ਬੱਚੇ ਕਰਦੇ ਹਨ ਬਿਸਤਰ ਗਿੱਲਾ ਤਾਂ ਉਨ੍ਹ੍ਹਾਂ ਨੂੰ ਰੋਜ਼ਾਨਾ ਖਿਲਾਓ ਇਹ ਚੀਜ਼ਾਂ

09/15/2017 11:02:49 AM

ਨਵੀਂ ਦਿੱਲੀ— ਕਈ ਪੇਰੇਂਟਸ ਆਪਣੇ ਬੱਚਿਆਂ ਦੀ ਵਾਰ-ਵਾਰ ਯੁਰਿਨ ਕਰਨ ਦੀ ਆਦਤ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਕਈ ਵਾਰ ਬੱਚੇ ਯੂਰਿਨ ਇਨਫੈਕਸ਼ਨ, ਤਣਾਅ, ਪੁਰਾਣੀ ਕਬਜ਼ ਜਾਂ ਅਸੰਤੁਲਿਤ ਹਾਰਮੋਨ ਦੇ ਕਾਰਨ ਬਿਸਤਰ ਗਿੱਲਾ ਕਰ ਦਿੰਦੇ ਹਨ, ਜੇ ਤੁਹਾਡਾ ਬੱਚਾ ਵੀ ਅਜਿਹਾ ਕਰ ਰਿਹਾ ਹੈ ਤਾਂ ਇਸ ਨਾਲ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਆਓ ਜਾਣਦੇ ਹਾਂ ਕਿੰਨਾਂ ਚੀਜ਼ਾਂ ਦੀ ਵਰਤੋਂ ਨਾਲ ਇਸ ਆਦਤ ਨੂੰ ਦੂਰ ਕੀਤਾ ਜਾ ਸਕਦਾ ਹੈ। 
1. ਦਾਲਚੀਨੀ 
ਬੱਚਿਆਂ ਦੀ ਬੈੱਡਵੇਟਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਾਲਚੀਨੀ ਅਤੇ ਸ਼ੂਗਰ ਦਾ ਟੋਸਟ ਬਣਾ ਕੇ ਦਿਓ। ਰੋਜ਼ਾਨਾ ਇਸ ਨੂੰ ਖਾਣ ਨਾਲ ਬੱਚਿਆਂ ਦੀ ਵਾਰ-ਵਾਰ ਯੂਰਿਨ ਦੀ ਆਦਤ ਦੂਰ ਹੋ ਜਾਵੇਗੀ। 
2. ਆਂਵਲਾ 
ਯੂਰਿਨ ਇਨਫੈਕਸ਼ਨ ਜਾਂ ਕਬਜ਼ ਦੂਰ ਕਰਨ ਲਈ ਆਂਵਲੇ ਦੇ ਪਾਣੀ ਵਿਚ 1 ਚਮੱਚ ਸ਼ਹਿਦ, ਥੋੜ੍ਹੀ ਜਿਹੀ ਹਲਦੀ ਅਤੇ ਕਾਲੀ ਮਿਰਚ ਪਾ ਕੇ ਰੋਜ਼ਾਨਾ ਦਿਓ। ਇਸ ਨਾਲ ਉਨ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ। 
3. ਚੈਰੀ ਦਾ ਜੂਸ 
ਰੋਜ਼ਾਨਾ ਬੱਚਿਆਂ ਨੂੰ ਸੁਲਾਉਣ ਤੋਂ ਪਹਿਲਾਂ ਚੈਰੀ ਜੂਸ ਪਿਲਾਓ ਇਸ ਨਾਲ ਬੱਚਿਆਂ ਨੂੰ ਵਾਰ-ਵਾਰ ਯੂਰਿਨ ਨਹੀਂ ਆਵੇਗਾ ਅਤੇ ਉਹ ਆਰਾਮ ਨਾਲ ਸੋ ਵੀ ਜਾਣਗੇ। 
4. ਅਖਰੋਟ ਅਤੇ ਕਿਸ਼ਮਿਸ਼
ਬੱਚਿਆਂ ਨੂੰ ਰੋਜ਼ਾਨਾ ਅਖਰੋਟ ਅਤੇ 5 ਕਿਸ਼ਮਿਸ਼ ਜ਼ਰੂਰ ਖਿਲਾਓ। ਇਸ ਨਾਲ ਤਣਾਅ, ਕਬਜ਼ ਅਤੇ ਸੰਤੁਲਿਤ ਹਾਰਮੋਨ ਦੀ ਸਮੱਸਿਆ ਦੂਰ ਹੋ ਜਾਵੇਗੀ।
 


Related News