ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਣਗੇ ਸੇਬ ਦੇ ਸਿਰਕੇ ਸਣੇ ਇਹ ਘਰੇਲੂ ਨੁਸਖੇ

12/21/2019 5:18:21 PM

ਜਲੰਧਰ— ਸਰਦੀ ਵੱਧਣ ਦੇ ਨਾਲ-ਨਾਲ ਜ਼ੁਕਾਮ ਦੀ ਸਮੱਸਿਆ ਵੀ ਹੋਣ ਲੱਗ ਜਾਂਦੀ ਹੈ। ਸਭ ਤੋਂ ਵਧ ਪਰੇਸ਼ਾਨੀ ਉਦੋਂ ਆਉਂਦੀ ਹੈ ਜਦੋਂ ਜ਼ੁਕਾਮ ਕਾਰਨ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ। ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਡਾਕਟਰਾਂ ਤੋਂ ਦਵਾਈ ਵੀ ਲੈਂਦੇ ਹਨ ਪਰ ਨਤੀਜਾ ਨਾਮਾਤਰ ਹੀ ਨਿਕਲਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖੇ ਦੱਸਣ ਜਾ ਰਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾ ਸਕਦੇ ਹੋ।

PunjabKesari

ਸੇਬ ਦਾ ਸਿਰਕਾ ਦਿਵਾਏ ਬੰਦ ਨੱਕ ਤੋਂ ਰਾਹਤ
ਦੋ ਚਮਚ ਸੇਬ ਦੇ ਸਿਰਕੇ ਅਤੇ ਅੱਧਾ ਚਮਚ ਸ਼ਹਿਦ ਨੂੰ ਇਕ ਗਿਲਾਸ ਗਰਮ ਪਾਣੀ 'ਚ ਮਿਲਾਓ। ਇਸ ਨੂੰ ਸਵੇਰੇ ਦੇ ਸਮੇਂ ਪੀਓ। ਇਸ ਨਾਲ ਬੰਦ ਨੱਕ ਤੋਂ ਆਰਾਮ ਮਿਲੇਗਾ।

PunjabKesari

ਨਿੰਬੂ ਤੇ ਸ਼ਹਿਦ ਦਿਵਾਏ ਸਰਦੀ-ਜ਼ੁਕਾਮ ਤੋਂ ਰਾਹਤ
ਨਿੰਬੂ ਅਤੇ ਸ਼ਹਿਦ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਜ਼ੁਕਾਮ ਦੀ ਸਮੱਸਿਆ ਹੋਣ 'ਤੇ ਇਕ ਚਮਚ ਨਿੰਬੂ ਦੇ ਰਸ 'ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਪੀਓ। ਇਸ ਨੂੰ 2-3 ਦਿਨ ਲਗਾਤਾਰ ਸਵੇਰੇ ਦੇ ਸਮੇਂ ਪੀਣ ਨਾਲ ਬੰਦ ਨੱਕ ਤੋਂ ਆਰਾਮ ਮਿਲਦਾ ਹੈ।

PunjabKesari

ਨਾਰੀਅਲ ਦੇ ਤੇਲ ਦੀ ਕਰੋ ਵਰਤੋਂ
ਬੰਦ ਨੱਕ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਰੀਅਲ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ। ਬੰਦ ਨੱਕ ਦੀ ਸਮੱਸਿਆ ਹੋਣ 'ਤੇ ਨਾਰੀਅਲ ਦੇ ਤੇਲ ਨੂੰ ਨੱਕ ਦੇ ਅੰਦਰ ਤੱਕ ਲਗਾਓ। ਅਜਿਹਾ ਕਰਨ ਨਾਲ ਕੁਝ ਹੀ ਦੇਰ ਤੱਕ ਨੱਕ ਖੁੱਲ੍ਹ ਜਾਵੇਗਾ।
ਕਪੂਰ ਦਿਵਾਏ ਬੰਦ ਨੱਕ ਤੋਂ ਰਾਹਤ
ਕਪੂਰ ਸੁੰਘਣ ਨਾਲ ਵੀ ਬੰਦ ਨੱਕ ਤੋਂ ਛੁਟਕਾਰਾ ਮਿਲਦਾ ਹੈ।

PunjabKesari
ਇਮਲੀ ਤੇ ਕਾਲੀ ਮਿਰਚ ਦੀ ਕਰੋ ਵਰਤੋਂ
ਬੰਦ ਨੱਕ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਮਲੀ ਅਤੇ ਕਾਲੀ ਮਿਰਚ ਦੀ ਵਰਤੋਂ ਕਰ ਸਕਦੇ ਹੋ। ਇਕ ਕੱਪ ਪਾਣੀ 'ਚ 50 ਗ੍ਰਾਮ ਇਮਲੀ ਦਾ ਗੁੱਦਾ ਅਤੇ ਅੱਧਾ ਚਮਚ ਕਾਲੀ ਮਿਰਚ ਮਿਲਾਓ। ਫਿਰ ਇਸ ਨੂੰ ਥੋੜ੍ਹੀ ਦੇਰ ਤੱਕ ਉਬਾਲ ਲਵੋ। ਇਸ ਨੂੰ ਦਿਨ 'ਚ 3 ਵਾਰ ਜ਼ਰੂਰ ਪੀਓ।


shivani attri

Content Editor

Related News