ ਨੂੰ ਇਸ ਮਾਤਰਾ 'ਚ 2 ਹਫਤੇ ਤੱਕ ਖਾਓ। ਇਸ ਤੋਂ ਬਾਅਦ ਤੁਸੀਂ ਇਸ ਦਾ ਮਾਤਰਾ ਦੁੱਗਣੀ ਤੱਕ ਵਧ ਸਕਦੇ ਹੋ। ਜਦੋਂ ਇਕ ਮਹੀਨੇ ਤੱਕ ਇਸ ਦਾ ਸੇਵਨ ਕਰ ਲਓ ਅਤੇ ਇਸ ਨਾਲ ਫਾਇਦਾ ਦਿਖੇ ਤਾਂ ਤੁਸੀਂ ਮੱਝ ਦੇ ਘਿਓ ਦਾ ਵੀ ਸੇਵਨ ਕਰ ਸਕਦੇ ਹੋ।
ਕੀ ਹੋਵੇਗਾ ਫਾਇਦਾ
ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਨਾ ਸਿਰਫ਼ ਤੁਹਾਡਾ ਭਾਰ ਵਧੇਗਾ ਨਾਲ ਹੀ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਤੁਹਾਡੀ ਇਮਿਊਨਿਟੀ ਵੀ ਵਧਦੀ ਹੈ। ਇਹ ਹੈਲਦੀ ਵੇਟ ਵਧਾਉਣ 'ਚ ਵੀ ਮਦਦ ਕਰਦਾ ਹੈ। ਇਸ ਤਰ੍ਹਾਂ ਜੇਕਰ ਹੈਲਦੀ ਲਾਈਫ ਸਟਾਈਲ 'ਚ ਇਸ ਨੂੰ ਗੁੜ ਦੇ ਨਾਲ ਸੇਵਨ ਕਰੋ ਤਾਂ ਇਹ ਨਾ ਸਿਰਫ਼ ਸਰੀਰ 'ਚ ਸਗੋਂ ਮਾਸਪੇਸ਼ੀਆਂ 'ਚ ਵੀ ਫੈਟ ਵਧਾਉਣ 'ਚ ਮਦਦ ਕਰਦਾ ਹੈ। ਇਹ ਵਾਤ ਅਤੇ ਪਿੱਤ ਨੂੰ ਸੰਤੁਲਿਤ ਕਰਨ 'ਚ ਮਦਦ ਕਰਦਾ ਹੈ। ਆਯੁਰਵੈਦ 'ਚ ਇਕ ਸਾਲ ਪੁਰਾਣੇ ਗੁੜ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ।