Health Tips: ਸਾਵਧਾਨ! ਸਰਦੀ ਦੇ ਮੌਸਮ ’ਚ ਲੋਕ ਜ਼ਿਆਦਾ ਹੁੰਦੇ ਨੇ ਹਾਰਟ ਅਟੈਕ ਦੇ ਸ਼ਿਕਾਰ, ਜਾਣੋ ਕਿਉਂ

Monday, Jan 01, 2024 - 02:37 PM (IST)

Health Tips: ਸਾਵਧਾਨ! ਸਰਦੀ ਦੇ ਮੌਸਮ ’ਚ ਲੋਕ ਜ਼ਿਆਦਾ ਹੁੰਦੇ ਨੇ ਹਾਰਟ ਅਟੈਕ ਦੇ ਸ਼ਿਕਾਰ, ਜਾਣੋ ਕਿਉਂ

ਜਲੰਧਰ (ਬਿਊਰੋ) : ਸਰਦੀ ਦੇ ਮੌਸਮ 'ਚ ਵਧਦੀ ਠੰਡ ਅਤੇ ਘਟਦਾ ਤਾਪਮਾਨ ਦਿਲ ਦੇ ਰੋਗੀਆਂ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਸ ਮੌਸਮ ’ਚ ਲੋਕ ਹਾਰਟ ਅਟੈਕ ਦੇ ਸ਼ਿਕਾਰ ਹੋ ਸਕਦੇ ਹਨ, ਕਿਉਂਕਿ ਠੰਡੀਆਂ ਹਵਾਵਾਂ ਸਰੀਰ ਦੇ ਆਲੇ-ਦੁਆਲੇ ਤੋਂ ਗਰਮਾਹਟ ਖੋਹ ਲੈਂਦੀਆਂ ਹਨ, ਜਿਸ ਨਾਲ ਕੋਸ਼ਿਕਾਵਾਂ ਸੁੰਘੜਣ ਲੱਗਦੀਆਂ ਹਨ। ਇਸ ਦਾ ਅਸਰ ਦਿਲ ਨੂੰ ਖੂਨ ਸਪਲਾਈ ਕਰਨ ਵਾਲੀ ਧਮਨੀਆਂ 'ਤੇ ਵੀ ਪੈਂਦਾ ਹੈ। ਇਸ ਨਾਲ ਦਿਲ ਦੇ ਰੋਗੀਆਂ ਨੂੰ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਕਾਰਨ ਸਰਦੀਆਂ ’ਚ ਤੁਹਾਨੂੰ ਆਪਣੀ ਸਿਹਤ ਦੇ ਨਾਲ-ਨਾਲ ਦਿਲ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ....

ਹਾਰਟ ਅਟੈਕ ਤੋਂ ਬਚਣ ਲਈ ਯਾਦ ਰੱਖੋ ਇਹ ਗੱਲਾਂ

ਰੋਜ਼ਾਨਾ ਕਰੋ ਕਸਰਤ 
ਦਿਲ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ’ਚ ਘਰ ਵਿਚ ਦਿਲ ਨੂੰ ਸਿਹਤਮੰਦ ਰੱਖਣ ਵਾਲੀ ਕਸਰਤ ਕਰੋ। ਬਲੱਡ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। 

ਖੰਘ, ਜ਼ੁਕਾਮ ਅਤੇ ਬੁਖ਼ਾਰ ਤੋਂ ਕਰੋ ਬਚਾਅ
ਠੰਢ ਵਿਚ ਹੋਣ ਵਾਲੀ ਖੰਘ, ਜ਼ੁਕਾਮ ਅਤੇ ਬੁਖ਼ਾਰ ਤੋਂ ਖ਼ੁਦ ਨੂੰ ਬਚਾ ਕੇ ਰਖਣਾ ਚਾਹੀਦਾ ਹੈ। ਨਾਲ ਹੀ ਧੁੱਪ ਨਾਲ ਵੀ ਖ਼ੁਦ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਖ਼ੂਨ ਦਾ ਵਹਾਅ ਘੱਟ ਜਾਂਦਾ
ਠੰਢ ਨਾਲ ਸਰੀਰਕ ਕਾਰਜ ਪ੍ਰਣਾਲੀ 'ਤੇ ਅਸਰ ਪੈਂਦਾ ਹੈ। ਸਰੀਰ ਵਿਚ ਖ਼ੂਨ ਦਾ ਵਹਾਅ ਘੱਟ ਜਾਂਦਾ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਕਰਕੇ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ।

ਛਾਤੀ ਵਿਚ ਇਨਫ਼ੈਕਸ਼ਨ ਹੋਣ ਦਾ ਖ਼ਤਰਾ
ਇਸ ਮੌਸਮ ਵਿਚ ਠੰਢਾ ਮੌਸਮ ਅਤੇ ਧੁੰਦ ਕਾਰਨ ਪ੍ਰਦੂਸ਼ਕ ਕਣ ਜ਼ਮੀਨ ਨੇੜੇ ਆ ਜਾਂਦੇ ਹਨ, ਜਿਸ ਕਾਰਨ ਛਾਤੀ ਵਿਚ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਪ੍ਰਦੂਸ਼ਕ ਤੱਤ ਸਾਹ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਸਕਦੇ ਹਨ ਅਤੇ ਇਨ੍ਹਾਂ ਕਾਰਨਾਂ ਕਰ ਕੇ ਹਸਪਤਾਲ ਵਿਚ ਭਰਤੀ ਹੋਣਾ ਪੈ ਸਕਦਾ ਹੈ।

ਫੇਫੜਿਆਂ ਵਿਚ ਪਾਣੀ ਜਮ੍ਹਾਂ ਹੋ ਜਾਂਦਾ 
ਘੱਟ ਤਾਪਮਾਨ ਕਰ ਕੇ ਪਸੀਨਾ ਨਿਕਲਣਾ ਬੰਦ ਹੋ ਜਾਂਦਾ ਹੈ। ਸਰੀਰ ਪਾਣੀ ਨੂੰ ਕੱਢ ਨਹੀਂ ਪਾਉਂਦਾ, ਜਿਸ ਨਾਲ ਫੇਫੜਿਆਂ ਵਿਚ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਸ ਦਾ ਦਿਲ ਦੇ ਮਰੀਜ਼ਾਂ ਦੀ ਸਿਹਤ 'ਤੇ ਇਸ ਦਾ ਅਸਰ ਪੈਂਦਾ ਹੈ।

ਵਿਟਾਮਿਨ-ਡੀ ਦੀ ਘਾਟ
ਸੂਰਜ ਦੀ ਰੌਸ਼ਨੀ ਤੋਂ ਮਿਲਣ ਵਾਲਾ ਵਿਟਾਮਿਨ-ਡੀ ਦਿਲ ਵਿਚ ਟਿਸ਼ੂਜ਼ ਨੂੰ ਬਣਨ ਤੋਂ ਰੋਕਦਾ ਹੈ। ਠੰਢ ਵਿਚ ਵਿਟਾਮਿਨ-ਡੀ ਦੀ ਘਾਟ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਠੰਢ ਵਿਚ ਆਪਣੇ ਦਿਲ ਅਤੇ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ। 

ਧੁੰਦ ਪਹੁੰਚਾਉਂਦੀ ਹੈ ਸਿਹਤ ਨੂੰ ਨੁਕਸਾਨ 
ਮਾਹਿਰਾਂ ਮੁਤਾਬਕ ਸਰਦੀਆਂ ਦੇ ਸ਼ੁਰੂਆਤੀ ਦਿਨਾਂ 'ਚ ਸਮਾਗ ਅਤੇ ਧੁੰਧ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਹਾਰਟ ਅਟੈਕ ਹੀ ਨਹੀਂ ਸਗੋਂ ਖੰਘ, ਗਲੇ 'ਚ ਜਲਣ, ਅੱਖਾਂ ਦੀ ਲਾਲਗੀ, ਅਸਥਮਾ, ਸਾਹ ਲੈਣ 'ਚ ਮੁਸ਼ਕਲ, ਫੇਫੜਿਆਂ ਦੀ ਬੀਮਾਰੀ ਦਾ ਖ਼ਤਰਾ ਵੀ ਵਧਾ ਦਿੰਦੀ ਹੈ। ਖੁਸ਼ਕ ਹਵਾ ਜਾਂ ਜਾਂਦੀ ਹੋਈ ਠੰਡ 'ਚ ਫਾਗ ਅਤੇ ਸਮਾਗ ਦਾ ਖ਼ਤਰਾ ਘੱਟ ਹੋ ਜਾਂਦਾ ਹੈ ਅਤੇ ਠੰਡੀਆਂ ਹਵਾਵਾਂ ਬੰਦ ਹੋ ਜਾਂਦੀਆਂ ਹਨ।


author

sunita

Content Editor

Related News