ਜੀਭ ਉੱਤੇ ਜਮੀ ਪਰਤ ਨੂੰ ਇਸ ਤਰ੍ਹਾਂ ਕਰੋ ਮਿੰਟਾਂ ਵਿੱਚ ਸਾਫ

Sunday, Jul 09, 2017 - 07:54 AM (IST)

ਜੀਭ ਉੱਤੇ ਜਮੀ ਪਰਤ ਨੂੰ ਇਸ ਤਰ੍ਹਾਂ ਕਰੋ ਮਿੰਟਾਂ ਵਿੱਚ ਸਾਫ

ਜਲੰਧਰ— ਸਵੇਰੇ ਉੱਠ ਕੇ ਲੋਕ ਦੰਦਾਂ ਦੀ ਸਫਾਈ ਕਰਦੇ ਹਨ ਪਰ ਜੀਭ ਦੀ ਸਫਾਈ ਦੇ ਵੱਲ ਧਿਆਨ ਹੀ ਨਹੀਂ ਦਿੰਦੇ। ਦੰਦਾਂ ਦੇ ਨਾਲ ਜੀਭ ਨੂੰ ਸਾਫ ਕਰਨਾ ਵੀ ਬਹੁਤ ਜ਼ਰੂਰੀ ਹੈ। ਰੋਜ਼ਾਨਾ ਜੀਭ ਨਾ ਸਾਫ ਕਰਨ ਨਾਲ ਬੈਕਟੀਰੀਆਂ ਜਮਾ ਹੋ ਲੱਗਦੇ ਹਨ, ਜਿਸ ਨਾਲ ਜੀਭ ਦੇ ਉੱਪਰ ਸਫੈਦ ਪਰਤ ਜਮ ਜਾਂਦੀ ਹੈ। ਜੇਕਰ ਜੀਭ ਠੀਕ ਨਹੀਂ ਰਹੇਗੀ ਤਾਂ ਇਸਦਾ ਅਸਰ ਦੰਦਾਂ ਉੱਤੇ ਵੀ ਪਵੇਗਾ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਜੀਭ ਨੂੰ ਆਸਾਨੀ ਨਾਲ ਸਾਫ ਕਰ ਸਕਦੇ ਹੋ।
1. ਬਰੱਸ਼
 ਟੁੱਥਬਰੱਸ਼ ਨਾਲ ਵੀ ਜੀਭ ਨੂੰ ਸਾਫ ਕੀਤਾ ਜਾ ਸਕਦਾ ਹੈ। ਅੱੱਜ-ਕੱਲ੍ਹ ਬਾਜ਼ਾਰਾਂ ਵਿੱਚ ਅਜਿਹੇ  ਟੁੱਥਬਰੱਸ਼ ਮਿਲ ਜਾਂਦੇ ਹਨ, ਜਿਨ੍ਹਾਂ ਦੇ ਪਿੱਛੇ ਜੀਭ ਸਾਫ ਕਰਨ ਵਾਲੇ ਬ੍ਰਿਸਲਸ ਲੱਗੇ ਹੁੰਦੇ ਹਨ।
2. ਨਮਕ
ਜੀਭ ਉੱਪਰ ਥੋੜ੍ਹਾ ਜਿਹਾ ਨਮਕ ਪਾ ਕੇ ਉਸ ਨੂੰ ਬਰੱਸ਼ ਦੀ ਮਦਦ ਨਾਲ ਕੁੱਝ ਮਿੰਟਾਂ ਦੇ ਲਈ ਸਕਰਬ ਕਰੋ। ਇਸ ਤੋਂ ਇਲਾਵਾ ਕੋਸੇ ਪਾਣੀ ਵਿੱਚ ਅੱਧਾ ਚਮਚ ਨਮਕ ਪਾ ਕੇ ਕੁੱਲਾ ਕਰਨ ਨਾਲ ਵੀ ਸਫੈਦ ਪਰਤ ਹੋਲੀ-ਹੋਲੀ ਸਾਫ ਹੋ ਜਾਂਦੀ ਹੈ।
3. ਨਿੰਬੂ ਅਤੇ ਬੇਕਿੰਗ ਸੋਡਾ
ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਓ ਅਤੇ ਇਸ ਨਾਲ ਜੀਭ ਨੂੰ ਚੰਗੀ ਤਰ੍ਹਾਂ ਸਾਫ ਕਰੋ। ਇਸ ਤੋਂ ਇਲਾਵਾ ਬੇਕਿੰਗ ਸੋਡੇ ਨੂੰ ਪਾਣੀ ਵਿੱਚ ਮਿਲਾ ਕੇ ਕੁੱਲਾ ਕਰਨ ਨਾਲ ਵੀ ਲਾਭ ਮਿਲਦਾ ਹੈ।
4. ਹਲਦੀ
ਹਲਦੀ ਨੂੰ ਖਾਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਮੂੰਹ ਵਿੱਚ ਬੈਕਟੀਰੀਆ ਨਹੀ ਜਮਾ ਹੋ ਪਾਉਂਦੇ। ਨਾਲ ਹੀ ਮੂੰਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ।


Related News