ਹਾਰਟ ਅਟੈਕ ਤੋਂ ਬੱਚਣਾ ਹੈ ਤਾਂ ਕੋਲੈਸਟਰੋਲ ਕਰੋ ਘੱਟ
Saturday, Apr 02, 2016 - 03:32 PM (IST)

ਨਵੀਂ ਦਿੱਲੀ—ਦਿਲ ਦੇ ਰੋਗਾਂ ''ਚ ਹਾਈ ਬਲੱਡ ਕੋਲੈਸਟਰੋਲ ਨੂੰ ਇਕ ਮੁੱਖ ਖਤਰਾ ਮੰਨਿਆ ਜਾਂਦਾ ਹੈ। ਮਰੀਜ਼ ਦੇ ਖੂਨ ''ਚ ਕੋਲੈਸਟਰੋਲ ਜਿੰਨਾ ਜ਼ਿਆਦਾ ਹੋਵੇਗਾ, ਰੋਗ ਵੱਧਣ ਅਤੇ ਹਾਈ ਅਟੈਕ ਦਾ ਖਤਰਾ ਓਨਾ ਹੀ ਜ਼ਿਆਦਾ ਹੋਵੇਗਾ। ਖੂਨ ''ਚ ਜਦੋਂ ਬਹੁਤ ਜ਼ਿਆਦਾ ਕੋਲੈਸਟਰੋਲ ਹੁੰਦਾ ਹੈ ਇਹ ਧਮਨੀਆਂ ''ਚ ਜਮਾ ਹੋਣ ਲੱਗਦਾ ਹੈ। ਅੱਗੇ ਜਾ ਕੇ ਧਮਨੀਆਂ ਸਖਤ ਹੋ ਕੇ ਸੁੰਗੜ ਜਾਂਦੀਆਂ ਹਨ ਅਤੇ ਦਿਲ ਦੇ ਵੱਲ ਖੂਨ ਦਾ ਵਹਾ ਹੌਲੀ ਜਾਂ ਬੰਦ ਹੋ ਜਾਂਦਾ ਹੈ। ਖੂਨ ਦਿਲ ਲਈ ਆਕਸੀਜਨ ਲੈ ਕੇ ਜਾਂਦਾ ਹੈ ਅਤੇ ਜੇਕਰ ਦਿਲ ਦੀ ਲੋੜ ਖੂਨ ਅਤੇ ਆਕਸੀਜਨ ਨਾ ਮਿਲੇ ਤਾਂ ਤੁਹਾਡੇ ਸੀਨੇ ''ਚ ਦਰਦ ਹੋ ਸਕਦਾ ਹੈ। ਜੇਕਰ ਦਿਲ ਦੇ ਇਕ ਹਿੱਸੇ ਨੂੰ ਖੂਨ ਮਿਲਣਾ ਬਿਲਕੁੱਲ ਬੰਦ ਹੋ ਜਾਏ ਤਾਂ ਹਾਰਕ ਅਟੈਕ ਹੋ ਜਾਂਦਾ ਹੈ। ਹਾਈ ਬਲੱਡ ਕੋਲੈਸਟਰੋਲ ਦਾ ਕੋਈ ਲੱਛਣ ਨਹੀਂ ਹੁੰਦਾ ਇਸ ਲਈ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਇਹ ਵੱਧ ਗਿਆ ਹੈ। 21ਵੀਂ ਸਦੀਂ ''ਚ ਤੇਜ਼ੀ ਨਾਲ ਵੱਧਣ ਕੋਲੈਸਟਰੋਲ ਨੂੰ ਦੇਖਦੇ ਹੋਏ ਜੀਵਨਸ਼ੈਲੀ ''ਚ ਬਦਲਾਅ ਜ਼ਰੂਰੀ ਹੋ ਗਿਆ ਹੈ।